News
News
ਟੀਵੀabp shortsABP ਸ਼ੌਰਟਸਵੀਡੀਓ
X

ਸਾਧਵੀ ਨੇ ਧਾਰਿਆ 'ਡਾਕੂ' ਦਾ ਰੂਪ

Share:
ਕਰਨਾਲ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਵਿਧਾਨ ਸਭਾ ਖੇਤਰ 'ਚ ਕਾਨੂੰਨ ਟੰਗਿਆ ਗਿਆ ਛਿੱਕੇ। ਸ਼ਹਿਰ ਦੇ ਇੱਕ ਮੈਰਿਜ ਪੈਲੇਸ 'ਚ ਸਾਧਵੀ ਦਾ ਤਾਂਡਵ ਦੇਖ ਦਹਿਸ਼ਤ ਦਾ ਮਾਹੌਲ ਸੀ। ਇੱਥੇ ਕੱਲ੍ਹ ਸਾਧਵੀ ਦੇਵਾ ਠਾਕੁਰ ਨੇ ਹੱਥ 'ਚ ਰਿਵਾਲਵਰ ਚੱਕ ਸਾਥੀਆਂ ਸਮੇਤ ਖੂਬ ਗੋਲੀਬਾਰੀ ਕੀਤੀ। ਦੇਵਾ ਫਾਉਂਡੇਸ਼ਨ ਦੀ ਪ੍ਰਧਾਨ ਸਾਧਵੀ ਦੇਵਾ ਠਾਕੁਰ ਤੇ ਉਸਦੇ ਆਲੇ ਦੁਆਲੇ ਅਤੇ ਸਟੇਜ 'ਤੇ ਚੜ੍ਹੇ ਉਸਦੇ ਨਿੱਜੀ ਸੁਰੱਖਿਆ ਮੁਲਾਜ਼ਮਾਂ ਦੀ ਫਾਇਰਿੰਗ 'ਚ ਇੱਕ ਮਹਿਲਾ ਦੀ ਮੌਤ ਹੋ ਗਈ। ਜਦਕਿ ਕਈ ਜਖਮੀ ਹਨ। ਇਸ ਵਾਰਦਾਤ ਨੂੰ ਅੰਜਾਮ ਦੇ ਜਸ਼ਨ ਦੇ ਰੰਗ 'ਚ ਭੰਗ ਪਾਉਣ ਤੋਂ ਬਾਅਦ ਸਾਧਵੀ ਤੇ ਉਸਦੇ ਚੇਲੇ ਫਰਾਰ ਹੋ ਗਏ ਹਨ। ਪੁਲਿਸ ਨੇ ਮਾਮਲਾ ਦਰਜ ਕਰ ਇਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦਹਿਸ਼ਤ ਫੈਲਾਉਣ ਵਾਲੀਆਂ ਤਸਵੀਰਾਂ ਸ਼ਹਿਰ ਦੇ ਸਾਵਿਤਰੀ ਪੈਲੇਸ ਤੋਂ ਆਈਆਂ ਹਨ। ਇੱਥੇ ਇੱਕ ਵਿਆਹ ਸਮਾਗਮ 'ਚ ਸਭ ਕੁੱਝ ਠੀਕ ਠਾਕ ਚੱਲ ਰਿਹਾ ਸੀ। ਡੀਜੇ ਵੱਲੋਂ ਵਜਾਏ ਜਾਂਦੇ ਗਾਣਿਆਂ 'ਤੇ ਰਿਸ਼ਤੇਦਾਰ ਤੇ ਦੋਸਤ ਥਿਰਕ ਰਹੇ ਸਨ। ਅਚਾਨਕ ਇੱਥੇ ਸਾਧਵੀ ਦੇਵਾ ਠਾਕੁਰ ਦੀ ਐਂਟਰੀ ਹੁੰਦੀ ਹੈ। ਉਸ ਦੇ ਨਾਲ ਅੱਧਾ ਦਰਜਨ ਤੋਂ ਵੱਧ ਸਿਕਿਉਰਿਟੀ ਗਾਰਡ ਵੀ ਸਨ। ਬਾਕੀਆਂ ਦੇ ਹੱਥ 'ਚ ਦੁਨਾਲੀਆਂ ਤੇ ਦੇਵਾ ਠਾਕੁਰ ਦੇ ਹੱਥ 'ਚ ਰਿਵਾਲਵਰ ਸੀ। ਪੰਜਾਬੀ ਗਾਣਾ ਜਿਵੇਂ ਹੀ ਵੱਜਿਆ, ਬੀਟ ਦੇ ਨਾਲ ਨਾਲ ਗੋਲੀਆਂ ਚੱਲਣ ਦੀ ਰਫਤਾਰ ਵੀ ਤੇਜ਼ ਹੋ ਗਈ। ਸਾਧਵੀ ਨੇ ਆਪਣੇ ਰਿਵਾਲਵਰ ਨੂੰ ਹਵਾ 'ਚ ਤਾਣ ਕੇ ਕਈ ਫਾਇਰ ਕੀਤੇ। ਕੁੱਝ ਦੇਰ ਬਾਅਦ ਫਾਇਰ ਮਿਸ ਹੋਣ ਲੱਗੇ। ਸਾਧਵੀ ਦੇ ਸਿਕਿਊਰਿਟੀ ਗਾਰਡ ਨੇ ਉਸ ਦੇ ਹੱਥ 'ਚ ਦੁਨਾਲੀ ਫੜਾ ਦਿੱਤੀ। ਫਿਰ ਕੀ ਸੀ, ਸਾਧਵੀ ਦਾ ਸਾਦਾਪਨ ਚੰਬਲ ਦੇ ਕਿਸੇ ਡਾਕੂ 'ਚ ਤਬਦੀਲ ਹੋਣ ਲੱਗਾ। ਗਾਣਾ ਚੱਲਦਾ ਰਿਹਾ ਤੇ ਫਾਇਰ ਹੁੰਦੇ ਰਹੇ। ਇਸ ਦੌਰਾਨ ਤਰੀਬਨ 100 ਫਾਇਰ ਕੀਤੇ ਗਏ। ਸਟੇਜ 'ਚ ਚੜ੍ਹੇ ਸਾਧਵੀ ਦੇ ਚੇਲਿਆਂ ਦਾ ਹੌਂਸਲਾ ਵਧਦਾ ਹੀ ਜਾ ਰਿਹਾ ਸੀ। ਪਰ ਅਚਾਨਕ ਇੱਕ ਫਾਇਰ ਨੇ ਸਾਰੀ ਮਸਤੀ ਉਤਾਰ ਦਿੱਤੀ। ਸਟੇਜ 'ਤੇ ਫਾਇਰਿੰਗ ਕਰ ਰਹੇ ਚਿੱਟੇ ਰੰਗ ਦੀ ਸ਼ਰਟ ਪਾਏ ਸ਼ਖਸ ਨੇ ਇੱਕ ਫਾਇਰ ਪਬਲਿਕ ਵੱਲ ਕਰ ਦਿੱਤਾ। ਫਾਇਰ ਕਰਨ ਤੋਂ ਬਾਅਦ ਇਹ ਕਿੱਧਰ ਤੇ ਕਿਸ ਵੱਲ ਗਿਆ, ਇਸ ਗੱਲ ਤੋਂ ਅਨਜਾਣ ਇਹ ਸ਼ਖਸ ਦੂਜਾ ਫਾਇਰ ਕਰਨ 'ਚ ਮਸ਼ਗੂਲ ਸੀ। ਪਰ ਅਚਾਨਕ ਹਫੜਾ ਦਫੜੀ ਮੱਚੀ। ਪਤਾ ਲੱਗਿਆ ਕਿ ਗੋਲੀਆਂ ਚਾਰ ਲੋਕਾਂ ਨੂੰ ਲੱਗੀਆਂ ਹਨ। ਇਸ ਫਾਇਰਿੰਗ 'ਚ ਇੱਕ ਔਰਤ ਦੀ ਮੌਤ ਹੋ ਗਈ, ਜਦਕਿ ਤਿੰਨ ਔਰਤਾਂ ਜ਼ਖਮੀ ਹੋ ਗਈਆਂ। ਜਸ਼ਨ ਦੇ ਰੰਗ 'ਚ ਭੰਗ ਪਿਆ ਤਾਂ ਪੈਲੇਸ 'ਚ ਸਨਸਨੀ ਫੈਲ ਗਈ। ਸਾਧਵੀ ਤੇ ਉਸਦੇ ਸੁਰੱਖਿਆ ਗਾਰਡ ਨੌਂ ਦੋ ਗਿਆਰਾਂ ਹੋ ਗਏ। ਪੁਲਿਸ ਮੌਕੇ 'ਤੇ ਪਹੁੰਚੀ, ਗੋਲੀਆਂ ਦੇ ਖੋਲ ਇੱਕਠੇ ਕੀਤੇ ਗਏ। ਸਾਧਵੀ ਤੇ ਉਸਦੇ ਸਾਥੀਆਂ ਖਿਲਾਫ ਕਤਲ ਤੇ ਆਰਮਜ਼ ਐਕਟ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰ ਸਾਧਵੀ ਸਮੇਤ ਸਾਰੇ ਮੁਲਜ਼ਮ ਫਰਾਰ ਹਨ। ਪੁਲਿਸ ਨੇ ਇਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
Published at : 16 Nov 2016 12:41 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Blast During CM's Visit: ਮੁੱਖ ਮੰਤਰੀ ਦੇ ਦੌਰੇ ਦੌਰਾਨ ਜ਼ਬਰਦਸਤ ਧਮਾਕਾ, ਇੱਕ ਨੌਜਵਾਨ ਦੀ ਮੌਤ; ਇਲਾਕੇ 'ਚ ਫੈਲੀ ਦਹਿਸ਼ਤ: ਮੌਕੇ 'ਤੇ ਪੁਲਿਸ ਅਤੇ ਫੋਰੈਂਸਿਕ ਟੀਮ ਵੱਲੋਂ...

Blast During CM's Visit: ਮੁੱਖ ਮੰਤਰੀ ਦੇ ਦੌਰੇ ਦੌਰਾਨ ਜ਼ਬਰਦਸਤ ਧਮਾਕਾ, ਇੱਕ ਨੌਜਵਾਨ ਦੀ ਮੌਤ; ਇਲਾਕੇ 'ਚ ਫੈਲੀ ਦਹਿਸ਼ਤ: ਮੌਕੇ 'ਤੇ ਪੁਲਿਸ ਅਤੇ ਫੋਰੈਂਸਿਕ ਟੀਮ ਵੱਲੋਂ...

200 ਫੁੱਟ ਡੂੰਘੀ ਖੱਡ 'ਚ ਡਿੱਗੀ ਫੌਜ ਦੀ ਗੱਡੀ, ਹਾਦਸੇ 'ਚ 10 ਜਵਾਨਾਂ ਦੀ ਹੋਈ ਮੌਤ; 3 ਦੀ ਹਾਲਤ ਗੰਭੀਰ

200 ਫੁੱਟ ਡੂੰਘੀ ਖੱਡ 'ਚ ਡਿੱਗੀ ਫੌਜ ਦੀ ਗੱਡੀ, ਹਾਦਸੇ 'ਚ 10 ਜਵਾਨਾਂ ਦੀ ਹੋਈ ਮੌਤ; 3 ਦੀ ਹਾਲਤ ਗੰਭੀਰ

Tobacco-Cigarette Ban: ਸੂਬਾ ਸਰਕਾਰ ਨੇ ਲਿਆ ਵੱਡਾ ਫੈਸਲਾ, ਬੀੜੀ-ਗੁਟਖਾ, ਤੰਬਾਕੂ, ਸਿਗਰਟ ਸਭ 'ਤੇ ਲੱਗਿਆ ਬੈਨ; ਨੋਟੀਫਿਕੇਸ਼ਨ ਜਾਰੀ...

Tobacco-Cigarette Ban: ਸੂਬਾ ਸਰਕਾਰ ਨੇ ਲਿਆ ਵੱਡਾ ਫੈਸਲਾ, ਬੀੜੀ-ਗੁਟਖਾ, ਤੰਬਾਕੂ, ਸਿਗਰਟ ਸਭ 'ਤੇ ਲੱਗਿਆ ਬੈਨ; ਨੋਟੀਫਿਕੇਸ਼ਨ ਜਾਰੀ...

Bengaluru Airport: ਦੱਖਣ ਕੋਰੀਆ ਦੀ ਮਹਿਲਾ ਨੂੰ ਏਅਰਪੋਰਟ ਅਧਿਕਾਰੀ ਮੇਲ ਬਾਥਰੂਮ ਦੇ ਕੋਲ ਲੈ ਗਿਆ ਅਤੇ ਫਿਰ ਕੀਤਾ...

Bengaluru Airport: ਦੱਖਣ ਕੋਰੀਆ ਦੀ ਮਹਿਲਾ ਨੂੰ ਏਅਰਪੋਰਟ ਅਧਿਕਾਰੀ ਮੇਲ ਬਾਥਰੂਮ ਦੇ ਕੋਲ ਲੈ ਗਿਆ ਅਤੇ ਫਿਰ ਕੀਤਾ...

ASI ਵੱਲੋਂ ਨੌਜਵਾਨਾਂ ਦੇ ਨਾਲ ਝਗੜਾ, ਪੁਲਿਸ ਮੁਲਾਜ਼ਮ ਨੇ ਨੌਜਵਾਨ ਦੇ ਸਿਰ ‘ਚ ਜੈਕ ਮਾਰਿਆ, ਕਾਲਰ ਫੜ੍ਹ ਧਮਕਾਇਆ, FIR ਦਰਜ

ASI ਵੱਲੋਂ ਨੌਜਵਾਨਾਂ ਦੇ ਨਾਲ ਝਗੜਾ, ਪੁਲਿਸ ਮੁਲਾਜ਼ਮ ਨੇ ਨੌਜਵਾਨ ਦੇ ਸਿਰ ‘ਚ ਜੈਕ ਮਾਰਿਆ, ਕਾਲਰ ਫੜ੍ਹ ਧਮਕਾਇਆ, FIR ਦਰਜ

ਪ੍ਰਮੁੱਖ ਖ਼ਬਰਾਂ

Gold Silver Price Down: ਗਾਹਕਾਂ ਦੇ ਖਿੜੇ ਚਿਹਰੇ, ਵਿਆਹਾਂ ਦੇ ਸੀਜ਼ਨ ਵਿਚਾਲੇ ਸੋਨੇ-ਚਾਂਦੀ ਦੇ ਘਟੇ ਰੇਟ; ਜਾਣੋ ਕਿੰਨਾ ਹੋਇਆ ਸਸਤਾ?

Gold Silver Price Down: ਗਾਹਕਾਂ ਦੇ ਖਿੜੇ ਚਿਹਰੇ, ਵਿਆਹਾਂ ਦੇ ਸੀਜ਼ਨ ਵਿਚਾਲੇ ਸੋਨੇ-ਚਾਂਦੀ ਦੇ ਘਟੇ ਰੇਟ; ਜਾਣੋ ਕਿੰਨਾ ਹੋਇਆ ਸਸਤਾ?

Good News: ਸਰਕਾਰ ਵੱਲੋਂ ਇਨ੍ਹਾਂ ਲੋਕਾਂ ਨੂੰ ਵੱਡੀ ਰਾਹਤ, ਮਿਲਣਗੇ 90 ਹਜ਼ਾਰ ਰੁਪਏ; ਕਿਸੇ ਗਾਰੰਟੀ ਜਾਂ ਜਾਇਦਾਦ ਦੀ ਨਹੀਂ ਪਏਗੀ ਲੋੜ...

Good News: ਸਰਕਾਰ ਵੱਲੋਂ ਇਨ੍ਹਾਂ ਲੋਕਾਂ ਨੂੰ ਵੱਡੀ ਰਾਹਤ, ਮਿਲਣਗੇ 90 ਹਜ਼ਾਰ ਰੁਪਏ; ਕਿਸੇ ਗਾਰੰਟੀ ਜਾਂ ਜਾਇਦਾਦ ਦੀ ਨਹੀਂ ਪਏਗੀ ਲੋੜ...

ਚੰਡੀਗੜ੍ਹ ਮੇਅਰ ਚੋਣ- ਨਾਮਜ਼ਦਗੀ ਅੱਜ, AAP-ਕਾਂਗਰਸ ਗਠਜੋੜ ਦੀ ਤਿਆਰੀ, BJP ਨੂੰ ਟੱਕਰ ਦੇਣ ਲਈ ਵੱਡਾ ਦਾਅ! ਕੌਣ ਜਿੱਤੇਗਾ?

ਚੰਡੀਗੜ੍ਹ ਮੇਅਰ ਚੋਣ- ਨਾਮਜ਼ਦਗੀ ਅੱਜ, AAP-ਕਾਂਗਰਸ ਗਠਜੋੜ ਦੀ ਤਿਆਰੀ, BJP ਨੂੰ ਟੱਕਰ ਦੇਣ ਲਈ ਵੱਡਾ ਦਾਅ! ਕੌਣ ਜਿੱਤੇਗਾ?

FASTag Rule: ਸਰਕਾਰ ਨੇ ਲਿਆ ਵੱਡਾ ਫੈਸਲਾ, ਟੋਲ ਟੈਕਸ ਬਕਾਇਆ ਰਹਿਣ 'ਤੇ ਨਹੀਂ ਵੇਚ ਸਕੋਗੇ ਵਾਹਨ; ਜਾਣੋ ਨਵਾਂ ਨਿਯਮ ਕਿਵੇਂ ਪਏਗਾ ਮਹਿੰਗਾ...?

FASTag Rule: ਸਰਕਾਰ ਨੇ ਲਿਆ ਵੱਡਾ ਫੈਸਲਾ, ਟੋਲ ਟੈਕਸ ਬਕਾਇਆ ਰਹਿਣ 'ਤੇ ਨਹੀਂ ਵੇਚ ਸਕੋਗੇ ਵਾਹਨ; ਜਾਣੋ ਨਵਾਂ ਨਿਯਮ ਕਿਵੇਂ ਪਏਗਾ ਮਹਿੰਗਾ...?

ਇਹ ਵੈੱਬਸਾਈਟ ਤੁਹਾਡੇ ਬ੍ਰਾਊਜ਼ਿੰਗ ਤਜਰਬੇ ਨੂੰ ਵਧਾਉਣ ਤੇ ਨਿੱਜੀ ਸਿਫਾਰਸ਼ਾਂ ਮੁਹੱਈਆ ਕਰਨ ਲਈ ਕੂਕੀਜ਼ ਜਾਂ ਸਮਾਨ ਟੈਕਨਾਲੋਜੀ ਦੀ ਵਰਤੋਂ ਕਰਦੀ ਹੈ। ਸਾਡੀ ਵੈੱਬਸਾਈਟ ਨੂੰ ਵਰਤਣਾ ਜਾਰੀ ਰੱਖਦਿਆਂ, ਤੁਸੀਂ ਸਾਡੀ ਪ੍ਰਾਈਵੇਸੀ ਪਾਲਿਸੀ ਤੇ ਕੂਕੀ ਪਾਲਿਸੀ ਨਾਲ ਸਹਿਮਤ ਹੋ।