Stock Market : ਭਾਰਤੀ ਬਜ਼ਾਰ ਨੂੰ ਮਿਲਿਆ ਸਹਾਰਾ, ਸੈਂਸੇਕਸ 800 ਅੰਕ ਚੜ੍ਹ ਕੇ 29,000 ਦੇ ਉੱਪਰ ਖੁੱਲ੍ਹਿਆ
ਏਬੀਪੀ ਸਾਂਝਾ
Updated at:
31 Mar 2020 10:58 AM (IST)
ਗਲੋਬਲ ਬਜ਼ਾਰਾਂ ਦੇ ਚੰਗੇ ਸੰਕੇਤ ਨਾਲ ਅੱਜ ਭਾਰਤੀ ਬਜ਼ਾਰ ਨੂੰ ਵੀ ਸਹਾਰਾ ਮਿਲਿਆ ਹੈ ਤੇ ਘਰੇਲੂ ਸਟਾਕ ਮਾਰਕਿਟ ਤੇਜ਼ੀ ਨਾਲ ਖੁੱਲ੍ਹੇ। ਸੈਂਸੇਕਸ ‘ਚ ਚੰਗਾ ਉਛਾਲ ਦਿਖਿਆ ਹੈ ਤੇ ਨਿਫਟੀ ‘ਚ ਵੀ ਸ਼ਾਨਦਾਰ ਵਾਧੇ ਨਾਲ ਟਰੇਡਿੰਗ ਸੈਸ਼ਨ ਦੀ ਸ਼ੁਰੂਆਤ ਹੋਈ ਹੈ। ਹਾਲਾਂਕਿ ਬਜ਼ਾਰ ਦੀ ਤੇਜ਼ੀ ਸ਼ੁਰੂਆਤ ‘ਚ ਹੀ ਕੁੱਝ ਘਟਦੀ ਹੋਈ ਨਜ਼ਰ ਆਈ।
NEXT
PREV
ਨਵੀਂ ਦਿੱਲੀ: ਗਲੋਬਲ ਬਜ਼ਾਰਾਂ ਦੇ ਚੰਗੇ ਸੰਕੇਤ ਨਾਲ ਅੱਜ ਭਾਰਤੀ ਬਜ਼ਾਰ ਨੂੰ ਵੀ ਸਹਾਰਾ ਮਿਲਿਆ ਹੈ ਤੇ ਘਰੇਲੂ ਸਟਾਕ ਮਾਰਕਿਟ ਤੇਜ਼ੀ ਨਾਲ ਖੁੱਲ੍ਹੇ। ਸੈਂਸੇਕਸ ‘ਚ ਚੰਗਾ ਉਛਾਲ ਦਿਖਿਆ ਹੈ ਤੇ ਨਿਫਟੀ ‘ਚ ਵੀ ਸ਼ਾਨਦਾਰ ਵਾਧੇ ਨਾਲ ਟਰੇਡਿੰਗ ਸੈਸ਼ਨ ਦੀ ਸ਼ੁਰੂਆਤ ਹੋਈ ਹੈ। ਹਾਲਾਂਕਿ ਬਜ਼ਾਰ ਦੀ ਤੇਜ਼ੀ ਸ਼ੁਰੂਆਤ ‘ਚ ਹੀ ਕੁੱਝ ਘਟਦੀ ਹੋਈ ਨਜ਼ਰ ਆਈ। ਅੱਜ ਦੇ ਕਾਰੋਬਾਰ ‘ਚ ਸੈਂਸੇਕਸ ਦੀ ਸ਼ੁਰੂਆਤ 800 ਪੁਆਇੰਟ ਉੱਪਰ ਹੋਈ ਤੇ ਬਜ਼ਾਰ ਖੁੱਲ੍ਹਣ ਦੇ 5 ਮਿੰਟ ਦੇ ਅੰਦਰ ਹੀ ਇਸ ਦੀ ਤੇਜ਼ੀ ਕੁੱਝ ਘੱਟ ਹੋਈ।
ਸਵੇਰੇ 9.20 ਵਜੇ ਸੈਂਸੇਕਸ 436.15 ਅੰਕ ਯਾਨੀ 1.53 ਫੀਸਦ ਦੀ ਉਛਾਲ ਨਾਲ 28,876.47 ‘ਤੇ ਕਾਰੋਬਾਰ ਕਰ ਰਿਹਾ ਸੀ ਤੇ ਐਨਐਸਈ ਦਾ 50 ਸ਼ੇਅਰਾਂ ਵਾਲਾ ਇੰਡੈਕਸ ਨਿਫਟੀ 164.70 ਅੰਕ ਯਾਨੀ ਕਰੀਬ 2 ਫੀਸਦੀ ਉੱਪਰ 8,445 ‘ਤੇ ਕਾਰੋਬਾਰ ਕਰ ਰਿਹਾ ਸੀ। ਨਿਫਟੀ ਬਜ਼ਾਰ ਖੁੱਲ੍ਹਣ ਵੇਲੇ 200 ਪੁਆਇੰਟ ਤੋਂ ਜ਼ਿਆਦਾ ਉੱਪਰ ਸੀ। ਏਸ਼ੀਆਈ ਬਜ਼ਾਰਾਂ ‘ਚ ਨਿੱਕੇਈ 150 ਅੰਕਾਂ ਦੇ ਵਾਧੇ ਨਾਲ 19,235 ਦੇ ਨਜ਼ਦੀਕ ਦਿਖਿਆ ਤੇ ਸਿੰਗਾਪੁਰ ਦਾ ਸਟ੍ਰੇਟ ਟਾਈਮਸ ਵੀ 2.16 ਫੀਸਦੀ ਦੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਸੀ।
ਤਾਈਵਾਨ ਇੰਡੈਕਸ 1.23 ਫੀਸਦੀ ਦੇ ਵਾਧੇ ਨਾਲ ਹਾਂਗਕਾਂਗ ਦਾ ਹੈਂਗਸੇਂਸ 0.87 ਫੀਸਦ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਿਹਾ ਸੀ। ਇਸ ਤੋਂ ਇਲਾਵਾ ਕੋਰੀਆ ਦਾ ਕੋਸਪੀ ਵੀ 1.6 ਫੀਸਦੀ ਦੀ ਮਜ਼ਬੂਤੀ ਨਾਲ ਟਰੇਡ ਕਰਦਾ ਦਿਖ ਰਿਹਾ ਸੀ।
ਇਹ ਵੀ ਪੜ੍ਹੋ :
ਕੋਰੋਨਾਵਾਇਰਸ:1300 ਤੋਂ ਪਾਰ ਪਹੁੰਚੀ ਸੰਕਰਮਿਤ ਲੋਕਾਂ ਗਿਣਤੀ, 32 ਦੀ ਮੌਤ
ਕੋਰੋਨਾਵਾਇਰਸ ਦੇ ਦੌਰ ‘ਚ Facebook ਕਰੇਗੀ ਨਿਊਜ਼ ਇੰਡਸਟਰੀ ਦੀ 10 ਕਰੋੜ ਡਾਲਰ ਦੀ ਮਦਦ

- - - - - - - - - Advertisement - - - - - - - - -