ਨਵੀਂ ਦਿੱਲੀ: ਭਾਰਤੀ ਜਲ ਸੈਨਾ ਨੇ ਆਪਣੇ ਕਰਮਚਾਰੀਆਂ ਵੱਲੋਂ ਸੋਸ਼ਲ ਮੀਡੀਆ ਸਾਈਟ ਫੇਸਬੁੱਕ ਦੇ ਇਸਤੇਮਾਲ ਕਰਨ ‘ਤੇ ਪਾਬੰਦੀ ਲਾ ਦਿੱਤੀ ਹੈ। ਇਸ ਹੁਕਮ ਤੋਂ ਬਾਅਦ ਹੁਣ ਕੋਈ ਵੀ ਜਵਾਨ ਫੇਸਬੁੱਕ ਦਾ ਇਸਤੇਮਾਲ ਨਹੀਂ ਕਰ ਸਕੇਗਾ। ਇੰਨਾ ਹੀ ਨਹੀਂ ਜਲ ਸੈਨਾ ਦੇ ਟਿਕਾਣਿਆਂ ‘ਤੇ ਹੁਣ ਸਮਾਰਫੋਨ ਦਾ ਇਸਤੇਮਾਲ ਕਰਨ ‘ਤੇ ਵੀ ਬੈਨ ਲੱਗ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਜਲ ਸੈਨਾ ਦੇ ਸੱਤ ਕਰਮੀਆਂ ਦੀ ਜਾਣਕਾਰੀ ਲੀਕ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਜਲ ਸੈਨਾ ਨੂੰ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।
ਇਹ ਹੁਕਮ 27 ਦਸੰਬਰ ਨੂੰ ਜਾਰੀ ਕੀਤਾ ਗਿਆ ਸੀ। ਬੈਨ ਤੋਂ ਬਾਅਦ ਸਭ ਤੋਂ ਵੱਡੀ ਫਿਕਰ ਗੈਰ-ਸੈਨਿਕ ਤੇ ਜਲ ਸੈਨਾ ਡਾਕਯਾਰਡ ‘ਚ ਕੰਮ ਕਰਨ ਵਾਲਿਆਂ ਦੀ ਹੋਵੇਗੀ ਕਿਉਂਕਿ ਉਹ ਜਲ ਸੈਨਾ ਦੇ ਨਿਯਮਾਂ ਅਧੀਨ ਨਹੀਂ ਆਉਂਦੇ।
ਜਲ ਸੈਨਾ ਵੱਲੋਂ ਇਹ ਹੁਕਮ 20 ਦਸੰਬਰ ਨੂੰ ਵਿਸ਼ਾਖਾਪਟਨਮ ‘ਚ ਅੱਠ ਵਿਅਕਤੀਆਂ ਤੇ ਸੱਤ ਜਲ ਸੈਨਿਕਾਂ ਤੇ ਮੁੰਬਈ ਦੇ ਹਵਾਲਾ ਆਪ੍ਰੇਟਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਲਿਆ ਗਿਆ।
ਫੌਜੀ ਅਫਸਰਾਂ ਤੇ ਜਵਾਨਾਂ ਦੇ ਫੇਸਬੁੱਕ ਤੇ ਸਮਾਰਟਫੋਨ ਵਰਤਣ ‘ਤੇ ਪਾਬੰਦੀ
ਏਬੀਪੀ ਸਾਂਝਾ
Updated at:
30 Dec 2019 12:41 PM (IST)
ਭਾਰਤੀ ਜਲ ਸੈਨਾ ਨੇ ਆਪਣੇ ਕਰਮਚਾਰੀਆਂ ਵੱਲੋਂ ਸੋਸ਼ਲ ਮੀਡੀਆ ਸਾਈਟ ਫੇਸਬੁੱਕ ਦੇ ਇਸਤੇਮਾਲ ਕਰਨ ‘ਤੇ ਪਾਬੰਦੀ ਲਾ ਦਿੱਤੀ ਹੈ। ਇਸ ਹੁਕਮ ਤੋਂ ਬਾਅਦ ਹੁਣ ਕੋਈ ਵੀ ਜਵਾਨ ਫੇਸਬੁੱਕ ਦਾ ਇਸਤੇਮਾਲ ਨਹੀਂ ਕਰ ਸਕੇਗਾ।
- - - - - - - - - Advertisement - - - - - - - - -