ਚੰਡੀਗੜ੍ਹ: ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਤ ਜਸਵੰਤ ਸਿੰਘ ਕੰਵਲ ਨੇ ਸ਼ਨੀਵਾਰ ਦੀ ਸਵੇਰ ਆਪਣੇ ਘਰ ‘ਚ ਆਖਰੀ ਸਾਹ ਲਏ। ਉਨ੍ਹਾਂ ਨੇ ਇਸ ਸਾਲ ਜੂਨ ‘101 ਸਾਲ ਦਾ ਹੋਣਾ ਸੀ। ਜਸਵੰਤ ਸਿੰਘ ਕੰਵਲ ਨੇ 'ਲਹੂ ਦੀ ਲੋਅ', 'ਪੂਰਨਮਾਸ਼ੀ' ਸਮੇਤ ਕਈ ਨਾਵਲ ਪੰਜਾਬੀ ਸਾਹਿਤ ਜਗਤ ਦੇ ਨਾਂ ਕੀਤੇ। ਦੋ ਦਿਨਾਂ ‘ਚ ਪੰਜਾਬੀ ਸਾਹਿਤ ਜਗਤ ਨੂੰ ਦੂਜਾ ਵੱਡਾ ਸਦਮਾ ਲੱਗਾ ਹੈ।

ਦੱਸ ਦਈਏ ਕਿ ਸ਼ੁੱਕਰਵਾਰ ਨੂੰ ਦਲੀਪ ਕੌਰ ਟਿਵਾਣਾ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਅਤੇ ਹੁਣ ਜਸਵੰਤ ਸਿੰਘ ਕੰਵਲ ਦੇ ਅਕਾਲ ਚਲਾਣੇ ਨਾਲ ਪੰਜਾਬੀ ਸਾਹਿਤ ਦੇ ਇੱ ਯੁੱਗ ਦਾ ਅੰਤ ਹੋ ਗਿਆ।

Education Loan Information:

Calculate Education Loan EMI