ਚੀਨ ਦੇ ਅਰਬਪਤੀ ਅਤੇ ਅਲੀ ਬਾਬਾ ਕੰਪਨੀ ਦੇ ਮਾਲਕ ਤੋਂ ਹੁਣ ਅਮੀਰੀ ਦਾ ਤਾਜ ਨਹੀਂ ਰਿਹਾ। ਪਾਣੀ ਦੀਆਂ ਬੋਤਲਾਂ ਅਤੇ ਵੈਕਸੀਨ ਟਾਈਕੂਨ ਚੀਨ 'ਚ ਸਭ ਤੋਂ ਅਮੀਰ ਸ਼ਖਸ ਬਣ ਗਏ ਹਨ। ਬਲੂਮਬਰਗ ਬਿਲੀਨੀਅਰਜ਼ ਇੰਡੈਕਸ ਅਨੁਸਾਰ ਜ਼ੋਂਗ ਸ਼ੂਨਸਾਨ ਦੀ ਕੁਲ ਦੌਲਤ 58.7 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਈ ਹੈ।


ਜੋਂਗ ਸ਼ੂਨਸਾਨ ਇੰਡੈਕਸ 'ਚ ਅਲੀ ਬਾਬਾ ਦੇ ਸੰਸਥਾਪਕ ਜੈਕ ਮਾ ਨਾਲੋਂ 2 ਅਰਬ ਡਾਲਰ ਅੱਗੇ ਹਨ। ਚੀਨੀ ਸਟਾਕ ਮਾਰਕੀਟ 'ਚ ਕੰਪਨੀ ਨੂੰ ਰਜਿਸਟਰ ਕਰਨ ਅਤੇ ਵੈਕਸੀਨ ਬਣਾਉਣ ਵਾਲੀ ਕੰਪਨੀ 'ਚ ਵਧੇਰੇ ਮਾਲਕੀਅਤ ਹੋਣ ਕਾਰਨ ਉਨ੍ਹਾਂ ਦੀ ਦੌਲਤ ਵਧੀ ਹੈ। ਦੌਲਤ ਵਿੱਚ ਬੇਮਿਸਾਲ ਵਾਧਾ ਹੋਣ ਤੋਂ ਬਾਅਦ ਉਸ ਨੇ ਮੁਕੇਸ਼ ਅੰਬਾਨੀ ਤੋਂ ਬਾਅਦ ਏਸ਼ੀਆ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ ਦਾ ਖਿਤਾਬ ਜਿੱਤਿਆ ਹੈ।




ਦੁਨੀਆ ਦੇ ਅਮੀਰ ਲੋਕਾਂ ਦੀ ਸੂਚੀ 'ਚ ਉਹ 17 ਵੇਂ ਨੰਬਰ 'ਤੇ ਹੈ। ਜੋਂਗ ਸ਼ੂਨਸਾਨ ਨੂੰ ਅਕਸਰ 'ਲੋਨ ਵੁਲਫ' ਵੀ ਕਿਹਾ ਜਾਂਦਾ ਹੈ।  ਹਾਂਗ ਕਾਂਗ 'ਚ ਪ੍ਰਚੂਨ ਵੇਚਣ ਵਾਲਿਆਂ 'ਚ ਉਸ ਦੀ ਡੱਬਾਬੰਦ ​​ਪਾਣੀ ਵੇਚਣ ਵਾਲੀ ਕੰਪਨੀ ਬਹੁਤ ਮਸ਼ਹੂਰ ਹੈ। ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਚੀਨ ਦਾ ਅਰਬਪਤੀ ਟੈਕਨਾਲੋਜੀ ਦੇ ਖੇਤਰ ਨਾਲ ਸਬੰਧਤ ਹੈ ਪਰ 'ਲੋਨ ਵੁਲਫ' ਦੇ ਨਾਮ ਨਾਲ ਮਸ਼ਹੂਰ ਜੋਂਗ ਸ਼ੂਨਸਾਨ ਇਸ ਮਾਮਲੇ 'ਚ ਪੂਰੀ ਤਰ੍ਹਾਂ ਵੱਖਰੇ ਹਨ।