ਨਵੀਂ ਦਿੱਲੀ: ਪੁਣੇ ਤੋਂ ਜੈਪੁਰ ਜਾਣ ਵਾਲੀ ਇੰਡੀਗੋ ਦੀ ਇੱਕ ਫਲਾਇਟ ਦੀ ਐਮਰਜੰਸੀ ਲੈਂਡਿੰਗ ਕਰਵਾਈ ਗਈ। ਜਾਣਕਾਰੀ ਮੁਤਾਬਕ ਏਅਰਬਸ ਏ 320 ਦੇ ਜਹਾਜ਼ ਦੇ ਇੰਜਨ 'ਚ ਗੜ-ਬੜ ਹੋਣ ਕਰਕੇ ਇਸਨੂੰ ਸ਼ਹਿਰ ਵੱਲ ਮੋੜ ਦਿੱਤਾ ਗਿਆ। ਪਾਇਲਟ ਮੁਤਾਬਕ ਮਿਡ ਏਅਰ 'ਚ ਹਾਈ ਇੰਜਨ ਦੇ ਕੰਬਣ ਦੀ ਸੂਚਨਾ ਦੇਣ ਤੋਂ ਬਾਅਦ ਮੁੰਬਈ ਲਈ ਰਵਾਨਾ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਵੀਰਵਾਰ ਸਵੇਰੇ ਫਲਾਈਟ ਦੀ ਐਮਰਜੰਸੀ ਲੈਂਡਿੰਗ ਕਰਵਾਈ ਗਈ।
ਇੰਡੀਗੋ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜੈਪੁਰ ਦੀ ਉੜਾਨ ਨੂੰ ਸ਼ਿਵਾਜੀ ਮਹਾਰਾਜ ਅੰਤਰਾਸ਼ਟਰੀ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ ਸੀ। ਇੱਕ ਬੁਲਾਰੇ ਨੇ ਦੱਸਿਆ ਕਿ " ਪੁਣੇ ਤੋਂ ਜੈਪੁਰ ਜਾ ਰਹੀ ਇੰਡੀਗੋ ਫਲਾਇਟ 6E-6129(A320) ਨੂੰ ਸਵੇਰੇ ਮੁੰਬਈ ਰਵਾਨਾ ਕਰ ਦਿੱਤਾ ਗਿਆ। ਉੜਾਨ ਦੌਰਾਨ ਪਾਇਲਟ ਨੇ ਇੰਜਨ ਦੇ ਕੰਬਣ ਦੇ ਸੰਦੇਸ਼ ਦੇਖੇ ਅਤੇ ਫਿਰ ਨਿਰਧਾਰਿਤ ਮਿਆਰੀ ਆਪਰੇਟਿੰਗ ਪ੍ਰਕਿਰੀਆਵਾਂ ਦਾ ਪਾਲਣ ਕੀਤਾ।
ਫਿਲਹਾਲ ਜਹਾਜ਼ ਦਾ ਮੁੰਬਈ 'ਚ ਨਰਿੱਖਣ ਚੱਲ ਰਿਹਾ ਹੈ ਤੇ ਸਾਰੇ ਯਾਤਰੀਆਂ ਨੂੰ ਹੋਰ ਜਹਾਜ਼ 'ਚ ਬੈਠਾ ਕੇ ਜੈਪੁਰ ਲਈ ਰਵਾਨਾ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਫਲਾਇਟ 'ਚ ਸਵਾਰ ਯਾਤਰੀਆਂ ਦੀ ਗਿਣਤੀ ਦਾ ਤਾਂ ਨਹੀਂ ਚੱਲ ਸਕਿਆ।
ਪੁਣੇ ਤੋਂ ਜੈਪੁਰ ਜਾਣ ਵਾਲੇ ਇੰਡੀਗੋ ਜਹਾਜ਼ ਦੀ ਐਮਰਜੰਸੀ ਲੈਂਡਿੰਗ, ਇੰਜਨ 'ਚ ਨਿਕਲਿਆ ਨੁਕਸ
ਏਬੀਪੀ ਸਾਂਝਾ
Updated at:
18 Jan 2020 12:39 PM (IST)
ਪੁਣੇ ਤੋਂ ਜੈਪੁਰ ਜਾਣ ਵਾਲੀ ਇੰਡੀਗੋ ਦੀ ਇੱਕ ਫਲਾਇਟ ਦੀ ਐਮਰਜੰਸੀ ਲੈਂਡਿੰਗ ਕਰਵਾਈ ਗਈ। ਜਾਣਕਾਰੀ ਮੁਤਾਬਕ ਏਅਰਬਸ ਏ 320 ਦੇ ਜਹਾਜ਼ ਦੇ ਇੰਜਨ 'ਚ ਗੜ-ਬੜ ਹੋਣ ਕਰਕੇ ਇਸਨੂੰ ਸ਼ਹਿਰ ਵੱਲ ਮੋੜ ਦਿੱਤਾ ਗਿਆ।
- - - - - - - - - Advertisement - - - - - - - - -