ਚੰਡੀਗੜ੍ਹ: ਪੰਜਾਬ ‘ਚ ਕੈਪਟਨ ਸਰਕਾਰ ਵੱਲੋਂ ਲਾਏ ਕਰਫਿਊ ਦਾ ਚੌਥਾ ਤੇ ਦੇਸ਼ ਭਰ ‘ਚ ਲੌਕਡਾਊਨ ਦਾ ਦੂਸਰਾ ਦਿਨ ਹੈ। ਇਸ ਦੇ ਚੱਲਦਿਆਂ ਜ਼ਿੰਦਗੀ ਦੀ ਤੇਜ਼ ਰਫਤਾਰ ਹੁਣ ਹੌਲੀ ਹੋ ਗਈ ਹੈ। ਸੜਕਾਂ ‘ਤੇ ਜਾਂ ਤਾਂ ਪੁਲਿਸ ਦਿਖਾਈ ਦੇ ਰਹੀ ਹੈ ਜਾਂ ਫਿਰ ਜ਼ਰੂਰੀ ਸਾਮਾਨ ਲੈਣ ਨਿਕਲੇ ਲੋਕ। ਬਿਨ੍ਹਾਂ ਕਿਸੇ ਜ਼ਰੂਰਤ ਦੇ ਘਰੋਂ ਨਿਕਲੇ ਲੋਕਾਂ ‘ਤੇ ਪੁਲਿਸ ਸਖਤੀ ਦਿਖਾ ਰਹੀ ਹੈ।
ਪੰਜਾਬ ‘ਚ ਮਾਰਚ ਮਹੀਨੇ ‘ਚ ਕਰੀਬ 94 ਹਜ਼ਾਰ ਐਨਆਰਆਈ ਜਾਂ ਵਿਦੇਸ਼ ਯਾਤਰਾ ਤੋਂ ਪਰਤੇ ਲੋਕ ਹਨ। ਇਨ੍ਹਾਂ ‘ਚੋਂ ਕਰੀਬ 30 ਹਜ਼ਾਰ ਲੋਕਾਂ ਦਾ ਪਤਾ ਕਰਕੇ ਸੂਬਾ ਸਰਕਾਰ ਨੇ ਸੈਲਫ ਆਈਸੋਲੇਸ਼ਨ ‘ਚ ਭੇਜ ਦਿੱਤਾ ਹੈ। ਉੱਥੇ, ਬਾਕੀ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੰਜਾਬ ਤੇ ਚੰਡੀਗੜ੍ਹ ‘ਚ ਮਿਲਾ ਕੇ 38 ਲੋਕ ਸੰਕਰਮਿਤ ਪਾਏ ਗਏ ਹਨ। ਉੱਥੇ ਹੀ ਨਵਾਂ ਸ਼ੀਹਰ ‘ਚ ਇੱਕ ਬਜ਼ੁਰਗ ਦੀ ਮੌਤ ਹੋ ਚੁਕੀ ਹੈ।
ਕਰਫਿਊ ਦੌਰਾਨ ਲੋਕਾਂ ਤੱਕ ਜ਼ਰੂਰੀ ਸਮਾਨ ਪਹੁੰਚਾਉਣ ਲਈ ਜ਼ੋਮੈਟੋ, ਸਵਿਗੀ, ਵੇਰਕਾ, ਅਮੂਲ, ਮੰਡੀ ਪ੍ਰਧਾਨਾਂ ਤੇ ਕੈਮਿਸਟ ਐਸੋਸੀਏਸ਼ਨ ਦੇ ਤਾਲਮੇਲ ਨਾਲ ਸਪਲਾਈ ਕੀਤੀ ਜਾ ਰਹੀ ਹੈ। ਡੀਜੀਪੀ ਦਿਨਕਰ ਗੁਪਤਾ ਮੁਤਾਬਕ ਵਿਕਰੇਤਾਵਾਂ ਨੂੰ ਪਾਸ ਜਾਰੀ ਕੀਤੇ ਜਾ ਰਹੇ ਹਨ। ਵੱਖ-ਵੱਖ ਸ਼ਹਿਰਾਂ ‘ਚ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ, ਜਿਸ ਰਾਹੀਂ ਜ਼ਰੂਰੀ ਸਮਾਨ ਦੀ ਸਪਲਾਈ ਕੀਤੀ ਜਾ ਰਹੀ ਹੈ। ਪੁਲਿਸ ਸੋਸ਼ਲ ਮੀਡੀਆ ਦੀ ਮਦਦ ਵੀ ਲੈ ਰਹੀ ਹੈ।
ਪੰਜਾਬ 'ਚ ਰੁਕੀ ਜ਼ਿੰਦਗੀ ਦੀ ਰਫਤਾਰ, ਸੜਕਾਂ ਖਾਲੀ, ਬਾਜ਼ਾਰ ਬੰਦ
ਏਬੀਪੀ ਸਾਂਝਾ
Updated at:
26 Mar 2020 03:48 PM (IST)
ਪੰਜਾਬ ‘ਚ ਕੈਪਟਨ ਸਰਕਾਰ ਵੱਲੋਂ ਲਾਏ ਕਰਫਿਊ ਦਾ ਚੌਥਾ ਤੇ ਦੇਸ਼ ਭਰ ‘ਚ ਲੌਕਡਾਊਨ ਦਾ ਦੂਸਰਾ ਦਿਨ ਹੈ। ਇਸ ਦੇ ਚੱਲਦਿਆਂ ਜ਼ਿੰਦਗੀ ਦੀ ਤੇਜ਼ ਰਫਤਾਰ ਹੁਣ ਹੌਲੀ ਹੋ ਗਈ ਹੈ। ਸੜਕਾਂ ‘ਤੇ ਜਾਂ ਤਾਂ ਪੁਲਿਸ ਦਿਖਾਈ ਦੇ ਰਹੀ ਹੈ ਜਾਂ ਫਿਰ ਜ਼ਰੂਰੀ ਸਾਮਾਨ ਲੈਣ ਨਿਕਲੇ ਲੋਕ। ਬਿਨ੍ਹਾਂ ਕਿਸੇ ਜ਼ਰੂਰਤ ਦੇ ਘਰੋਂ ਨਿਕਲੇ ਲੋਕਾਂ ‘ਤੇ ਪੁਲਿਸ ਸਖਤੀ ਦਿਖਾ ਰਹੀ ਹੈ।
- - - - - - - - - Advertisement - - - - - - - - -