ਟੋਕੀਓ: ਜਾਪਾਨ ਦੇ ਤੱਟ ਨੇੜੇ ਵੱਖਰੇ ਖੜ੍ਹੇ ਕੀਤੇ ਜਹਾਜ਼ 'ਤੇ ਮੌਜੂਦ ਜਿਨ੍ਹਾਂ ਭਾਰਤੀਆਂ ਦੀ ਕੋਰੋਨਾ ਵਾਇਰਸ ਜਾਂਚ ਦੇ ਨਤੀਜੇ ਸਕਾਰਾਤਮਕ ਨਹੀਂ ਮਿਲੇ, ਉਨ੍ਹਾਂ ਨੂੰ ਅੱਜ ਚਾਰਟਰਡ ਜਹਾਜ਼ ਰਾਹੀਂ ਭਾਰਤ ਲਿਆਂਦਾ ਜਾਵੇਗਾ। ਭਾਰਤੀ ਦੂਤਾਵਾਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਸਮੁੰਦਰੀ ਜਹਾਜ਼ 'ਚ ਸਵਾਰ ਸੰਕ੍ਰਮਿਤ ਭਾਰਤੀਆਂ ਦੀ ਕੁੱਲ ਗਿਣਤੀ 16 ਹੋ ਗਈ ਹੈ।

3 ਫਰਵਰੀ ਨੂੰ ਟੋਕੀਓ ਨੇੜੇ ਯੋਕੋਹਾਮਾ ਤੱਟ 'ਤੇ ਖੜ੍ਹੇ 'ਡਾਇਮੰਡ ਪ੍ਰਿੰਸੈਸ' ਸਮੁੰਦਰੀ ਜਹਾਜ਼ 'ਚ ਸਵਾਰ ਕੁਲ 3,711 ਵਿਅਕਤੀਆਂ ਵਿੱਚੋਂ 138 ਭਾਰਤੀ ਵੀ ਸ਼ਾਮਲ ਹਨ। ਇਨ੍ਹਾਂ 'ਚ ਚਾਲਕ ਦਲ ਦੇ 132 ਮੈਂਬਰ ਤੇ ਛੇ ਯਾਤਰੀ ਸ਼ਾਮਲ ਹਨ। ਦੂਤਾਵਾਸ ਨੇ ਮੰਗਲਵਾਰ ਨੂੰ ਟਵੀਟ ਕੀਤਾ, "ਇੱਕ ਹਵਾਈ ਜਹਾਜ਼ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਭਾਰਤੀਆਂ ਨੂੰ ਵਾਪਸ ਲਿਆ ਜਾ ਸਕੇ ਜਿਨ੍ਹਾਂ ਦੀ ਕੋਵਿਡ-19 ਦੀ ਜਾਂਚ ਮੈਡੀਕਲ ਟੀਮ ਦੀ ਮਨਜ਼ੂਰੀ ਤੋਂ ਬਾਅਦ ਨਤੀਜੇ ਸਕਾਰਾਤਮਕ ਨਹੀਂ ਰਹੇ।"

ਟਵੀਟ 'ਚ ਕਿਹਾ ਗਿਆ ਹੈ ਕਿ ਇਸ ਸਬੰਧ ਵਿੱਚ ਇੱਕ ਈ-ਮੇਲ ਸਲਾਹ-ਮਸ਼ਵਰਾ ਨਾਲ ਵਿਸਥਾਰਪੂਰਵਕ ਵੇਰਵੇ ਸਹਿਤ ਭੇਜਿਆ ਗਿਆ ਹੈ। ਦੱਸ ਦਈਏ ਕਿ 5 ਫਰਵਰੀ ਤੋਂ ਡਾਇਮੰਡ ਪ੍ਰਿੰਸੈਸ ਜਹਾਜ਼ ਯੋਕੋਹਾਮਾ, ਜਪਾਨ ਦੇ ਇੱਕ ਤੱਟ 'ਤੇ ਖੜ੍ਹਾ ਹੈ। ਇਸ ਜਹਾਜ਼ ਵਿੱਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕ ਹਨ।