ਨਵੀਂ ਦਿੱਲੀ: ਜੋਤੀਰਾਦਿੱਤਿਆ ਸਿੰਧਿਆ ਦੇ ਕਾਂਗਰਸ ਤੋਂ ਅਸਤੀਫਾ ਦੇਣ ਮਗਰੋਂ ਮੱਧ ਪ੍ਰਦੇਸ਼ 'ਚ ਸਿਆਸਤ ਹੋਰ ਵੀ ਸਰਗਰਮ ਹੋ ਗਈ ਹੈ। ਸਿੰਧਿਆ ਅੱਜ ਦੁਪਹਿਰ 12.30 ਵਜੇ ਬੀਜੇਪੀ 'ਚ ਸ਼ਾਮਲ ਹੋ ਸਕਦੇ ਹਨ।

ਅਹਿਮ ਗੱਲ਼ ਹੈ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸਿੰਧਿਆ ਵੱਲੋਂ ਪਾਰਟੀ ਛੱਡਣ ਬਾਰੇ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਸਿੰਧਿਆ ਰਾਹੁਲ ਦੇ ਕਾਫੀ ਨੇੜੇ ਸੀ। ਉਂਝ ਉਨ੍ਹਾਂ ਬੀਜੇਪੀ ਨੂੰ ਨਿਸ਼ਾਨਾ ਬਣਾਉਂਦੇ ਕਹਿ ਕਿ ਕਾਂਗਰਸ ਦੀ ਸਰਕਾਰ ਤੋੜਨ ਨਾਲੋਂ ਮੋਦੀ ਨੂੰ ਆਰਥਿਕਤਾ ਵੱਲ ਧਿਆਨ ਦੇਣਾ ਚਾਹੀਦਾ ਹੈ।


ਉੱਥੇ ਹੀ ਮੰਤਰੀ ਤੇ ਵਿਧਾਇਕਾਂ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਤੇ ਬੀਜੇਪੀ ਦੋਨੋਂ ਹੀ ਪਾਰਟੀਆਂ ਨੂੰ ਟੁੱਟਣ ਦਾ ਡਰ ਸਤਾ ਰਿਹਾ ਹੈ। ਦੇਰ ਰਾਤ ਬੀਜੇਪੀ ਦੇ 106 ਵਿਧਾਇਕਾਂ ਨੂੰ ਦਿੱਲੀ ਲਿਜਾਇਆ ਗਿਆ। ਉੱਧਰ ਤੋੜ-ਫੋੜ ਦੇ ਡਰ 'ਚ ਕਾਂਗਰਸ ਵੀ ਆਪਣੇ ਵਿਧਾਇਕਾਂ ਨੂੰ ਜੈਪੁਰ ਭੇਜਣ ਦੀ ਤਿਆਰੀ ਕਰ ਰਹੀ ਹੈ।

ਇਹ ਵੀ ਪੜ੍ਹੋ: