Weather Update: ਹਲਕੀ ਬਾਰਿਸ਼ ਨਾਲ ਵਧੀ ਠੰਢ, ਡਿੱਗ ਰਿਹਾ ਪਾਰਾ
ਏਬੀਪੀ ਸਾਂਝਾ | 12 Dec 2020 10:27 AM (IST)
ਮੌਸਮ 'ਚ ਲਗਾਤਾਰ ਤਬਦੀਲੀਆਂ ਵੇਖੀਆਂ ਜਾ ਰਹੀਆਂ ਹਨ। ਉੱਤਰ ਭਾਰਤ ਵਿੱਚ ਬਾਰਸ਼ ਅਤੇ ਬਰਫਬਾਰੀ ਕਾਰਨ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ।
ਨਵੀਂ ਦਿੱਲੀ: ਮੌਸਮ 'ਚ ਲਗਾਤਾਰ ਤਬਦੀਲੀਆਂ ਵੇਖੀਆਂ ਜਾ ਰਹੀਆਂ ਹਨ। ਉੱਤਰ ਭਾਰਤ ਵਿੱਚ ਬਾਰਸ਼ ਅਤੇ ਬਰਫਬਾਰੀ ਕਾਰਨ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਅੱਜ ਸਵੇਰੇ ਦਿੱਲੀ-ਐਨਸੀਆਰ ਵਿੱਚ ਹਲਕੀ ਬਾਰਿਸ਼ ਹੋਈ, ਜਿਸ ਤੋਂ ਬਾਅਦ ਠੰਢ ਵਧੀ ਹੈ ਅਤੇ ਇਹ ਹੋਰ ਵਧੇਗੀ। ਮੀਂਹ ਕਾਰਨ ਲੋਕਾਂ ਨੂੰ ਪ੍ਰਦੂਸ਼ਣ ਤੋਂ ਵੀ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਨੇ ਅਗਲੇ 2 ਘੰਟਿਆਂ ਵਿੱਚ ਦੱਖਣੀ ਪੱਛਮੀ ਦਿੱਲੀ, ਦਵਾਰਕਾ, ਆਈਜੀਆਈ ਏਅਰਪੋਰਟ ਦੇ ਖੇਤਰ ਵਿੱਚ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਹਿਮਾਲਿਆਈ ਖੇਤਰ ਤੋਂ ਤਾਜ਼ਾ ਪੱਛਮੀ ਗੜਬੜ ਲੰਘਣ ਕਾਰਨ ਰਾਸ਼ਟਰੀ ਰਾਜਧਾਨੀ ਅਤੇ ਇਸ ਦੇ ਨੇੜਲੇ ਸ਼ਹਿਰਾਂ ਵਿਚ ਅਗਲੇ ਦੋ ਦਿਨਾਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਪੱਛਮੀ ਗੜਬੜੀ ਕਾਰਨ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿਚ ਤਾਜ਼ਾ ਬਰਫਬਾਰੀ ਹੋਈ। ਭਾਰਤ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਗੜਬੜ ਲੰਘਣ ਤੋਂ ਬਾਅਦ ਬਰਫ ਨਾਲ ਢੱਕੇ ਹਿਮਾਲਿਆ ਤੋਂ ਬਰਫ ਨਾਲ ਉੱਤਰ ਪੱਛਮ ਦੀਆਂ ਹਵਾਵਾਂ ਮੈਦਾਨੀ ਇਲਾਕਿਆਂ ਵਿਚ ਤਾਪਮਾਨ ਘਟਾਉਣਗੀਆਂ। ਇਸ ਦੇ ਨਾਲ ਹੀ ਸੋਮਵਾਰ ਤੱਕ ਘੱਟੋ ਘੱਟ ਤਾਪਮਾਨ ਅੱਠ ਡਿਗਰੀ ਸੈਲਸੀਅਸ ਤੱਕ ਡਿਗਣ ਦੀ ਉਮੀਦ ਹੈ।