ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਹਰਿਆਣਾ ਦੇ ਰੇਵਾੜੀ 'ਚ ਇੱਕ ਵਿਅਕਤੀ ਦੇ ਕੱਪੜਿਆਂ 'ਤੇ ਸੈਨੀਟਾਈਜ਼ਰ ਡਿੱਗ ਕੇ ਅੱਗ ਫੜਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਅਕਤੀ 35 ਪ੍ਰਤੀਸ਼ਤ ਸੜ ਗਿਆ ਤੇ ਉਸ ਨੂੰ ਸਰ ਗੰਗਾਰਾਮ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਾਹਰਾਂ ਮੁਤਾਬਕ ਕੋਰੋਨਵਾਇਰਸ ਤੋਂ ਬਚਾਅ ਲਈ ਹੱਥਾਂ ਦੇ ਸੈਨੀਟਾਈਜ਼ਰ ਨੂੰ ਸਾਵਧਾਨੀ ਨਾਲ ਇਸਤੇਮਾਲ ਕਰਨਾ ਜ਼ਰੂਰੀ ਹੈ। ਇਸ 'ਚ 75% ਅਲਕੋਹਲ ਹੁੰਦੀ ਹੈ, ਜੋ ਜਲਣਸ਼ੀਲ ਪਦਾਰਥ ਹੈ। ਸੈਨੀਟਾਈਜ਼ਰ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਚੀਜ਼ਾਂ ਦਾ ਰੱਖੋ ਖਾਸ ਧਿਆਨ:-
1) ਰਸੋਈ, ਲਾਈਟਰ ਤੇ ਮਾਚਿਸ ਤੋਂ ਦੂਰ ਰਹੋ:
ਜੇ ਤੁਸੀਂ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕੀਤੀ ਹੈ ਤਾਂ ਐਲਪੀਜੀ, ਲਾਈਟਰਾਂ, ਮਾਚਿਸ ਜਾਂ ਉਨ੍ਹਾਂ ਥਾਂਵਾਂ ਤੋਂ ਦੂਰ ਰਹੋ ਜਿੱਥੇ ਅੱਗ ਲੱਗੀ ਹੋਈ ਹੈ। ਸੈਨੀਟਾਈਜ਼ਰ ‘ਚ 75 ਪ੍ਰਤੀਸ਼ਤ ਤੱਕ ਅਲਕੋਹਲ ਹੁੰਦੀ ਹੈ, ਕਿਉਂਕਿ ਇਹ ਜਲਣਸ਼ੀਲ ਹੈ ਤੇ ਤੇਜ਼ੀ ਨਾਲ ਅੱਗ ਫੜਦੀ ਹੈ। ਇਸ ਨੂੰ ਸਿਰਫ ਹੱਥਾਂ ‘ਚ ਇਸਤੇਮਾਲ ਕਰੋ ਤੇ ਸੁੱਕਣ ਤੋਂ ਬਾਅਦ ਹੀ ਕੋਈ ਕੰਮ ਕਰੋ।
2) ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ:
ਹਰ ਚੀਜ਼ ਨੂੰ ਸੈਨੀਟਾਈਜ਼ ਕਰਨ ਦੀ ਜ਼ਰੂਰਤ ਨਹੀਂ। ਹੱਥਾਂ ਨੂੰ ਸੈਨੀਟਾਈਜ਼ ਕਰੋ, ਕਿਉਂਕਿ ਹੱਥਾਂ ਨਾਲ ਹੀ ਨੱਕ ਤੇ ਮੂੰਹ ਨੂੰ ਛੂੰਹਦੇ ਹਾਂ। ਇਸ ਨੂੰ ਬੱਚਿਆਂ ਤੋਂ ਦੂਰ ਰੱਖੋ। ਮਾਹਰਾਂ ਦਾ ਕਹਿਣਾ ਹੈ ਕਿ ਸੈਨੇਟਾਈਜ਼ਰ ਦੀਆਂ ਸਿਰਫ ਕੁਝ ਬੂੰਦਾਂ ਬੱਚਿਆਂ ਲਈ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ। ਮੂੰਹ ‘ਚ ਸੈਨੀਟਾਈਜ਼ਰ ਜਾਣ ਨਾਲ ਸਿਰ ਦਰਦ, ਬੋਲਣ ‘ਚ ਮੁਸ਼ਕਲ, ਚੱਕਰ ਆਉਣੇ ਸਿਰ ਹੋ ਸਕਦੇ ਹਨ।
3) ਸੈਨੀਟਾਈਜ਼ਰ ਨਹੀਂ ਤਾਂ ਸਾਬਣ ਦੀ ਕਰੋ ਵਰਤੋਂ:
ਅਸਰੀਕਾ ਦੇ ਸੈਂਟਰ ਫਾਰ ਡਿਸੀਜ਼ ਕੰਟ੍ਰੋਲ ਤੇ ਪ੍ਰੀਵੈਨਸ਼ਨ ਮੁਤਾਬਕ, ਸਾਬਣ ਨਾਲ 20 ਸਕਿੰਟਾਂ ਲਈ ਹੱਥ ਧੋਣਾ ਵੀ ਕੋਰੋਨਵਾਇਰਸ ਤੋਂ ਬਚਾਅ ਸਕਦਾ ਹੈ। ਜੌਨ ਹਾਪਕਿਨਜ਼ ਯੂਨੀਵਰਸਿਟੀ ਵੱਲੋਂ ਖੋਜ ਸੁਝਾਅ ਦਿੰਦੀ ਹੈ ਕਿ ਸੈਨੀਟਾਈਜ਼ਰ ਕੋਰੋਨਾਵਾਇਰਸ ਨਾਲ ਲੜਨ ‘ਚ ਸਾਬਣ ਜਿੰਨਾ ਪ੍ਰਭਾਵਸ਼ਾਲੀ ਨਹੀਂ ਹੁੰਦਾ।
ਸੋਚ ਸਮਝ ਕੇ ਕਰੋ ਸੈਨੀਟਾਈਜ਼ਰ ਦੀ ਵਰਤੋਂ, ਕਿਤੇ ਪੈ ਜਾਏ ਨਾ ਪਛਤਾਉਣਾ! ਸਾਬਨ ਵੀ ਵਧੀਆ
ਮਨਵੀਰ ਕੌਰ ਰੰਧਾਵਾ
Updated at:
31 Mar 2020 01:26 PM (IST)
ਹਰਿਆਣਾ ਦੇ ਰੇਵਾੜੀ 'ਚ ਇੱਕ ਵਿਅਕਤੀ ਦੇ ਕੱਪੜਿਆਂ 'ਤੇ ਸੈਨੀਟਾਈਜ਼ਰ ਡਿੱਗ ਕੇ ਅੱਗ ਫੜਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਅਕਤੀ 35 ਪ੍ਰਤੀਸ਼ਤ ਸੜ ਗਿਆ ਤੇ ਉਸ ਨੂੰ ਸਰ ਗੰਗਾਰਾਮ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
- - - - - - - - - Advertisement - - - - - - - - -