ਨਵੀਂ ਦਿੱਲੀ: ਕੇਂਦਰੀ ਐਚਆਰਡੀ ਮੰਤਰੀ (HRD Minsiter) ਰਮੇਸ਼ ਪੋਖਰੀਅਲ ਨਿਸ਼ਾਂਕ ਨੇ ਪਿਛਲੇ ਦੋ ਦਿਨਾਂ ਵਿੱਚ ਦੋ ਵੱਡੇ ਫੈਸਲੇ ਲਏ। ਦੋਵੇਂ ਫੈਸਲੇ ਦੇਸ਼ ਦੀਆਂ ਦੋ ਵੱਡੀਆਂ ਪ੍ਰੀਖਿਆਵਾਂ ਨਾਲ ਸਬੰਧਤ ਹਨ। ਹੁਣ ਇਸ ਬਾਰੇ ਵਿਸਥਾਰ ਵਿੱਚ ਜਾਣੋ।


ਜੇਈਈ ਮੇਨ 2020 ਲਈ ਐਪਲੀਕੇਸ਼ਨ ਵਿੰਡੋ ਫਿਰ ਖੁੱਲ੍ਹੀ-

ਇਸ ਸਾਲ ਹੁਣ ਤੱਕ 9 ਲੱਖ ਵਿਦਿਆਰਥੀਆਂ ਨੇ ਜੇਈਈ ਮੇਨ 2020 (JEE MAIN 2020) ਲਈ ਅਪਲਾਈ ਕੀਤਾ ਹੈ। ਹਾਲਾਂਕਿ, ਜੇ ਤੁਸੀਂ ਉਨ੍ਹਾਂ ਚੋਂ ਇੱਕ ਹੋ ਜਿਨ੍ਹਾਂ ਨੇ ਹਾਲੇ ਬਿਨੈ ਨਹੀਂ ਕੀਤਾ ਹੈ, ਤਾਂ ਐਚਆਰਡੀ ਮੰਤਰਾਲੇ ਤੁਹਾਡੇ ਲਈ ਇੱਕ ਹੋਰ ਮੌਕਾ ਲੈ ਕੇ ਆਇਆ ਹੈ। ਜੇਈਈ ਮੇਨ 2020 ਲਈ ਐਪਲੀਕੇਸ਼ਨ ਵਿੰਡੋ ਦੁਬਾਰਾ ਖੋਲ੍ਹ ਦਿੱਤੀ ਗਈ ਹੈ। ਦੱਸ ਦਈਏ ਕਿ ਨਵੇਂ ਨੋਟਿਸ ਦੇ ਤਹਿਤ ਰਾਸ਼ਟਰੀ ਜਾਂਚ ਏਜੰਸੀ ਯਾਨੀ ਐਨਟੀਏ 24 ਮਈ, 2020 ਤੱਕ ਜੇਈਈ ਮੇਨ 2020 ਲਈ ਅਰਜ਼ੀ ਸਵੀਕਾਰ ਕਰੇਗੀ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਜੇਈਈ ਮੁੱਖ ਪ੍ਰੀਖਿਆ 18 ਜੁਲਾਈ ਤੋਂ 23 ਜੁਲਾਈ 2020 ਦੇ ਵਿਚਕਾਰ ਹੋਵੇਗੀ।

ਨਵੀਂ ਐਪਲੀਕੇਸ਼ਨ ‘ਅਭਿਆਸ’ ਲਾਂਚ-

ਮਨੁੱਖੀ ਵਿਕਾਸ ਵਿਭਾਗ ਦੇ ਮੰਤਰੀ ਰਮੇਸ਼ ਪੋਖਰਿਆਲ ਨੇ ਇੱਕ ਨਵੀਂ ਨੈਸ਼ਨਲ ਟੈਸਟ ‘ਅਭਿਆਸ’ ਐਪ ਸ਼ੁਰੂ ਕੀਤੀ ਹੈ। ਇਹ ਐਪਲੀਕੇਸ਼ਨ ਵਿਦਿਆਰਥੀਆਂ ਨੂੰ ਜੇਈਈ ਮੇਨ ਤੇ ਨੀਟ ਦੀ ਪ੍ਰੀਖਿਆ ਦੀ ਤਿਆਰੀ ਵਿੱਚ ਮਦਦ ਕਰੇਗੀ। ਇਹ ਐਪਲੀਕੇਸ਼ਨ ਨੈਸ਼ਨਲ ਟੈਸਟਿੰਗ ਏਜੰਸੀ ਨੇ ਖਾਸ ਪ੍ਰਤੀਯੋਗੀ ਪ੍ਰੀਖਿਆ ਦੇ ਵਿਦਿਆਰਥੀਆਂ ਲਈ ਕੀਤੀ ਗਈ ਹੈ। ਉਸ ਨੇ ਅੱਗੇ ਕਿਹਾ ਕਿ ਲੌਕਡਾਊਨ ਦੇ ਇਸ ਮਾਹੌਲ ਵਿੱਚ ਕਾਫੀ ਵਿਦਿਆਰਥੀਆਂ ਤੋਂ ਬੇਨਤੀ ਆਈ ਸੀ ਕਿ ਉਹ ਪ੍ਰੀਖਿਆ ਦੀ ਤਿਆਰੀ ਵਿੱਚ ਮਦਦ ਕਰਨ।

ਕਿਵੇਂ ਡਾਊਨਲੋਡ ਕਰੋ -

ਫਿਲਹਾਲ ਇਹ ਮੋਬਾਈਲ ਐਪਲੀਕੇਸ਼ਨ ਸਿਰਫ ਐਂਡਰਾਇਡ ਪਲੇਟਫਾਰਮ ਲਈ ਲਾਂਚ ਕੀਤੀ ਗਈ ਹੈ। ਇਹ ਜਲਦੀ ਹੀ ਆਈਓਐਸ ਅਤੇ ਐਪਲ ਡਿਵਾਈਸਾਂ ਲਈ ਐਪਲੀਕੇਸ਼ਨਾਂ ਵੀ ਲਾਂਚ ਕੀਤੀ ਜਾਏਗੀ।

'ਅਭਿਆਸ' ਦੇ ਵਿਸ਼ੇਸ਼ ਗੱਲਾਂ-

ਹਾਲਾਂਕਿ ਇਸ ਮੋਬਾਈਲ ਐਪਲੀਕੇਸ਼ਨ ਵਿਚ ਬਹੁਤ ਸਾਰੇ ਫੀਚਰਸ ਹਨ, ਪਰ ਅਸੀਂ ਕੁਝ ਖਾਸ ਗੱਲਾਂ 'ਤੇ ਚਰਚਾ ਕਰਾਂਗੇ।

ਇੱਥੇ ਡੈਲੀ ਮੌਕ ਟੈਸਟ ਦੇਣ ਦੀ ਇੱਕ ਪ੍ਰਣਾਲੀ ਹੈ। ਉਮੀਦਵਾਰ ਆਪਣੀ ਸਹੂਲਤ ਅਨੁਸਾਰ ਹਰ ਰੋਜ਼ ਤਿੰਨ ਘੰਟੇ ਦਾ ਮੌਕ ਟੈਸਟ ਦੇ ਸਕਦੇ ਹਨ।

ਟੈਸਟ ਤੋਂ ਬਾਅਦ ਮੋਬਾਈਲ ਐਪਲੀਕੇਸ਼ਨ ਟੈਸਟ ਵਿਚ ਪੁੱਛੇ ਗਏ ਪ੍ਰਸ਼ਨਾਂ ਦੇ ਜਵਾਬ ਡਿਟੇਲਸ ਅਤੇ ਐਕਸਪਲੇਨੇਸ਼ਲ ਨਾਲ ਜਵਾਬ ਦੇਵੇਗਾ।

ਸਬਜੈਕਟ ਵਾਈਜ਼ ਸਕੋਰ ਅਤੇ ਪ੍ਰੋਗਰੇਸ ਮੈਪਿੰਗ ਦੀ ਸਹੂਲਤ ਹੋਵੇਗੀ, ਤਾਂ ਜੋ ਵਿਦਿਆਰਥੀ ਜਾਣ ਸਕਣ ਕਿ ਉਹ ਕਿੱਥੇ ਖੜੇ ਹਨ।

ਸਮੇਂ ਦਾ ਧਿਆਨ ਰੱਖਿਆ ਜਾਵੇਗਾ। ਇਹ ਐਪ ਦੱਸੇਗੀ ਕਿ ਉਮੀਦਵਾਰ ਨੇ ਕਿਹੜੇ ਪ੍ਰਸ਼ਨ ਜਾਂ ਕਿਹੜੇ ਭਾਗ ਨੂੰ ਹੱਲ ਕਰਨ ‘ਚ ਕਿੰਨਾ ਸਮਾਂ ਲੱਗਾਇਆ ਤਾਂ ਜੋ ਵਿਦਿਆਰਥੀ ਉਸ ਅਨੁਸਾਰ ਤਿਆਰੀ ਕਰਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Education Loan Information:

Calculate Education Loan EMI