ਕੋਲਕਾਤਾ: ਪੱਛਮੀ ਬੰਗਾਲ (West Bengal) 'ਚ ਭਾਰਤੀ ਜਨਤਾ ਪਾਰਟੀ (BJP) ਦੇ ਪ੍ਰਧਾਨ ਜੇਪੀ ਨੱਡਾ (JP Nadda) ਦੇ ਕਾਫਲੇ 'ਤੇ ਹਮਲੇ ਦੀ ਘਟਨਾ 'ਤੇ ਹੁਣ ਕਾਰਵਾਈ ਕੀਤੀ ਗਈ ਹੈ। ਬੰਗਾਲ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਹੁਣ ਤੱਕ 3 FIR ਦਰਜ ਕੀਤੀਆਂ ਗਈਆਂ ਹਨ, ਜਦੋਂ ਕਿ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।


ਬੰਗਾਲ ਪੁਲਿਸ ਨੇ ਪੱਥਰਬਾਜ਼ੀ ਦੇ ਮਾਮਲੇ ਵਿੱਚ ਅਣਪਛਾਤੇ ਲੋਕਾਂ ਖ਼ਿਲਾਫ਼ ਦੋ ਐਫਆਈਆਰ ਵੀ ਦਰਜ ਕੀਤੀਆਂ ਹਨ। ਇਸ ਤੋਂ ਇਲਾਵਾ ਪੁਲਿਸ ਨੇ ਭਾਜਪਾ ਨੇਤਾ ਰਾਕੇਸ਼ ਸਿੰਘ ਖਿਲਾਫ ਐਫਆਈਆਰ ਦਰਜ ਕੀਤੀ ਹੈ। ਜਿਨ੍ਹਾਂ ‘ਤੇ ਭੀੜ ਭੜਕਾਉਣ ਦਾ ਦੋਸ਼ ਲਗਾਇਆ ਗਿਆ ਹੈ। ਬੰਗਾਲ ਪੁਲਿਸ ਦੇ ਅਨੁਸਾਰ ਜੇਪੀ ਨੱਡਾ ਦੇ ਕਾਫਲੇ ਦੀ ਸੁਰੱਖਿਆ ਤੋਂ ਇਲਾਵਾ ਬੰਗਾਲ ਪੁਲਿਸ ਨੇ ਵਾਧੂ ਸੁਰੱਖਿਆ ਪ੍ਰਦਾਨ ਕੀਤੀ ਸੀ।

ਜੇਪੀ ਨੱਡਾ ਦੇ ਕਾਫਲੇ ਦੇ ਰਸਤੇ ਅਤੇ ਪ੍ਰੋਗਰਾਮ ਦੀ ਥਾਂ 4 ਵਧੀਕ ਐਸਪੀ, 8 ਡਿਪਟੀ ਐਸਪੀ, 8 ਇੰਸਪੈਕਟਰ, 30 ਅਧਿਕਾਰੀ, 40 ਆਰਏਐਫ, 145 ਕਾਂਸਟੇਬਲ ਤਾਇਨਾਤ ਕੀਤੇ ਗਏ ਸੀ। ਦੱਸ ਦਈਏ ਕਿ ਜਦੋਂ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਡਾਇਮੰਡ ਹਾਰਬਰ ਵੱਲ ਜਾ ਰਹੇ ਸੀ ਤਾਂ ਰਾਹ 'ਚ ਉਨ੍ਹਾਂ ਦੇ ਕਾਫਿਲੇ ‘ਤੇ ਪੱਥਰ ਸੁੱਟ ਹਮਲਾ ਕੀਤਾ ਗਿਆ। ਨੱਡਾ ਇਸ ਦੌਰਾਨ ਸੁਰੱਖਿਅਤ ਸੀ, ਪਰ ਕੈਲਾਸ਼ ਵਿਜੇਵਰਗੀਆ ਸੱਟ ਲੱਗੀ।

ਅਮਰੀਕਾ ਵਿਚ ਕਿਸੇ ਦੀ ਵੀ ਧਿਰ ਦੀ ਹੋਵੇ ਸਰਕਾਰ ਭਾਰਤ ਨੂੰ ਹਮੇਸ਼ਾਂ ਮਿਲਦਾ ਰਹੇਗਾ ਸਾਥ: ਵਿਦੇਸ਼ ਮੰਤਰਾਲਾ

ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਕੀਤੀ

ਦੱਸ ਦਈਏ ਕਿ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੇ ਕਾਫਲੇ ‘ਤੇ ਹੋਏ ਹਮਲੇ ਦੀ ਘਟਨਾ ‘ਤੇ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਕੀਤੀ। ਜਗਦੀਪ ਧਨਖੜ ਨੇ ਬੰਗਾਲ ਦੀ ਪੁਲਿਸ ਅਤੇ ਪ੍ਰਸ਼ਾਸਨ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ, ਬੰਗਾਲ ਵਿਚ ਕਾਨੂੰਨ ਵਿਵਸਥਾ ਬਹੁਤ ਖ਼ਰਾਬ ਹੈ। ਜੇਪੀ ਨੱਡਾ ਲਈ ਸੁਰੱਖਿਆ ਦੇ ਉਚਿਤ ਪ੍ਰਬੰਧ ਨਹੀਂ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904