Indonesia News:

  ਇੰਡੋਨੇਸ਼ੀਆਈ ਨੈਸ਼ਨਲ ਪਾਰਟੀ (PNI) ਦੀ ਸੰਸਥਾਪਕ ਸੁਕਮਾਵਤੀ ਸੁਕਰਨੋਪੁਤਰੀ ਨੇ ਆਪਣੇ 70ਵੇਂ ਜਨਮ ਦਿਨ 'ਤੇ ਧਰਮ ਪਰਿਵਰਤਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸੁਕਮਾਵਤੀ ਸੁਕਰਨੋਪੁਤਰੀ ਇੰਡੋਨੇਸ਼ੀਆ ਦੇ ਪਹਿਲੇ ਰਾਸ਼ਟਰਪਤੀ ਸੁਕਰਨੋ ਦੀ ਧੀ ਹੈ। ਜਿਨ੍ਹਾਂ ਨੇ ਮੰਗਲਵਾਰ ਨੂੰ ਇਸਲਾਮ ਤਿਆਗ ਕੇ ਹਿੰਦੂ ਧਰਮ ਅਪਣਾ ਲਿਆ। ਤੁਹਾਨੂੰ ਦੱਸ ਦੇਈਏ ਕਿ ਲੰਬੇ ਸਮੇਂ ਤੋਂ ਉਸ 'ਤੇ ਇਸਲਾਮ ਦਾ ਵਿਰੋਧ ਕਰਨ ਦੇ ਦੋਸ਼ ਲੱਗੇ ਹਨ।


 


ਇੰਡੋਨੇਸ਼ੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਹਿੰਦੂ ਰਾਜ ਬਾਲੀ ਵਿੱਚ ਸੁਕਮਾਵਤੀ ਸੁਕਰਨਪੁਤਰੀ ਨੇ ਆਪਣਾ ਧਰਮ ਬਦਲ ਲਿਆ। ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਇਸ ਦੇ ਨਾਲ ਹੀ ਪ੍ਰੋਗਰਾਮ ਵਿੱਚ ਬਹੁਤ ਘੱਟ ਲੋਕਾਂ ਨੂੰ ਹੀ ਆਉਣ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਅਜਿਹਾ ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਦੇਖ ਕੇ ਕੀਤਾ ਗਿਆ ਹੈ।


 


ਸੁਕਮਾਵਤੀ ਸੁਕਰਨੋਪੁਤਰੀ ਨੇ ਬਾਲੀ, ਇੰਡੋਨੇਸ਼ੀਆ ਦੇ ਬਾਲੀ ਅਗੁੰਗ ਸਿੰਗਾਰਾਜਾ ਜ਼ਿਲ੍ਹੇ ਦੇ ਸੁਕਾਰਨੋ ਹੈਰੀਟੇਜ ਸੈਂਟਰ ਵਿਖੇ ਆਪਣਾ ਧਰਮ ਬਦਲ ਲਿਆ। ਸੁਕਮਾਵਤੀ ਦਾ ਪੂਰਾ ਨਾਮ ਦਯਾਹ ਮੁਤਿਆਰਾ ਸੁਕਮਾਵਤੀ ਸੁਕਰਨਪੁਤਰੀ ਹੈ। ਉਹ ਇੰਡੋਨੇਸ਼ੀਆ ਦੇ ਪੰਜਵੇਂ ਰਾਸ਼ਟਰਪਤੀ ਮੇਘਾਵਤੀ ਸੁਕਰਨਪੁਤਰੀ ਦੀ ਛੋਟੀ ਭੈਣ ਹੈ।


 


ਇਸਲਾਮ ਦੀ ਨਿੰਦਾ ਕਰਨ ਦੇ ਦੋਸ਼ ਲਗ ਚੁਕੇ ਹਨ:
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ 'ਤੇ ਇਸਲਾਮ ਦੀ ਨਿੰਦਾ ਕਰਨ ਦੇ ਦੋਸ਼ ਲੱਗ ਚੁੱਕੇ ਹਨ। ਤਿੰਨ ਸਾਲ ਪਹਿਲਾਂ 2018 ਵਿੱਚ, ਕੁਝ ਇਸਲਾਮੀ ਸਮੂਹਾਂ ਨੇ ਉਸ 'ਤੇ ਇਸਲਾਮ ਦੀ ਆਲੋਚਨਾ ਕਰਨ ਦਾ ਦੋਸ਼ ਲਗਾਇਆ ਸੀ। ਸਾਲ 2019 'ਚ ਨੈਸ਼ਨਲ ਹੀਰੋਜ਼ ਡੇ ਦੇ ਮੌਕੇ 'ਤੇ ਉਸ 'ਤੇ ਆਪਣੇ ਪਿਤਾ ਦੀ ਤੁਲਨਾ ਪੈਗੰਬਰ ਮੁਹੰਮਦ ਨਾਲ ਕਰਨ ਦਾ ਦੋਸ਼ ਲੱਗਾ ਸੀ। ਫਿਲਹਾਲ ਇਹ ਸਾਰੇ ਕੇਸ ਸਬੂਤਾਂ ਦੀ ਘਾਟ ਕਾਰਨ ਬੰਦ ਕਰ ਦਿੱਤੇ ਗਏ ਹਨ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904