ਫੈਸਲਾਬਾਦ: ਪਾਕਿਸਤਾਨ ਦੇ ਪੰਜਾਬ ਮੈਡੀਕਲ ਕਾਲਜ ਦੇ ਪ੍ਰਬੰਧਨ ਨੇ ਇੱਕ ਫਰਾਮਨ ਜਾਰੀ ਕੀਤਾ ਹੈ। ਜਿਸ 'ਚ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਜੀਨਸ ਪਾ ਕਾਲੇਜ ਆਉਣ 'ਤੇ ਪਾਬੰਦੀ ਲੱਗਾ ਦਿੱਤੀ ਹੈ। ਪ੍ਰਬੰਧਨ ਨੇ ਮੈਡੀਕਲ ਦੇ ਵਿਦਿਆਰਥੀਆਂ ਲਈ ਯੂਨੀਫਾਰਮ ਲਾਗੂ ਕੀਤੀ ਹੈ।


ਪਾਕਿਸਤਾਨੀ ਮੀਡੀਆ 'ਚ ਛੱਪੀ ਇੱਕ ਰਿਪੋਰਟ ਮੁਤਾਬਕ ਇਸ ਬਾਰੇ ਕਾਲਜ ਪ੍ਰਬੰਧਨ ਵੱਲੋਂ ਜਾਰੀ ਸੂਚਨਾ 'ਚ ਕਿਹਾ ਗਿਆ ਹੈ ਕਿ ਸਾਰੇ ਵਿਦਿਆਰਥੀਆਂ ਲਈ ਜੀਨਸ ਦੇ ਨਾਲ ਟੀ-ਸ਼ਰਟ, ਸਕਰਟ, ਜੌਗਰ ਜਿਹੇ ਕੱਪੜੇ ਪਾਉਣ 'ਤੇ ਸਖ਼ਤ ਮਨਾਹੀ ਹੈ।

ਇਸ ਦੇ ਨਾਲ ਹੀ ਇਸ ਸੂਚਨਾ 'ਚ ਕਿਹਾ ਗਿਆ ਹੈ ਕਿ ਤਿੰਨ ਫਰਵਰੀ ਤੋਂ ਇਹ ਨਿਯਮ ਲਾਗੂ ਹੋਵੇਗਾ। ਇਸ ਤਾਰੀਖ ਤੋਂ ਸਟੂਡੈਂਟਸ ਵ੍ਹਾਈਟ ਸਲਵਾਰ-ਕਮੀਜ਼, ਗੁਲਾਬੀ ਦੁੱਪਟਾ ਅਤੇ ਕਾਲੇ ਜੂਤੇ ਪਾ ਕਾਲਜ ਆਉਣਗੇ। ਇਹ ਉਨ੍ਹਾਂ ਦੀ ਕਾਲ ਡ੍ਰੈਸ ਹੋਵੇਗੀ। ਜਦਕਿ ਮੁੰਡਿਆਂ ਨੂੰ ਕਾਲਜ 'ਚ ਵ੍ਹਾਈਟ ਸਲਵਾਰ-ਕਮੀਜ਼ ਜਾਂ ਵ੍ਹਾਈਟ ਸ਼ਰਟ ਦੇ ਨਾਲ ਗ੍ਰੇਅ ਪੈਂਟ ਪਾ ਮੈਡੀਕਲ ਕਾਲਜ 'ਚ ਪੜਾਈ ਕਰਨ ਆਉਣ ਲਈ ਕਿਹਾ ਗਿਆ ਹੈ।