ਜੰਮੂ: ਜੰਮੂ ਕਸ਼ਮੀਰ ਦੇ ਮੈਦਾਨਾਂ ਅਤੇ ਪਹਾੜੀ ਇਲਾਕਿਆਂ ਵਿੱਚ ਬਾਰਸ਼ ਅਤੇ ਬਰਫਬਾਰੀ ਦੇ ਕਾਰਨ ਠੰਡ ਵੱਧ ਗਈ ਹੈ। ਇਸ ਦੇ ਨਾਲ ਹੀ ਜੰਮੂ- ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਬਰਫਬਾਰੀ ਅਤੇ ਚੱਟਾਨਾਂ ਖਿਸਕਣ ਕਾਰਨ ਹਾਈਵੇਅ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਸ਼ੁੱਕਰਵਾਰ ਸ਼ਾਮ ਤੋਂ ਸੂਬੇ ਵਿੱਚ ਬਰਫਬਾਰੀ ਅਤੇ ਮੀਂਹ ਪਵੇਗਾ।

ਜੰਮੂ ਸਮੇਤ ਕਠੂਆ, ਸਾਂਬਾ, ਊਧਮਪੁਰ, ਡੋਡਾ, ਕਿਸ਼ਤਵਾੜ, ਰਾਮਬੰਨ, ਪੁੰਛ ਅਤੇ ਰਾਜੌਰੀ ਤੋਂ ਵੀ ਬਾਰਸ਼ ਅਤੇ ਬਰਫਬਾਰੀ ਦੀ ਖ਼ਬਰ ਮਿਲੀ ਹੈ। ਇਸ ਬਾਰਸ਼ ਅਤੇ ਬਰਫਬਾਰੀ ਕਾਰਨ ਜੰਮੂ ਸ੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਜਵਾਹਰ ਸੁਰੰਗ ਨੇੜੇ ਕਰੀਬ ਡੇਢ ਫੁੱਟ ਬਰਫ ਜਮ੍ਹਾਂ ਹੋਣ ਕਾਰਨ ਹਾਈਵੇਅ ਨੂੰ ਬੰਦ ਕਰਨਾ ਪਿਆ।

ਮੋਦੀ ਨੇ ਫਿਰ ਕੀਤਾ ਖੇਤੀ ਕਾਨੂੰਨਾ ਬਾਰੇ ਵੱਡਾ ਦਾਅਵਾ, ਜਾਣੋ ਕੀ ਕੁੱਝ ਕਿਹਾ

ਰਾਮਬਨ 'ਚ ਕਈ ਥਾਵਾਂ 'ਤੇ ਬਰਫਬਾਰੀ ਹੋਣ ਕਾਰਨ ਹਾਈਵੇਅ ਦੇ ਨੇੜੇ ਪਹਾੜਾਂ ਦੀਆਂ ਚਟਾਨਾਂ ਖਿਸਕ ਗਈਆਂ, ਜਿਸ ਕਾਰਨ ਹਾਈਵੇਅ 'ਤੇ ਆਵਾਜਾਈ ਨੂੰ ਰੋਕਣਾ ਪਿਆ। ਹਾਈਵੇਅ ਬੰਦ ਹੋਣ ਕਾਰਨ ਕਈ ਯਾਤਰੀ ਵਾਹਨ ਅਤੇ ਯਾਤਰੀ ਫਸੇ ਹੋਏ ਹਨ। ਮੌਸਮ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 20 ਦਸੰਬਰ ਤੱਕ ਵੱਡੇ ਪੱਧਰ ‘ਤੇ ਬਰਫਬਾਰੀ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ