ਨਵੀਂ ਦਿੱਲੀ: ਮੱਧ ਪ੍ਰਦੇਸ਼ ਦੇ ਰਾਜਨੀਤਕ ਹਲਚਲ ਦੇ ਵਿਚਕਾਰ ਇੱਕ ਵੱਡੀ ਖ਼ਬਰ ਆਈ ਹੈ। ਬਾਗੀ ਹੋਏ ਕਾਂਗਰਸੀ ਲੀਡਰ ਜੋਤੀਰਾਦਿੱਤਿਆ ਸਿੰਧੀਆ ਪਹਿਲਾਂ ਆਪਣੀ ਰਿਹਾਇਸ਼ ਦਿੱਲੀ ਛੱਡ ਕੇ ਗੁਜਰਾਤ ਭਵਨ ਪਹੁੰਚੇ। ਬਾਅਦ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਗੁਜਰਾਤ ਭਵਨ ਪਹੁੰਚੇ। ਇਸ ਤੋਂ ਬਾਅਦ ਦੋਵੇਂ ਨੇਤਾ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਪਹੁੰਚੇ। ਸੂਤਰ ਦੱਸਦੇ ਹਨ ਕਿ ਸ਼ਾਮ ਨੂੰ ਭਾਜਪਾ ਦੀ ਚੋਣ ਕਮੇਟੀ ਸਿੰਧੀਆ ਨੂੰ ਰਾਜ ਸਭਾ ਦਾ ਉਮੀਦਵਾਰ ਐਲਾਨੇਗੀ।


ਹੁਣ ਅੱਗੇ ਕੀ ਹੋਵੇਗਾ:

ਸਿੰਧੀਆ ਨੂੰ ਭਾਜਪਾ ਦੇ ਰਾਜ ਸਭਾ ਉਮੀਦਵਾਰ ਬਣਾਉਣ ਤੋਂ ਪਹਿਲਾਂ ਰਸਮੀ ਤੌਰ 'ਤੇ ਭਾਜਪਾ 'ਚ ਸ਼ਾਮਲ ਕੀਤਾ ਜਾਵੇਗਾ। ਸਿੰਧੀਆ ਬੁੱਧਵਾਰ ਨੂੰ ਭੋਪਾਲ ਵਿੱਚ ਰਾਜ ਸਭਾ ਦੀ ਉਮੀਦਵਾਰੀ ਦਾਖਲ ਕਰਨਗੇ। ਅੱਜ ਸ਼ਾਮ ਭੋਪਾਲ ਵਿੱਚ ਭਾਜਪਾ ਵਿਧਾਇਕ ਦਲ ਦੀ ਬੈਠਕ ਵਿੱਚ ਸਾਰੇ ਵਿਧਾਇਕਾਂ ਨੂੰ ਪਾਰਟੀ ਦੇ ਅਧਿਕਾਰਤ ਰਾਜ ਸਭਾ ਉਮੀਦਵਾਰਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਥੋੜ੍ਹੀ ਦੇਰ ਬਾਅਦ, ਜੋਤੀਰਾਦਿੱਤਿਆ ਸਿੰਧੀਆ ਕਾਂਗਰਸ ਤੋਂ ਅਸਤੀਫਾ ਦੇਣ ਦਾ ਐਲਾਨ ਕਰਨਗੇ। ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਜੋਤੀਰਾਦਿੱਤਿਆ ਸਿੰਧੀਆ ਕਾਂਗਰਸ ਪਾਰਟੀ ਤੋਂ ਅਸਤੀਫੇ ਦਾ ਐਲਾਨ ਕਰਨਗੇ। ਇਸ ਦੇ ਨਾਲ ਹੀ ਸਿੰਧੀਆ ਸਮਰਥਿਤ ਵਿਧਾਇਕਾਂ ਦੇ ਅਸਤੀਫੇ ਦਾ ਐਲਾਨ ਵੀ ਬੰਗਲੁਰੂ ਵਿੱਚ ਇੱਕ ਪ੍ਰੈੱਸ ਕਾਨਫਰੰਸ ਵਿੱਚ ਕੀਤਾ ਜਾਵੇਗਾ।

ਮੋਦੀ ਨਾਲ ਮੁਲਾਕਾਤ ਦੀ ਕ੍ਰੋਨੋਲੋਜੀ:

ਜੋਤੀਰਾਦਿੱਤਿਆ ਸਿੰਧੀਆ ਦਿੱਲੀ 'ਚ ਆਪਣੀ ਰਿਹਾਇਸ਼ ਛੱਡ ਕੇ ਇੱਕ ਹੋਟਲ ਪਹੁੰਚੇ। ਇੱਥੇ ਉਸ ਨੇ ਆਪਣੀ ਕਾਰ ਬਦਲੀ ਤੇ ਗ੍ਰਹਿ ਮੰਤਰੀ ਦੀ ਰਿਹਾਇਸ਼ ਵੱਲ ਗਏ। ਇਸ ਤੋਂ ਬਾਅਦ ਉਹ ਉੱਥੋਂ ਗੁਜਰਾਤ ਭਵਨ ਪਹੁੰਚੇ। ਕੁਝ ਸਮੇਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਗੁਜਰਾਤ ਭਵਨ ਪਹੁੰਚੇ। ਗ੍ਰਹਿ ਮੰਤਰੀ ਦਾ ਕਾਫਲਾ ਗੁਜਰਾਤ ਭਵਨ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਹੀ ਉਹ ਜੋਤੀਰਾਦਿੱਤਿਆ ਸਿੰਧੀਆ ਨਾਲ ਪ੍ਰਧਾਨ ਮੰਤਰੀ ਦਫ਼ਤਰ ਪਹੁੰਚ ਗਿਆ। ਜਿੱਥੇ ਉਹ ਪ੍ਰਧਾਨ ਮੰਤਰੀ ਨੂੰ ਮਿਲੇ।

ਬਗਾਵਤ ਨੂੰ ਇੰਜ ਸਮਝੋ:

6 ਅਗਸਤ 2019 - ਆਰਟੀਕਲ 370 ਨੂੰ ਮਿਟਾਉਣ ਲਈ ਸਮਰਥਨ।

9-10 ਸਤੰਬਰ 2019- ਭਾਰੀ ਬਾਰਸ਼ ਤੇ ਹੜ੍ਹਾਂ ਬਾਰੇ ਟਵਿੱਟਰ 'ਤੇ ਕਮਲਨਾਥ ਨਾਲ ਟਕਰਾਅ।

25 ਨਵੰਬਰ 2019 - ਟਵਿੱਟਰ ਅਕਾਉਂਟ ਤੋਂ ਕਾਂਗਰਸ ਦੀ ਪਛਾਣ ਹਟਾ ਦਿੱਤੀ, ਕ੍ਰਿਕਟ ਪ੍ਰੇਮੀ ਤੇ ਜਨਤਕ ਸੇਵਕ ਦੱਸਿਆ।

14 ਫਰਵਰੀ, 2020- ਮੈਨੀਫੈਸਟੋ ਅਧੂਰਾ ਹੋਣ 'ਤੇ ਸੜਕ 'ਤੇ ਉਤਰਣ ਦੀ ਗੱਲ ਕੀਤੀ।

15 ਫਰਵਰੀ 2020- ਕਿਸਾਨੀ ਕਰਜ਼ਾ ਮੁਆਫੀ ਦੇ ਮੁੱਦੇ 'ਤੇ ਸੜਕ 'ਤੇ ਉਤਰਨ ਲਈ ਕਿਹਾ। ਕਮਲਨਾਥ ਨੇ ਕਿਹਾ- ‘ਤਾਂ ਫੇਰ ਉੱਤਰੋ’।