ਜੰਮੂ: ਜੰਮੂ-ਕਸ਼ਮੀਰ 'ਚ ਪਿਛਲੇ 48 ਘੰਟਿਆਂ ਤੋਂ ਭਾਰੀ ਬਰਫਬਾਰੀ ਹੋ ਰਹੀ ਹੈ। ਇਸੇ ਦੌਰਾਨ ਅੱਜ ਘਾਟੀ ਦੇ ਕੁਪਵਾੜਾ 'ਚ ਬਰਫੀਲਾ ਤੂਫਾਨ ਆਇਆ। ਇਸ ਤੂਫਾਨ 'ਚ ਲਗਪਗ ਪੰਜ ਫੌਜੀ ਜਵਾਨ ਦੱਬ ਗਏ। ਇਹ ਖ਼ਬਰ ਆ ਰਹੀ ਹੈ ਕਿ ਤੂਫਾਨ 'ਚ ਦੱਬੇ ਜਾਣ ਕਾਰਨ ਚਾਰ ਸੈਨਿਕਾਂ ਦੀ ਮੌਤ ਹੋ ਗਈ, ਜਦਕਿ ਦੋ ਸਿਪਾਹੀ ਲਾਪਤਾ ਹਨ। ਅਜਿਹੀਆਂ ਖ਼ਬਰਾਂ ਵੀ ਹਨ ਕਿ ਅਜੇ ਵੀ ਕਈ ਸੈਨਿਕ ਬੰਕਰ ਦੇ ਅੰਦਰ ਹੀ ਦੱਬੇ ਹੋਏ ਹਨ।
ਦੱਸ ਦਈਏ ਕਿ ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ 'ਚ ਅਜੇ ਵੀ ਬਰਫਬਾਰੀ ਹੋ ਰਹੀ ਹੈ। ਸ੍ਰੀਨਗਰ 'ਚ ਹੋਈ ਬਰਫਬਾਰੀ ਨੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕੀਤਾ ਹੈ। ਸ੍ਰੀਨਗਰ 'ਚ ਆਵਾਜਾਈ ਵੀ ਪ੍ਰਭਾਵਤ ਹੋਈ ਹੈ। ਆਲਮ ਇਹ ਹੈ ਕਿ ਸ਼੍ਰੀਨਗਰ 'ਚ 6 ਇੰਚ ਬਰਫ ਦੀ ਪਰਤ ਜੰਮ ਗਈ ਹੈ।
ਮੀਂਹ ਤੇ ਬਰਫਬਾਰੀ ਕਾਰਨ ਜੰਮੂ-ਕਸ਼ਮੀਰ 'ਚ ਤਾਪਮਾਨ ਹੇਠਾਂ ਆ ਗਿਆ ਹੈ। ਸ੍ਰੀਨਗਰ 'ਚ ਤਾਪਮਾਨ ਜ਼ੀਰੋ ਡਿਗਰੀ 'ਤੇ ਪਹੁੰਚ ਗਿਆ ਹੈ। ਬਰਫਬਾਰੀ ਕਾਰਨ ਸ੍ਰੀਨਗਰ ਆਉਣ ਤੇ ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸ੍ਰੀਨਗਰ 'ਚ ਅੱਜ ਵੀ ਭਾਰੀ ਬਰਫਬਾਰੀ ਹੋ ਸਕਦੀ ਹੈ।
ਕਸ਼ਮੀਰ 'ਚ ਬਰਫੀਲੇ ਤੂਫਾਨ ਦੀ ਭੇਟ ਚੜ੍ਹੇ 4 ਜਵਾਨ, 2 ਲਾਪਤਾ
ਏਬੀਪੀ ਸਾਂਝਾ
Updated at:
14 Jan 2020 12:23 PM (IST)
ਜੰਮੂ-ਕਸ਼ਮੀਰ 'ਚ ਪਿਛਲੇ 48 ਘੰਟਿਆਂ ਤੋਂ ਭਾਰੀ ਬਰਫਬਾਰੀ ਹੋ ਰਹੀ ਹੈ। ਇਸੇ ਦੌਰਾਨ ਅੱਜ ਘਾਟੀ ਦੇ ਕੁਪਵਾੜਾ 'ਚ ਬਰਫੀਲਾ ਤੂਫਾਨ ਆਇਆ। ਇਸ ਤੂਫਾਨ 'ਚ ਲਗਪਗ ਪੰਜ ਫੌਜੀ ਜਵਾਨ ਦੱਬ ਗਏ।
- - - - - - - - - Advertisement - - - - - - - - -