ਨਿਊਜ਼ ਏਜੰਸੀ ਅਨਾਡੋਲੂ ਮੁਤਾਬਕ ਇਸ ਹਾਦਸੇ ਵਿੱਚ ਜਹਾਜ਼ ਦਾ ਕਮਾਂਡਰ ਵੀ ਮਾਰਿਆ ਗਿਆ। ਇਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰ (ਆਈਆਰਜੀਸੀ) ਨੇ ਇਸ ਘਟਨਾ ਨੂੰ ਮਨੁੱਖੀ ਗਲਤੀ ਮੰਨਿਆ ਹੈ। ਹਾਲਾਂਕਿ, ਇਰਾਨੀ ਸੈਨਾ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਸੂਤਰਾਂ ਦੀ ਮੰਨੀਏ ਤਾਂ ਇਰਾਨ ਦੀ ਜਲ ਸੈਨਾ ਦੇ ਅਗਲੇ ਕੁਝ ਘੰਟਿਆਂ ਵਿੱਚ ਇੱਕ ਬਿਆਨ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਸਥਾਨਕ ਪੱਤਰਕਾਰਾਂ ਦਾ ਕਹਿਣਾ ਹੈ ਕਿ ਜੰਗੀ ਪੋਤ ਜਮਰਾਨ ਨਵੀਂ ਐਂਟੀ ਸ਼ੀਪ ਮਿਜ਼ਾਈਲ ਦਾ ਟੈਸਟ ਕਰ ਰਹਾ ਸੀ, ਜਿਸ ਦੀ ਲਪੇਟ ‘ਚ ਲੌਜਿਸਟਿਕ ਸਮੁੰਦਰੀ ਜਹਾਜ਼ ਕੋਨਾਰਾਕ ਆ ਗਿਆ।
ਰਿਪੋਰਟਾਂ ਮੁਤਾਬਕ, ਆਈਆਰਜੀਸੀ ਦੀ ਮਿਜ਼ਾਈਲ ਤਹਿ ਤੋਂ ਪਹਿਲਾਂ ਹੀ ਚਲਾਈ ਗਈ ਸੀ, ਉਦੋਂ ਤੱਕ ਕੌਨਾਰਾਕ ਨਿਸ਼ਾਨੇ ਤੋਂ ਪਿੱਛੇ ਨਹੀਂ ਹਟਿਆ ਸੀ। ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਜ਼ਖ਼ਮੀ ਮਲਾਹ ਨੂੰ ਐਂਬੂਲੈਂਸਾਂ ਤੋਂ ਹਸਪਤਾਲ ਭੇਜਿਆ ਜਾ ਰਿਹਾ ਹੈ। ਜਨਵਰੀ ਵਿਚ ਵੀ ਆਈਆਰਜੀਸੀ ਨੇ ਤਹਿਰਾਨ ਦੇ ਨੇੜੇ ਇੱਕ ਯਾਤਰੀ ਜਹਾਜ਼ ਨੂੰ ਗਲਤੀ ਨਾਲ ਮਾਰ ਦਿੱਤਾ ਸੀ। ਇਸ ਘਟਨਾ ਵਿੱਚ ਜਹਾਜ਼ ਵਿੱਚ ਸਵਾਰ ਸਾਰੇ 176 ਲੋਕ ਮਾਰੇ ਗਏ ਸੀ।
ਲੜਾਕੂ ਜਹਾਜ਼ ਨੇ ਬਣਾਇਆ ਆਪਣੇ ਦੀ ਸਮੁੰਦਰੀ ਜਹਾਜ਼ ਨੂੰ ਨਿਸ਼ਾਨਾ, 20 ਤੋਂ ਵੱਧ ਲੋਕਾਂ ਦੀ ਮੌਤ
https://bit.ly/2WIDM9b
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
https://play.google.com/store/apps/details?id=com.winit.starnews.hin