ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਦੁਨੀਆ ‘ਚ 2 ਲੱਖ ਤੋਂ ਜ਼ਿਆਦਾ ਲੋਕ ਸੰਕਰਮਿਤ ਹੋ ਗਏ ਹਨ। ਇਸੇ ਦਰਮਿਆਨ ਇੱਕ ਵੱਡੀ ਗੱਲ ਤੇਜ਼ੀ ਨਾਲ ਫੈਲ ਰਹੀ ਹੈ, ਜਿਸ ‘ਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ 29 ਅਪ੍ਰੈਲ ਨੂੰ ਦੁਨੀਆ ਖ਼ਤਮ ਹੋ ਜਾਵੇਗੀ। ਇੱਕ ਰਿਪੋਰਟ ਮੁਤਾਬਕ ਫੈਸਬੁੱਕ ‘ਤੇ ਕਈ ਲੋਕਾਂ ਨੇ ਕਿਹਾ ਹੈ ਕਿ 20 ਅਪ੍ਰੈਲ ਨੂੰ ਦੁਨੀਆ ਖ਼ਤਮ ਹੋਣ ਜਾ ਰਹੀ ਹੈ। ਹਿਮਾਲਿਆ ਨਾਲ ਇੱਕ ਗ੍ਰਹਿ ਟਕਰਾਉਣ ਵਾਲਾ ਹੈ।


ਮੂਲਾਰਾਮ ਭਾਕਰ ਜਾਟ ਐਸੋਸੀਏਸ਼ਨ ਵਰਗੇ ਫੈਸਬੁੱਕ ਯੂਜ਼ਰਸ ਨੇ ਹੈੱਡਲਾਈਨ ਇੰਡੀਅੲ ਦੇ ਲੋਗੋ ਨਾਲ ਇੱਕ ਵੀਡੀਓ ਕਲਿਪ ਪੋਸਟ ਕੀਤੀ ਹੈ, ਜਿਸ ‘ਚ ਧਰਤੀ ਦੇ ਕਰੀਬ ਆਉਂਦੇ ਹੋਏ ਇੱਕ ਗ੍ਰਹਿ ਨੂੰ ਦਿਖਾਈ ਦੇ ਰਿਹਾ ਹੈ। ਇਸ ਦੇ ਕੈਪਸ਼ਨ ‘ਚ ਲਿਖਿਆਹੈ ਕਿ ਦੁਨੀਆ 29 ਅਪ੍ਰੈਲ ਨੂੰ ਖ਼ਤਮ ਹੋ ਜਾਵੇਗੀ।

ਇੰਡੀਆ ਟੂਡੇ ਐਂਟੀ ਫੇਕ ਨਿਊਜ਼ ਵਾਰ ਰੂਮ ਨੇ ਜਦ ਇਸ ਦਾਅਵੇ ਨੂੰ ਚੈੱਕ ਕੀਤਾ ਤਾਂ ਇਸ ਨੂੰ ਇੱਕ ਗੁੰਮਰਾਹਕੁੰਨ ਦਾਅਵਾ ਦੱਸਿਆ। ਨਾਸਾ ਮੁਤਾਬਕ ਇੱਕ ਗ੍ਰਹਿ, ਜਿਸ ਨੂੰ ਅਧਿਕਾਰਿਤ ਤੌਰ ‘ਤੇ 52768 (1998 OR2) ਕਿਹਾ ਜਾ ਰਿਹਾ ਹੈ ਉਹ 29 ਅਪ੍ਰੈਲ ਨੂੰ ਕਰੀਬ 4 ਮਿਲਿਅਨ ਮੀਲ ਦੀ ਦੂਰੀ ‘ਤੇ ਧਰਤੀ ਦੇ ਨਜ਼ਦੀਕ ਤੋਂ ਗੁਜ਼ਰੇਗਾ। ਇਸ ਨਾਲ ਡਰਨ ਵਾਲੀ ਕੋਈ ਗੱਲ ਨਹੀਂ ਹੈ।