ਨਵੀਂ ਦਿੱਲੀ: ਭਾਰਤੀ ਫੌਜ ਨੇ ਇੱਕ ਟਵੀਟ ਜ਼ਰੀਏ ਉਨ੍ਹਾਂ ਅਫਵਾਹਾਂ ਤੋਂ ਇਨਕਾਰ ਕੀਤਾ ਹੈ ਕਿ ਅਪ੍ਰੈਲ ਦੇ ਅੱਧ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਜਾਵੇਗਾ। ਸੈਨਾ ਨੇ ਸਾਫ ਕਰ ਦਿੱਤਾ ਹੈ ਕਿ ਸੋਸ਼ਲ ਮੀਡੀਆ 'ਤੇ ਫੈਲਾਇਆ ਜਾ ਰਿਹਾ ਇਹ ਵਾਇਰਲ ਸੰਦੇਸ਼ ਪੂਰੀ ਤਰ੍ਹਾਂ ਗਲਤ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਕਿ ਭਾਰਤ ਕੋਰੋਨਵਾਇਰਸ ਮਹਾਮਾਰੀ ਵਿਰੁੱਧ ਲੜਾਈ ਲੜ ਰਿਹਾ ਹੈ, ਬਹੁਤ ਸਾਰੇ ਝੂਠੇ ਦਾਅਵੇ ਵ੍ਹੱਟਸਐਪ, ਫੇਸਬੁੱਕ, ਟਵਿੱਟਰ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਫੈਲੇ ਜਾ ਰਹੇ ਹਨ, ਜਿਸ ਵਿੱਚ ਨਜ਼ਦੀਕੀ ਐਮਰਜੈਂਸੀ ਦਾ ਐਲਾਨ ਤੇ ਲੌਕਡਾਊਨ ਦੀ ਮਿਆਦ ਦੇ ‘ਚ ਵਾਧੇ ਦਾ ਦਾਅਵਾ ਕੀਤਾ ਜਾ ਰਿਹਾ ਹੈ।


ਸੋਮਵਾਰ ਨੂੰ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ 'ਤੇ ਫੈਲੇ ਇੱਕ ਮਜ਼ਾਕ ਦੇ ਜਾਲ ਵਿੱਚ ਫਸ ਗਏ। ਇਸ ਤਹਿਤ ਇੱਕ ਦਸਤਾਵੇਜ਼ ਜਾਰੀ ਕੀਤਾ ਗਿਆ, ਜਿਸ ‘ਚ ਕਿਹਾ ਗਿਆ ਕਿ ਇਹ ਸਰਕਾਰੀ ਐਲਾਨ ਹੈ ਤੇ ਦਾਅਵਾ ਕੀਤਾ ਗਿਆ ਕਿ ਸਰਕਾਰ ਨੇ ਲੌਕਡਾਊਨ ਦੀ ਮਿਆਦ 21 ਦਿਨਾਂ ਵਧਾਉਣ ਦੀ ਗੱਲ ਕਹੀ ਹੈ।



ਭਾਰਤੀ ਫੌਜ ਨੂੰ ਵੀ ਝੂਠੀ ਖ਼ਬਰ ਨੂੰ ਖਾਰਜ ਕਰਨਾ ਪਿਆ ਜਿਸ ‘ਚ ਦਾਅਵਾ ਕੀਤਾ ਗਿਆ ਸੀ ਕਿ ਅਪਰੈਲ ‘ਚ ਇੱਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਜਾਵੇਗਾ। ਸੈਨਾ ਦੇ ਜਨਤਕ ਸੂਚਨਾ ਵਿਭਾਗ ਦੇ ਵਧੀਕ ਡਾਇਰੈਕਟਰ ਜਨਰਲ ਨੇ ਟਵੀਟ ਕੀਤਾ, ‘ਸਿਵਲ ਪ੍ਰਸ਼ਾਸਨ ਦੀ ਮਦਦ ਲਈ ਰਿਟਾਇਰਡ ਭਾਰਤੀ ਫੌਜ ਦੇ ਕਰਮਚਾਰੀਆਂ, ਐਨਸੀਸੀ ਤੇ ਐਨਐਸਐਸ ਦੀ ਮਦਦ ਮੰਗਣ ਦਾ ਝੂਠਾ ਤੇ ਗਲਤ ਦਾਅਵਾ ਤੇ ਅਪ੍ਰੈਲ ਦੇ ਅੱਧ ਵਿਚ ਸੋਸ਼ਲ ਮੀਡੀਆ ‘ਤੇ ਦੇਸ਼ ਵਿਚ ਐਮਰਜੈਂਸੀ ਲਾਉਣ ਦੀ ਸੰਭਾਵਤ ਐਲਾਨ ਦੇ ਮੈਸੇਜ ਫੈਲਾਏ ਜਾ ਰਹੇ ਹਨ। ਸਪੱਸ਼ਟ ਕੀਤਾ ਜਾਂਦਾ ਹੈ ਕਿ ਇਹ ਪੂਰੀ ਤਰ੍ਹਾਂ ਫਰਜ਼ੀ ਹੈ।