ਨਵੀਂ ਦਿੱਲੀ: ‘ਕਰਮਚਾਰੀ ਰਾਜ ਬੀਮਾ ਨਿਗਮ’ (ਈਐਸਆਈਸੀ ESIC) ਨੇ ਹਾਲ ਹੀ ਵਿੱਚ ਕੋਵਿਡ-19 ਰਾਹਤ ਯੋਜਨਾ (Covid-19 Relief Scheme) ਨੂੰ ਮਨਜ਼ੂਰੀ ਦਿੱਤੀ ਸੀ। ਯੋਜਨਾ ਦਾ ਉਦੇਸ਼ ESIC ਕਾਰਡ ਧਾਰਕ ਉੱਤੇ ਨਿਰਭਰ ਵਿਅਕਤੀਆਂ ਦੀ ਕੋਰੋਨਾ ਕਾਰਣ ਹੋਈ ਮੌਤ ਹੋਣ ’ਤੇ ਆਸ਼ਰਿਤਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਹੈ।


ਜੇ ਈਐਸਆਈਸੀ ਦੇ ਘੇਰੇ ਵਿੱਚ ਆਉਣ ਵਾਲਾ ਬੀਮਾ ਯੁਕਤ ਕਰਮਚਾਰੀ ਦੀ ਜੇ ਕੋਰੋਨਾ ਨਾਲ ਮੌਤ ਹੋ ਜਾਂਦੀ ਹੈ, ਤਾਂ ਉਸ ਦੇ ਆਸ਼ਰਿਤਾਂ ਨੂੰ ਈਐਸਆਈਸੀ ਤੋਂ ਘੱਟੋ ਘੱਟ 1800 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ। ‘ਇਕਨੌਮਿਕ ਟਾਈਮਜ਼’ ਦੀ ਖ਼ਬਰ ਅਨੁਸਾਰ ਹੁਣ ਕਿਰਤ ਮੰਤਰਾਲੇ ਨੇ ਕੋਵਿਡ-19 ਰਾਹਤ ਯੋਜਨਾ ਨੂੰ ਅਧਿਸੂਚਿਤ ਕੀਤਾ ਹੈ।


ESIC ਕੋਵਿਡ 19 ਰਾਹਤ ਯੋਜਨਾ ਤੋਂ ਮਿਲੇਗਾ ਇਹ ਲਾਭ


ਈਐਸਆਈਸੀ ਦੇ ਬੀਮਾ ਕਮਿਸ਼ਨਰ, ਮਾਲ ਤੇ ਲਾਭ ਐਮ ਕੇ ਸ਼ਰਮਾ ਦਾ ਕਹਿਣਾ ਹੈ ਕਿ ਇਸ ਯੋਜਨਾ ਤਹਿਤ ਬਿਨੈ ਕਰਨ ਵਾਲੇ ਪਰਿਵਾਰ ਨੂੰ ਮ੍ਰਿਤਕ ਕਰਮਚਾਰੀ ਦੀ ਤਨਖਾਹ ਮਿਲੇਗੀ।


ਭਾਵ, ਜੇ ਈਐਸਆਈਸੀ ਵਿਚ ਯੋਗਦਾਨ ਪਾਉਣ ਵਾਲੇ ਵਿਅਕਤੀ ਦੀ ਜੇ ਕੋਰੋਨਾ ਕਾਰਣ ਮੌਤ ਹੋ ਜਾਂਦੀ ਹੈ, ਤਾਂ ਪਤਨੀ, ਬੱਚੇ, ਨਿਰਭਰ ਮਾਪੇ ਜਾਂ ਉਸਦੇ ਪਰਿਵਾਰ ਵਿਚ ਭੈਣ-ਭਰਾਵਾਂ ਨੂੰ ਹਰ ਮਹੀਨੇ ਕਰਮਚਾਰੀ ਦੀ ਅੰਤਮ ਤਨਖਾਹ ਦਾ 90 ਪ੍ਰਤੀਸ਼ਤ ਭੁਗਤਾਨ ਕਰਨਗੇ।


ਇਹ ਹੋਵੇਗੀ ਇਸ ਸਕੀਮ ਦਾ ਲਾਭ ਲੈਣ ਦੀ ਯੋਗਤਾ


ਇਸ ਯੋਜਨਾ ਦੀ ਯੋਗਤਾ ਵਿਚ ਬਹੁਤ ਸਾਰੀਆਂ ਰਿਆਇਤਾਂ ਦਿੱਤੀਆਂ ਗਈਆਂ ਹਨ। ਅਜਿਹੀ ਸਥਿਤੀ ਵਿੱਚ, ਕਿਸੇ ਵੀ ਕੰਪਨੀ ਵਿੱਚ ਇੱਕ ਸਾਲ ਦੇ ਅੰਦਰ ਈਐੱਸਆਈਸੀ ਵਿੱਚ ਘੱਟੋ ਘੱਟ 70 ਦਿਨਾਂ ਦਾ ਯੋਗਦਾਨ ਪਾਉਣ ਵਾਲੇ ਕਰਮਚਾਰੀ ਦੀ ਮੌਤ ਹੋਣ ਦੀ ਹਾਲਤ ਵਿੱਚ ਪਰਿਵਾਰ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ।


ਇਸ ਤੋਂ ਇਲਾਵਾ ਕਰਮਚਾਰੀ ਕੋਵਿਡ-19 ਤੋਂ ਪੀੜਤ ਹੋਣ ਤੋਂ ਪਹਿਲਾਂ ਤਿੰਨ ਮਹੀਨਿਆਂ ਲਈ ਕਿਸੇ ਵੀ ਕੰਪਨੀ ਦਾ ਕਰਮਚਾਰੀ ਹੋਣਾ ਜ਼ਰੂਰੀ ਹੈ। ਇਸ ਦੌਰਾਨ, ਜੇ ਕੋਰੋਨਾ ਕਾਰਣ ਉਸਦੀ ਮੌਤ ਹੋ ਜਾਂਦੀ ਹੈ, ਤਾਂ ਉਸਦਾ ਪਰਿਵਾਰ ਇਸ ਯੋਜਨਾ ਲਈ ਯੋਗ ਮੰਨਿਆ ਜਾਵੇਗਾ।


ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ: ਕੇਂਦਰ ਸਰਕਾਰ ਘਰ ਬੈਠੇ ਦੇ ਰਹੀ 2 ਲੱਖ ਰੁਪਏ, ਬੱਸ ਕਰਨਾ ਹੋਵੇਗਾ ਇਹ ਕੰਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904