ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਕਾਜੀਗੁੰਡ 'ਚ ਤਿੰਨ ਅੱਤਵਾਦੀ ਤੇ ਉਨ੍ਹਾਂ ਦੇ ਨਾਲ ਕਾਰ ਸਵਾਰ ਜੰਮੂ-ਕਸ਼ਮੀਰ ਪੁਲਿਸ ਦਾ ਡੀਐਸਪੀ ਗ੍ਰਿਫਤਾਰ ਕੀਤਾ ਗਿਆ ਹੈ। ਡੀਐਸਪੀ ਦਾ ਨਾਂ ਦੇਵੇਂਦਰ ਸਿੰਘ ਹੈ। ਡੀਐਸਪੀ ਨਾਲ ਨਵੀਦ ਅਹਿਮਦ ਉਰਫ ਬੱਬੂ, ਰਾਫੀ ਅਹਿਮਦ ਰਾਥਰ ਉਰਫ ਆਰਿਫ ਤੇ ਇਰਫਾਨ ਅਹਿਮਦ ਮੀਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਚਾਰਾਂ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ। ਇਨ੍ਹਾਂ ਪਾਸੋਂ ਤਿੰਨ ਏਕੇ 47 ਰਾਇਫਲ ਤੇ ਗੋਲਾ ਬਰੂਦ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਅੱਤਵਾਦੀਆਂ ਨੂੰ ਕਾਬੂ ਕਰਨ ਲਈ ਕੱਲ੍ਹ ਰਾਤ ਤੋਂ ਹੀ ਇਲਾਕੇ 'ਚ ਨਾਕਾਬੰਦੀ ਕਰ ਦਿੱਤੀ ਸੀ। ਅੱਜ ਸਵੇਰੇ ਇਨ੍ਹਾਂ ਨੂੰ ਚੈਕਿੰਗ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ।
ਗੌਰਤਲਬ ਹੈ ਕਿ ਅੱਤਵਾਦੀ ਨਵੀਦ ਪਹਿਲਾਂ ਪੁਲਿਸ 'ਚ ਹੀ ਸੀ। ਨਵੀਦ 2017 'ਚ ਬਡਗਾਮ ਤੋਂ ਡਿਊਟੀ ਦੌਰਾਨ ਹਥਿਆਰ ਲੈ ਕੇ ਫਰਾਰ ਹੋ ਗਿਆ ਸੀ ਤੇ ਹਿਜਬੁਲ 'ਚ ਸ਼ਾਮਲ ਹੋ ਗਿਆ ਸੀ। ਬਾਅਦ ਵਿੱਚ ਇਹ ਜਾਣਕਾਰੀ ਮਿਲੀ ਸੀ ਕਿ ਹਿਜਬੁਲ ਕਮਾਂਡਰ ਰਿਆਜ ਨਾਯਕੂ ਦੇ ਨਾਲ ਉਸ ਦੇ ਮਤਭੇਦ ਹੋਣ ਕਾਰਨ ਇਹ ਜੈਸ਼ 'ਚ ਸ਼ਾਮਲ ਹੋ ਗਿਆ ਸੀ। ਨਵੀਦ 'ਤੇ ਕਸ਼ਮੀਰ 'ਚ ਟਰੱਕ ਡਰਾਇਵਰਾਂ ਤੇ ਸੇਬ ਵਪਾਰੀਆਂ ਦੀ ਹੱਤਿਆ ਦਾ ਇਲਜ਼ਾਮ ਲੱਗਿਆ ਸੀ।
ਅੱਤਵਾਦੀਆਂ ਨਾਲ ਜੁੜੇ ਡੀਐਸਪੀ ਦੇ ਤਾਰ, ਡੀਐਸਪੀ ਦੇ ਘਰੋਂ ਮਿਲੇ ਖਤਰਨਾਕ ਹਥਿਆਰ
ਏਬੀਪੀ ਸਾਂਝਾ
Updated at:
12 Jan 2020 12:08 PM (IST)
ਜੰਮੂ-ਕਸ਼ਮੀਰ ਦੇ ਕਾਜੀਗੁੰਡ 'ਚ ਤਿੰਨ ਅੱਤਵਾਦੀ ਤੇ ਉਨ੍ਹਾਂ ਦੇ ਨਾਲ ਕਾਰ ਸਵਾਰ ਜੰਮੂ-ਕਸ਼ਮੀਰ ਪੁਲਿਸ ਦਾ ਡੀਐਸਪੀ ਗ੍ਰਿਫਤਾਰ ਕੀਤਾ ਗਿਆ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -