News
News
ਟੀਵੀabp shortsABP ਸ਼ੌਰਟਸਵੀਡੀਓ
X

ਸਿੱਧੂ ਨੂੰ ਕੇਜਰੀਵਾਲ ਦਾ ਸਲੂਟ

Share:
ਨਵੀਂ ਦਿੱਲੀ: ਬੀਜੇਪੀ ਸਾਂਸਦ ਵਜੋਂ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਦੇਸ਼ ਦੀ ਰਾਜਨੀਤੀ ਗਰਮਾ ਗਈ ਹੈ। ਬੀਜੇਪੀ ਲਈ ਇਹ ਇੱਕ ਵੱਡਾ ਝਟਕਾ ਹੈ ਤਾਂ 'ਆਪ' ਲਈ ਸੁਨਹਿਰੀ ਮੌਕਾ। ਮੰਨਿਆ ਜਾ ਰਿਹਾ ਹੈ ਕਿ ਸਿੱਧੂ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ। ਇਸ ਸਭ ਦੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਿੱਧੂ ਨੂੰ ਸਲੂਟ ਕੀਤਾ ਹੈ।     ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦੀ ਤਾਰੀਫ ਕੀਤੀ ਹੈ। ਕੇਜਰੀਵਾਲ ਨੇ ਟਵੀਟ ਕੀਤਾ ਕਿ, "ਕੀ ਕਿਸੇ ਰਾਜ ਸਭਾ ਮੈਂਬਰ ਨੂੰ ਆਪਣਾ ਸੂਬਾ ਬਚਾਉਣ ਲਈ ਅਸਤੀਫਾ ਦਿੰਦੇ ਦੇਖਿਆ ਹੈ, ਮੈਂ ਇਸ ਬਹਾਦਰੀ ਲਈ ਸਿੱਧੂ ਜੀ ਨੂੰ ਸਲਾਮ ਕਰਦਾ ਹਾਂ।" ਇਸ ਦੇ ਨਾਲ ਹੀ ਸਿੱਧੂ ਦੇ 'ਆਪ' 'ਚ ਸ਼ਾਮਲ ਹੋਣ ਨੂੰ ਲੈ ਕੇ ਚਰਚਾ ਤੇਜ ਹੋ ਗਈ ਹੈ। ‘ਆਪ’ ਨੇ ਕਿਹਾ ਹੈ ਕਿ ਜੇਕਰ ਸਿੱਧੂ ਪਾਰਟੀ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ। ਨਵਜੋਤ ਸਿੰਘ ਸਿੱਧੂ ਨੂੰ 'ਆਪ' ਦਾ ਮੁੱਖ ਮੰਤਰੀ ਉਮੀਦਵਾਰ ਮੰਨਿਆ ਜਾ ਰਿਹਾ ਹੈ।     ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਕਈ ਵਾਰ ਸੰਕੇਤ ਦੇ ਚੁੱਕੇ ਹਨ ਕਿ ਉਹ ‘ਆਪ’ ਵਿੱਚ ਜਾ ਸਕਦੇ ਹਨ। ਸਿੱਧੂ ਦੇ ਅਚਾਨਕ ਅਸਤੀਫੇ ਦਾ ਇਹ ਹੀ ਅਰਥ ਕੱਢਿਆ ਜਾ ਰਿਹਾ ਹੈ ਕਿ ਉਹ ‘ਆਪ’ ਵਿੱਚ ਜਾਣਗੇ। ਜੇਕਰ ਸਿੱਧੂ ਜੋੜੀ ‘ਆਪ’ ਵਿੱਚ ਜਾਂਦੀ ਹੈ ਤਾਂ ਇਹ ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ ਹੋਏਗਾ। ਇਸ ਨਾਲ ਜਿੱਥੇ ਅਕਾਲੀ-ਬੀਜੇਪੀ ਨੂੰ ਵੱਡਾ ਝਟਕਾ ਲੱਗੇਗਾ, ਉੱਥੇ ‘ਆਪ’ ਨੂੰ ਕਾਫੀ ਸਿਆਸੀ ਲਾਹਾ ਮਿਲੇਗਾ।
Published at : 19 Jul 2016 04:22 AM (IST) Tags: resign MP kejriwal AAP navjot sidhu BJP
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਤੜਕੇ-ਤੜਕੇ ਪੰਜਾਬ 'ਚ ਸਾਬਕਾ ਕਾਂਗਰਸ MLA ਦੇ ਘਰ IT ਦਾ ਛਾਪਾ,  ਸਾਰੇ 12 ਠਿਕਾਣਿਆਂ 'ਤੇ ਪਹੁੰਚੀਆਂ 7 ਟੀਮਾਂ, ਰਿਸ਼ਤੇਦਾਰਾਂ ਤੋਂ ਵੀ ਕੀਤੀ ਗਈ ਪੁੱਛਗਿੱਛ

ਤੜਕੇ-ਤੜਕੇ ਪੰਜਾਬ 'ਚ ਸਾਬਕਾ ਕਾਂਗਰਸ MLA ਦੇ ਘਰ IT ਦਾ ਛਾਪਾ, ਸਾਰੇ 12 ਠਿਕਾਣਿਆਂ 'ਤੇ ਪਹੁੰਚੀਆਂ 7 ਟੀਮਾਂ, ਰਿਸ਼ਤੇਦਾਰਾਂ ਤੋਂ ਵੀ ਕੀਤੀ ਗਈ ਪੁੱਛਗਿੱਛ

ਲੁਧਿਆਣਾ ਨਰਸ ਹੱਤਿਆਕਾਂਡ; ਸਭ ਨੂੰ ਗੁੰਮਰਾਹ ਕਰਦਾ ਰਿਹਾ ਬੁਆਏਫ੍ਰੈਂਡ, ਪੁਲਿਸ ਤੇ ਡਾਕਟਰਾਂ ਨੂੰ ਕਿਹਾ-ਬਦਮਾਸ਼ਾਂ ਨੇ ਕੀਤਾ ਹਮਲਾ; ਹੋਟਲ 'ਚ ਗਰਲਫ੍ਰੈਂਡ ਦਾ ਕਤਲ ਕਰ ਭੱਜਿਆ

ਲੁਧਿਆਣਾ ਨਰਸ ਹੱਤਿਆਕਾਂਡ; ਸਭ ਨੂੰ ਗੁੰਮਰਾਹ ਕਰਦਾ ਰਿਹਾ ਬੁਆਏਫ੍ਰੈਂਡ, ਪੁਲਿਸ ਤੇ ਡਾਕਟਰਾਂ ਨੂੰ ਕਿਹਾ-ਬਦਮਾਸ਼ਾਂ ਨੇ ਕੀਤਾ ਹਮਲਾ; ਹੋਟਲ 'ਚ ਗਰਲਫ੍ਰੈਂਡ ਦਾ ਕਤਲ ਕਰ ਭੱਜਿਆ

Punjab News: ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਉਮੀਦਵਾਰ ਨੂੰ ਲੱਗਿਆ ਸਦਮਾ, ਪੋਲਿੰਗ ਸਟੇਸ਼ਨ 'ਤੇ ਪਤੀ ਨੂੰ ਆਇਆ ਹਾਰਟ  ਅਟੈਕ; ਚੋਣਾਂ ਵਿਚਾਲੇ ਛਾਇਆ ਮਾਤਮ...

Punjab News: ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਉਮੀਦਵਾਰ ਨੂੰ ਲੱਗਿਆ ਸਦਮਾ, ਪੋਲਿੰਗ ਸਟੇਸ਼ਨ 'ਤੇ ਪਤੀ ਨੂੰ ਆਇਆ ਹਾਰਟ  ਅਟੈਕ; ਚੋਣਾਂ ਵਿਚਾਲੇ ਛਾਇਆ ਮਾਤਮ...

Patiala News: ਪਟਿਆਲਾ ਦੇ ਝਿੱਲ ਪਿੰਡ 'ਚ ਚੱਲੀ ਗੋਲੀ, ਇੱਕ ਵਿਅਕਤੀ ਜ਼ਖ਼ਮੀ, ਇਲਾਕੇ 'ਚ ਮੱਚੀ ਹਾਹਾਕਾਰ

Patiala News: ਪਟਿਆਲਾ ਦੇ ਝਿੱਲ ਪਿੰਡ 'ਚ ਚੱਲੀ ਗੋਲੀ, ਇੱਕ ਵਿਅਕਤੀ ਜ਼ਖ਼ਮੀ,  ਇਲਾਕੇ 'ਚ ਮੱਚੀ ਹਾਹਾਕਾਰ

Punjab Weather Today: ਪੰਜਾਬ 'ਚ ਸੰਘਣਾ ਕੋਹਰਾ! 18 ਜ਼ਿਲ੍ਹਿਆਂ 'ਚ ਯੈਲੋ ਅਲਰਟ, ਤਾਪਮਾਨ 'ਚ ਵਾਧਾ, ਤੇਜ਼ ਹਵਾਵਾਂ ਦੀ ਚੇਤਾਵਨੀ

Punjab Weather Today: ਪੰਜਾਬ 'ਚ ਸੰਘਣਾ ਕੋਹਰਾ! 18 ਜ਼ਿਲ੍ਹਿਆਂ 'ਚ ਯੈਲੋ ਅਲਰਟ, ਤਾਪਮਾਨ 'ਚ ਵਾਧਾ, ਤੇਜ਼ ਹਵਾਵਾਂ ਦੀ ਚੇਤਾਵਨੀ

ਪ੍ਰਮੁੱਖ ਖ਼ਬਰਾਂ

Sydney Shooting: ਆਸਟ੍ਰੇਲੀਆ 'ਚ ਕਤਲਏਆਮ ਮਚਾਉਣ ਵਾਲੇ ਦਾ ਨਿਕਲਿਆ ਪਾਕਿਸਤਾਨੀ ਕਨੈਕਸ਼ਨ! ਲਾਹੌਰ ਦਾ ਨਿਵਾਸੀ ਸੀ ਸ਼ੂਟਰ ਨਵੀਦ ਅਕਰਮ, ਫੋਟੋ ਵਾਇਰਲ

Sydney Shooting: ਆਸਟ੍ਰੇਲੀਆ 'ਚ ਕਤਲਏਆਮ ਮਚਾਉਣ ਵਾਲੇ ਦਾ ਨਿਕਲਿਆ ਪਾਕਿਸਤਾਨੀ ਕਨੈਕਸ਼ਨ! ਲਾਹੌਰ ਦਾ ਨਿਵਾਸੀ ਸੀ ਸ਼ੂਟਰ ਨਵੀਦ ਅਕਰਮ, ਫੋਟੋ ਵਾਇਰਲ

Sydney Terror Attack: ਸਿਡਨੀ 'ਚ ਪਿਤਾ-ਪੁੱਤਰ ਨੇ ਮਿਲਕੇ ਕੀਤਾ ਅੱਤਵਾਦੀ ਹਮਲਾ, ਹੁਣ ਤੱਕ 16 ਲੋਕ ਮਰੇ, ਚਸ਼ਮਦੀਦ ਨੇ ਕੀ ਦੱਸੀ ਦਰਦਨਾਕ ਕਹਾਣੀ...

Sydney Terror Attack: ਸਿਡਨੀ 'ਚ ਪਿਤਾ-ਪੁੱਤਰ ਨੇ ਮਿਲਕੇ ਕੀਤਾ ਅੱਤਵਾਦੀ ਹਮਲਾ, ਹੁਣ ਤੱਕ 16 ਲੋਕ ਮਰੇ, ਚਸ਼ਮਦੀਦ ਨੇ ਕੀ ਦੱਸੀ ਦਰਦਨਾਕ ਕਹਾਣੀ...

Punjab News: ਪੰਜਾਬ 'ਚ ਜਾਗਰਣ ਦੌਰਾਨ ਵੱਡੀ ਵਾਰਦਾਤ, ਅਚਾਨਕ ਚੱਲੀਆਂ ਗੋਲੀਆਂ; ਲੋਕਾਂ 'ਚ ਮੱਚਿਆ ਹਾਹਾਕਾਰ: ਫਿਰ...

Punjab News: ਪੰਜਾਬ 'ਚ ਜਾਗਰਣ ਦੌਰਾਨ ਵੱਡੀ ਵਾਰਦਾਤ, ਅਚਾਨਕ ਚੱਲੀਆਂ ਗੋਲੀਆਂ; ਲੋਕਾਂ 'ਚ ਮੱਚਿਆ ਹਾਹਾਕਾਰ: ਫਿਰ...

Punjab Holiday: ਪੰਜਾਬ 'ਚ ਛੁੱਟੀ ਦਾ ਐਲਾਨ! ਜਾਰੀ ਹੋਇਆ ਨੋਟੀਫਿਕੇਸ਼ਨ; ਇਨ੍ਹਾਂ ਕਰਮਚਾਰੀਆਂ ਦੀ ਲੱਗੀ ਮੌਜ...

Punjab Holiday: ਪੰਜਾਬ 'ਚ ਛੁੱਟੀ ਦਾ ਐਲਾਨ! ਜਾਰੀ ਹੋਇਆ ਨੋਟੀਫਿਕੇਸ਼ਨ; ਇਨ੍ਹਾਂ ਕਰਮਚਾਰੀਆਂ ਦੀ ਲੱਗੀ ਮੌਜ...