ਨਵੀਂ ਦਿੱਲੀ: ਜਾਮੀਆ ਮਿਲੀਆ ਇਸਲਾਮੀਆ ‘ਚ ਨਵੇਂ ਸਾਲ ਦਾ ਜਸ਼ਨ ਕੁਝ ਵੱਖਰੇ ਅੰਦਾਜ਼ ‘ਚ ਮਨਾਇਆ ਗਿਆ। ਵਿਦਿਆਰਥੀ ਵੱਡੀ ਗਿਣਤੀ ‘ਚ ਕੈਂਪਸ ਦੇ ਬਾਹਰ ਇਕੱਠਾ ਹੋਏ ਤੇ ਰਾਸ਼ਟਰੀ ਗੀਤ ਗਾਉਣਾ ਸ਼ੁਰੂ ਕਰ ਦਿੱਤਾ। ਇਹ ਉਹੀ ਜਾਮੀਆ ਯੂਨੀਵਰਸੀਟੀ ਹੈ ਜਿੱਥੇ ਨਾਗਰਿਕਤਾ ਕਾਨੂੰਨ ‘ਤੇ ਭਾਰੀ ਹੰਗਾਮਾ ਹੋਇਆ ਸੀ।
ਜਿੱਥੇ ਜਾਮੀਆ ‘ਚ ਰਾਸ਼ਟਰੀ ਗੀਤ ਗਾ ਕੇ ਲੋਕਾਂ ਨੇ ਨਵੇਂ ਸਾਲ ਦਾ ਸਵਾਗਤ ਕੀਤਾ, ਉੱਥੇ ਹੀ ਮੰਗਲਵਾਰ ਨੂੰ ਦੇਰ ਰਾਤ ਕਨੌਟ ਪਲੇਸ, ਸ਼ਾਹੀਨ ਬਾਗ ਤੇ ਸਾਕੇਤ ਸਣੇ ਦਿੱਲੀ ਦੇ ਕਈ ਇਲਾਕਿਆਂ ‘ਚ ਨਾਗਰਿਕਤਾ ਸ਼ੋਧ ਕਾਨੂੰਨ ਖਿਲਾਫ ਵਿਦਿਆਰਥੀਆਂ, ਵਰਕਰਾਂ ਸਣੇ ਲੋਕਾਂ ਨੇ ਪ੍ਰਦਰਸ਼ਨ ਕੀਤਾ ਤੇ ਉਮੀਦ ਜ਼ਾਹਿਰ ਕੀਤੀ ਕਿ ਨਵੇਂ ਸਾਲ ‘ਚ ਇਸ ਕਾਨੂੰਨ ਨੂੰ ਵਾਪਸ ਲੈ ਲਿਆ ਜਾਵੇਗਾ।
ਜਦਕਿ ਸਾਕੇਤ ਪੀਵੀਆਰ ਅਨੁਪਮ ਨੇ ਸੀਏਏ ਖਿਲਾਫ ਪ੍ਰਦਰਸ਼ਨ ਕਰਨ ਪਹੁੰਚੇ ਕੁਝ ਲੋਕਾਂ ਦਾ ਸੀਏਏ ਸਮਰਥਕਾਂ ਨਾਲ ਆਹਮੋ ਸਾਹਮਣਾ ਹੋਇਆ। ਰਾਤ ‘ਚ ਦਿੱਲੀ ਦੇ ਕਈ ਇਲਾਕਿਆਂ ‘ਚ ਪ੍ਰਦਰਸ਼ਨਕਾਰੀਆਂ ਨੇ ਸੀਏਏ ਖਿਲਾਫ ਨਾਅਰੇਬਾਜ਼ੀ ਕੀਤੀ।
ਜਾਮੀਆ: ਪ੍ਰਦਰਸ਼ਨਕਾਰੀਆਂ ਨੇ ਵੀ ਮਨਾਇਆ ਨਵੇਂ ਸਾਲ ਦਾ ਜਸ਼ਨ, ਕੈਂਪਸ ਦੇ ਬਾਹਰ ਹਜ਼ਾਰਾਂ ਨੇ ਗਾਇਆ ‘ਰਾਸ਼ਟਰੀ ਗੀਤ’
ਏਬੀਪੀ ਸਾਂਝਾ
Updated at:
01 Jan 2020 11:34 AM (IST)
ਜਾਮੀਆ ਮਿਲੀਆ ਇਸਲਾਮੀਆ ‘ਚ ਨਵੇਂ ਸਾਲ ਦਾ ਜਸ਼ਨ ਕੁਝ ਵੱਖਰੇ ਅੰਦਾਜ਼ ‘ਚ ਮਨਾਇਆ ਗਿਆ। ਵਿਦਿਆਰਥੀ ਵੱਡੀ ਗਿਣਤੀ ‘ਚ ਕੈਂਪਸ ਦੇ ਬਾਹਰ ਇਕੱਠਾ ਹੋਏ ਤੇ ਰਾਸ਼ਟਰੀ ਗੀਤ ਗਾਉਣਾ ਸ਼ੁਰੂ ਕਰ ਦਿੱਤਾ।
- - - - - - - - - Advertisement - - - - - - - - -