ਰੇਲਨੇ ਨੇ ਲਿਆ ਵੱਡਾ ਫੈਸਲਾ, 1 ਜੂਨ ਤੋਂ ਰੋਜ਼ਾਨਾ ਚੱਲਣਗੀਆਂ200 ਨਾਨ ਏਸੀ ਟ੍ਰੇਨਾਂ, ਆਨਲਾਈਨ ਬੁਕਿੰਗ ਜਲਦੀ ਹੋਵੇਗੀ ਸ਼ੁਰੂ

Advertisement
ਏਬੀਪੀ ਸਾਂਝਾ Updated at: 19 May 2020 10:38 PM (IST)

ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਟਵੀਟ ਕੀਤਾ ਕਿ ਭਾਰਤੀ ਰੇਲਵੇ 1 ਜੂਨ ਤੋਂ ਟਾਈਮ ਟੇਬਲ ਦੇ ਮੁਤਾਬਕ ਰੋਜ਼ਾਨਾ 200 ਨਾਨ-ਏਸੀ ਰੇਲ ਗੱਡੀਆਂ ਚਲਾਏਗਾ, ਜਲਦੀ ਹੀ ਆਨਲਾਈਨ ਬੁਕਿੰਗ ਸ਼ੁਰੂ ਹੋ ਜਾਵੇਗੀ।

NEXT PREV
ਨਵੀਂ ਦਿੱਲੀ: ਲੌਕਡਾਊਨ (Lockdown) ਦਾ ਐਲਾਨ ਹੋਣ ਤੋਂ ਬਾਅਦ ਰੇਲਵੇ (Indian Railway) ਸੇਵਾ ਠੱਪ ਹੋ ਗਈ ਹੈ। ਹਾਲਾਂਕਿ, ਰੇਲਵੇ ਮਜ਼ਦੂਰਾਂ ਅਤੇ ਲੌਕਡਾਊਨ ਵਿੱਚ ਫਸੇ ਲੋਕਾਂ ਲਈ ਸਪੈਸ਼ਲ ਟ੍ਰੇਨ (Special Train) ਚਲਾ ਰਿਹਾ ਹੈ। ਇਸ ਦੌਰਾਨ ਹੁਣ 1 ਜੂਨ ਤੋਂ ਹਰ ਰੋਜ਼ 200 ਨਾਨ ਏਸੀ ਰੇਲ ਗੱਡੀਆਂ (Non AC Rail) ਚਲਾਈਆਂ ਜਾਣਗੀਆਂ। ਇਸ ਦੀ ਬੁਕਿੰਗ ਜਲਦੀ ਹੀ ਸ਼ੁਰੂ ਹੋ ਜਾਵੇਗੀ। ਖਾਸ ਗੱਲ ਇਹ ਹੈ ਕਿ ਹਰ ਕੋਈ ਇਸ ਸੇਵਾ ਦਾ ਲਾਭ ਲੈ ਸਕਦਾ ਹੈ। ਦੱਸ ਜਈਏ ਕਿ ਲੌਕਡਾਊਨ ਦਾ ਚੌਥਾ ਪੜਾਅ 31 ਮਈ ਤੱਕ ਹੈ।

ਰੇਲ ਮੰਤਰੀ ਪੀਯੂਸ਼ ਗੋਇਲ ਨੇ ਇੱਕ ਤੋਂ ਬਾਅਦ ਇੱਕ ਲਗਾਤਾਰ ਤਿੰਨ ਟਵੀਟ ਕੀਤੇ। ਪਿਯੂਸ਼ ਗੋਇਲ ਨੇ ਕਿਹਾ, "ਇਸ ਤੋਂ ਇਲਾਵਾ ਭਾਰਤੀ ਰੇਲਵੇ 1 ਜੂਨ ਤੋਂ ਟਾਈਮ ਟੇਬਲ ਦੇ ਮੁਤਾਬਕ ਰੋਜ਼ਾਨਾ 200 ਨਾਨ-ਏਸੀ ਰੇਲ ਗੱਡੀਆਂ ਚਲਾਏਗਾ, ਜਿਨ੍ਹਾਂ ਦੀ ਆਨਲਾਈਨ ਬੁਕਿੰਗ ਜਲਦੀ ਹੀ ਸ਼ੁਰੂ ਹੋ ਜਾਵੇਗੀ।" ਉਨ੍ਹਾਂ ਨੇ ਅੱਗੇ ਕਿਹਾ ਕਿ ਮਜ਼ਦੂਰਾਂ ਲਈ ਵੱਡੀ ਰਾਹਤ, ਅੱਜ ਦੇ ਦਿਨ ਕਰੀਬ 200 ਲੇਬਰ ਸਪੈਸ਼ਲ ਟ੍ਰੇਨ ਚਲ ਸਕਣਗੀਆਂ ਅਤੇ ਅੱਗੇ ਚਲਕੇ ਇਹ ਗਿਣਤੀ ਵੱਡੇ ਪੱਥਰ ‘ਤੇ ਵਧੇਗੀ।“



ਰੇਲਵੇ ਨੇ ਟਵੀਟ ਕੀਤਾ ਕਿ ਇਨ੍ਹਾਂ ਲੇਬਰ ਸਪੈਸ਼ਲ ਟ੍ਰੇਨਾਂ ਤੋਂ ਇਲਾਵਾ, ਭਾਰਤੀ ਰੇਲਵੇ 1 ਜੂਨ ਤੋਂ ਰੋਜ਼ਾਨਾ 200 ਵਾਧੂ ਟਾਈਮ ਟੇਬਲ ਟ੍ਰੇਨਾਂ ਚਲਾਉਣ ਜਾ ਰਿਹਾ ਹੈ, ਜੋ ਕਿ ਏਅਰ-ਕੰਡੀਸ਼ਨਡ ਦੂਜੀ ਸ਼੍ਰੇਣੀ ਦੀਆਂ ਰੇਲ ਗੱਡੀਆਂ ਹੋਣਗੀਆਂ ਅਤੇ ਇਨ੍ਹਾਂ ਰੇਲ ਗੱਡੀਆਂ ਦੀ ਬੁਕਿੰਗ ਆਨਲਾਈਨ ਉਪਲਬਧ ਹੋਵੇਗੀ। ਰੇਲ ਗੱਡੀਆਂ ਦੀ ਜਾਣਕਾਰੀ ਜਲਦੀ ਮੁਹੱਈਆ ਕਰਵਾਈ ਜਾਏਗੀ।




ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਲਈ ਉਨ੍ਹਾਂ ਸੂਬਿਆਂ ਦੀ ਸਹਿਮਤੀ ਦੀ ਲੋੜ ਨਹੀਂ ਹੈ ਜਿੱਥੇ ਯਾਤਰਾ ਖ਼ਤਮ ਹੋਣੀ ਹੈ।- ਰਾਜੇਸ਼ ਬਾਜਪਾਈ, ਭਾਰਤੀ ਰੇਲਵੇ ਦਾ ਬੁਲਾਰਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904
Continues below advertisement
© Copyright@2025.ABP Network Private Limited. All rights reserved.