ਵਾਸ਼ਿੰਗਟਨ: ਟਰੰਪ ਸਰਕਾਰ ਆਉਣ ਮਗਰੋਂ ਅਮਰੀਕਾ ਵਿੱਚ ਸਖਤ ਵੀਜ਼ਾ ਨੀਤੀਆਂ ਤੋਂ ਨਿਰਾਸ਼ ਹੋ ਕੇ, ਸਾਲ 2019 ਦੇ ਪਹਿਲੇ 11 ਮਹੀਨਿਆਂ 'ਚ ਹੀ ਕੈਨੇਡਾ ਵਿੱਚ ਸਥਾਈ ਤੌਰ 'ਤੇ ਨਿਵਾਸ ਹਾਸਲ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ 105 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਦਾ ਖੁਲਾਸਾ ਵਰਜੀਨੀਆ ਸਥਿਤ ਨੈਸ਼ਨਲ ਫਾਊਂਡੇਸ਼ਨ ਫਾਰ ਅਮੈਰੀਕਨ ਪਾਲਿਸੀ (ਐਨਐਫਏਪੀ) ਨੇ ਇੱਕ ਬਿਆਨ 'ਚ ਕੀਤਾ ਹੈ।
ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਕੈਨੇਡਾ 'ਚ ਇਮੀਗ੍ਰੇਸ਼ਨ, ਸਿਟੀਜ਼ਨਸ਼ਿਪ ਤੇ ਰਿਫਿਊਜੀਆਂ ਦੇ ਅੰਕੜਿਆਂ ਦਾ ਐਨਐਫਏਪੀ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਕੈਨੇਡਾ ਵਿੱਚ ਪੱਕੇ ਵਸਨੀਕ ਬਣੇ ਭਾਰਤੀਆਂ ਦੀ ਗਿਣਤੀ ਸਾਲ 2016 ਵਿੱਚ 39,340 ਤੋਂ ਵਧ ਕੇ 2019 ਵਿੱਚ 80,685 ਹੋ ਗਈ ਹੈ। ਇਸ ਵਾਧੇ ਦਾ ਇਹ ਅਰਥ ਵੀ ਹੈ ਕਿ ਪੂਰੇ ਸਾਲ 2019 ਵਿੱਚ ਕੈਨੇਡਾ ਨੇ ਕਰੀਬ 85,000 ਤੋਂ ਵੱਧ ਭਾਰਤੀਆਂ ਨੂੰ ਪੱਕੇ ਤੌਰ 'ਤੇ ਨਿਵਾਸ ਦਿੱਤਾ।
ਭਾਰਤੀਆਂ ਜਾਂ ਉੱਚ ਹੁਨਰਮੰਦ ਪੇਸ਼ੇਵਰਾਂ ਨੂੰ ਕੈਨੇਡਾ ਵੱਲ ਖਿੱਚਿਆ ਜਾਂਦਾ ਹੈ, ਪਰ ਇਹ ਵੀ ਸੱਚਾਈ ਹੈ ਕਿ ਆਈਟੀ ਦੇ ਬਹੁਤ ਸਾਰੇ ਸਮੂਹ ਕੈਨੇਡਾ ਦੇ ਵੱਡੇ ਸ਼ਹਿਰਾਂ 'ਚ ਦਫ਼ਤਰ ਖੋਲ੍ਹ ਕੇ ਵੀਜ਼ਾ ਬੈਕਲਾਗਸ 'ਚ ਫਸੇ ਲੋਕਾਂ ਲਈ ਇਸ ਸੌਖੀ ਤਬਦੀਲੀ ਦੀ ਸਹੂਲਤ ਪ੍ਰਦਾਨ ਕਰ ਰਹੇ ਹਨ।
ਅਮਰੀਕਨ ਬਾਜ਼ਾਰ ਨੇ ਇੱਕ ਭਾਰਤੀ ਡਾਕਟਰ ਰਵੀ ਭੱਟ ਜੋ ਯੂਐਸ ਦੇ ਛੋਟੇ ਸ਼ਹਿਰਾਂ 'ਚ ਰਹਿ ਰਿਹਾ ਤੇ ਕੰਮ ਕਰ ਰਿਹਾ ਹੈ, ਦੇ ਹਵਾਲੇ ਨਾਲ ਕਿਹਾ, "ਕੈਨੇਡਾ ਸਧਾਰਨ ਤੌਰ 'ਤੇ ਇਮੀਗ੍ਰੇਸ਼ਨ ਤਬਦੀਲੀ ਦੀਆਂ ਸੰਭਾਵਨਾਵਾਂ ਦੇ ਨਾਲ-ਨਾਲ ਜੀਵਨ ਦੀਆਂ ਸੁਵਿਧਾਵਾਂ ਵੀ ਪ੍ਰਦਾਨ ਕਰਦਾ ਹੈ, ਜੋ ਅਮਰੀਕਾ ਦੇ ਵੱਡੇ ਸ਼ਹਿਰਾਂ 'ਚ ਮਿਲਦੀਆਂ ਹਨ।" ਅਮਰੀਕਾ ਵਿੱਚ ਨਸਲਵਾਦ ਤੇ ਗਨ ਕਲਚਰ ਤੋਂ ਸੁਚੇਤ ਕੁਝ ਭਾਰਤੀਆਂ ਨੇ ਵੀ ਕੈਨੇਡਾ ਨੂੰ ਵੇਖ ਕੇ ਰਾਹਤ ਮਹਿਸੂਸ ਕੀਤੀ।
ਟਰੰਪ ਦੀ ਸਖਤੀ ਮਗਰੋਂ ਭਾਰਤੀਆਂ ਦੇ ਫਿੱਟ ਬੈਠਿਆ ਕੈਨੇਡਾ, ਪਿਛਲੇ ਸਾਲ ਪੀਆਰ ਲੈਣ ਵਾਲਿਆਂ ਦੀ ਗਿਣਤੀ 'ਚ 105 ਪ੍ਰਤੀਸ਼ਤ ਵਾਧਾ
ਏਬੀਪੀ ਸਾਂਝਾ
Updated at:
20 Feb 2020 01:53 PM (IST)
ਟਰੰਪ ਸਰਕਾਰ ਆਉਣ ਮਗਰੋਂ ਅਮਰੀਕਾ ਵਿੱਚ ਸਖਤ ਵੀਜ਼ਾ ਨੀਤੀਆਂ ਤੋਂ ਨਿਰਾਸ਼ ਹੋ ਕੇ, ਸਾਲ 2019 ਦੇ ਪਹਿਲੇ 11 ਮਹੀਨਿਆਂ 'ਚ ਹੀ ਕੈਨੇਡਾ ਵਿੱਚ ਸਥਾਈ ਤੌਰ 'ਤੇ ਨਿਵਾਸ ਹਾਸਲ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ 105 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
- - - - - - - - - Advertisement - - - - - - - - -