ਮਹਿਤਾਬ-ਉਦ-ਦੀਨਚੰਡੀਗੜ੍ਹ: ਕੈਨੇਡੀਅਨ ਮਹਾਂਨਗਰ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਨੇ ਓਂਟਾਰੀਓ ਸੂਬੇ ਦੀ ਸਰਕਾਰ ਨੂੰ ਚਿੱਠੀ ਲਿਖ ਕੇ ਸਕੂਲੀ ਸਿਲੇਬਸ ਵਿੱਚੋਂ ਭਾਰਤ ਦੇ ਕਿਸਾਨ ਅੰਦੋਲਨ ਬਾਰੇ ਸਮੱਗਰੀ (ਕੰਟੈਂਟ) ਹਟਾਉਣ ਲਈ ਕਿਹਾ ਹੈ। ਬੀਤੀ 11 ਮਾਰਚ ਨੂੰ ਲਿਖੀ ਚਿੱਠੀ (ਜਿਸ ਬਾਰੇ ਜਾਣਕਾਰੀ ਹੁਣ ਮਿਲੀ ਹੈ) ਵਿੱਚ ਭਾਰਤੀ ਕੌਂਸਲੇਟ ਜਨਰਲ ਨੇ ਕਿਹਾ ਹੈ ਕਿ ਕੈਨੇਡੀਅਨ ਸੂਬੇ ਓਂਟਾਰੀਓ ਦੇ ਪੀਲ, ਟੋਰਾਂਟੋ ਤੇ ਯਾਰਕ ਜ਼ਿਲ੍ਹਿਆਂ ਦੇ ਸਕੂਲੀ ਸਿਲੇਬਸ ਵਿੱਚੋਂ ਭਾਰਤੀ ਕਿਸਾਨ ਅੰਦੋਲਨ ਬਾਰੇ ਸਮੱਗਰੀ ਹਟਾ ਦਿੱਤੀ ਜਾਵੇ ਕਿਉਂਕਿ ਉਸ ਵਿੱਚ ‘ਝੂਠੀ ਤੇ ਨਫ਼ਰਤ ਫੈਲਾਉਣ ਵਾਲੀ’ ਜਾਣਕਾਰੀ ਮੌਜੂਦ ਹੈ। ਦੱਸ ਦੇਈਏ ਕਿ ਪਿਛਲੇ 7 ਮਹੀਨਿਆਂ ਤੋਂ ਭਾਰਤ ਦੇ ਕਿਸਾਨ ਅੰਦੋਲਨ ਦੇ ਰਾਹ ਪਏ ਹੋਏ ਹਨ। ਉਹ ਦਿੱਲੀ ਦੀਆਂ ਬਰੂਹਾਂ ਉੱਤੇ ਧਰਨਿਆਂ ਉੱਤੇ ਬੈਠੇ ਹਨ। ਉਨ੍ਹਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ ਵਰ੍ਹੇ ਜਿਹੜੇ ਤਿੰਨ ਨਵੇਂ ਖੇਤੀ ਕਾਨੂੰਨ ਲਾਗੂ ਕੀਤੇ ਸਨ, ਉਹ ਤੁਰੰਤ ਰੱਦ ਕਰ ਦਿੱਤੇ ਜਾਣ ਕਿਉਂਕਿ ਕਿਸਾਨਾਂ ਦੇ ਵਿਰੁਧੀ ਤੇ ਸਰਮਾਏਦਾਰ ਤਾਕਤਾਂ ਦੇ ਪੱਖੀ ਹਨ। ਇਸ ਅੰਦੋਲਨ ਵਿੱਚ ਜ਼ਿਆਦਾਤਰ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਿਸਾਨ ਮੌਜੂਦ ਹਨ। ਇਹ ਗੱਲ ਵੀ ਗ਼ੌਰ ਕਰਨ ਵਾਲੀ ਹੈ ਕਿ ਕੌਂਸਲੇਟ ਜਨਰਲ ਨੇ ਓਂਟਾਰੀਓ ਦੇ ਜਿਹੜੇ ਤਿੰਨ ਜ਼ਿਲ੍ਹਿਆਂ ਪੀਲ, ਟੋਰਾਂਟੋ ਤੇ ਯਾਰਕ ਦੀ ਗੱਲ ਕੀਤੀ ਹੈ; ਪ੍ਰਵਾਸੀ ਪੰਜਾਬੀਆਂ ਦੀ ਆਬਾਦੀ ਵੀ ਇਨ੍ਹਾਂ ਹੀ ਇਲਾਕਿਆਂ ’ਚ ਵਧੇਰੇ ਹੈ। ਕੌਂਸਲੇਟ ਜਨਰਲ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਸਕੂਲਾਂ ਦੇ ਸਿਲੇਬਸ ਵਿੱਚ ਕਿਸਾਨ ਅੰਦੋਲਨ ਬਾਰੇ ਜਿਹੜੀ ਗ਼ਲਤ ਕਿਸਮ ਦੀ ਸਮੱਗਰੀ ਦਰਜ ਕੀਤੀ ਗਈ ਹੈ, ਉਹ ਧਰੁਵੀਕਰਣ ਵੱਲ ਲਿਜਾਂਦੀ ਹੈ ਅਤੇ ‘ਭਾਰਤ ਖ਼ਿਲਾਫ਼ ਨਫ਼ਰਤ ਫੈਲਾਉਂਦੀ ਹੈ।’ ਕੌਂਸਲੇਟ ਜਨਰਲ ਨੇ ਇਸ ਨੂੰ ਬਹੁਤ ਹੀ ਗੰਭੀਰ ਮਾਮਲਾ ਦੱਸਦਿਆਂ ਇਸ ਨੂੰ ਭਾਰਤ ਤੇ ਕੈਨੇਡਾ ਵਿਚਾਲੇ ਨਿੱਘੇ ਦੋਸਤਾਨਾ ਸਬੰਧ ਖ਼ਰਾਬ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਕੁਝ ਸਮਾਜ ਵਿਰੋਧੀ ਅਨਸਰ ਆਪਣੇ ਸੌੜੇ ਹਿਤਾਂ ਵਾਲਾ ਏਜੰਡਾ ਅੱਗੇ ਵਧਾਉਣਾ ਚਾਹ ਰਹੇ ਹਨ। ਇਹ ਚਿੱਠੀ ਭਾਵੇਂ ਤਿੰਨ ਮਹੀਨੇ ਪਹਿਲਾਂ ਲਿਖੀ ਗਈ ਸੀ ਪਰ ਸੋਸ਼ਲ ਮੀਡੀਆ ਉੱਤੇ ਕੁਝ ਯੂਜ਼ਰਜ਼ ਨੇ ਹੁਣ ਇਸ ਨੂੰ ਸ਼ੇਅਰ ਕੀਤਾ ਹੈ ਅਤੇ ਸਕ੍ਰੌਲ ਡਾਟ ਇਨ ਨੇ ਇਸ ਬਾਰੇ ਖ਼ਬਰ ਵੀ ਪ੍ਰਕਾਸ਼ਿਤ ਕੀਤੀ ਹੈ।
ਭਾਰਤੀ ਨੇ ਕੈਨੇਡੀਅਨ ਸਕੂਲਾਂ ਨੂੰ ਸਿਲੇਬਸ ’ਚੋਂ ਕਿਸਾਨ ਅੰਦੋਲਨ ਦਾ ਕੰਟੈਂਟ ਹਟਾਉਣ ਲਈ ਕਿਹਾ
ਏਬੀਪੀ ਸਾਂਝਾ | 21 Jun 2021 01:04 PM (IST)
ਕੈਨੇਡੀਅਨ ਮਹਾਂਨਗਰ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਨੇ ਓਂਟਾਰੀਓ ਸੂਬੇ ਦੀ ਸਰਕਾਰ ਨੂੰ ਚਿੱਠੀ ਲਿਖ ਕੇ ਸਕੂਲੀ ਸਿਲੇਬਸ ਵਿੱਚੋਂ ਭਾਰਤ ਦੇ ਕਿਸਾਨ ਅੰਦੋਲਨ ਬਾਰੇ ਸਮੱਗਰੀ (ਕੰਟੈਂਟ) ਹਟਾਉਣ ਲਈ ਕਿਹਾ ਹੈ। ਬੀਤੀ 11 ਮਾਰਚ ਨੂੰ ਲਿਖੀ ਚਿੱਠੀ (ਜਿਸ ਬਾਰੇ ਜਾਣਕਾਰੀ ਹੁਣ ਮਿਲੀ ਹੈ) ਵਿੱਚ ਭਾਰਤੀ ਕੌਂਸਲੇਟ ਜਨਰਲ ਨੇ ਕਿਹਾ ਹੈ ਕਿ ਕੈਨੇਡੀਅਨ ਸੂਬੇ ਓਂਟਾਰੀਓ ਦੇ ਪੀਲ, ਟੋਰਾਂਟੋ ਤੇ ਯਾਰਕ ਜ਼ਿਲ੍ਹਿਆਂ ਦੇ ਸਕੂਲੀ ਸਿਲੇਬਸ ਵਿੱਚੋਂ ਭਾਰਤੀ ਕਿਸਾਨ ਅੰਦੋਲਨ ਬਾਰੇ ਸਮੱਗਰੀ ਹਟਾ ਦਿੱਤੀ ਜਾਵੇ ਕਿਉਂਕਿ ਉਸ ਵਿੱਚ ‘ਝੂਠੀ ਤੇ ਨਫ਼ਰਤ ਫੈਲਾਉਣ ਵਾਲੀ’ ਜਾਣਕਾਰੀ ਮੌਜੂਦ ਹੈ।
farmers6
Published at: 21 Jun 2021 01:04 PM (IST)