ਮੱਧ ਪ੍ਰਦੇਸ਼: ਕਮਲਨਾਥ ਸਰਕਾਰ ਖਿਲਾਫ ਇੱਕ ਵੱਡੀ ਬਗਾਵਤ ਹੋਈ ਹੈ। ਕਮਲਨਾਥ ਸਰਕਾਰ ਦੇ 6 ਮੰਤਰੀਆਂ ਸਣੇ 17 ਵਿਧਾਇਕ ਬਗਾਵਤ ਕਰਕੇ ਬੈਂਗਲੁਰੂ ਪਹੁੰਚ ਗਏ ਹਨ। ਦੋ ਮੰਤਰੀ ਪਹਿਲਾਂ ਹੀ ਬੰਗਲੁਰੂ ਵਿੱਚ ਮੌਜੂਦ ਸੀ। ਇਨ੍ਹਾਂ ਵਿਧਾਇਕਾਂ ਨੂੰ ਤਿੰਨ ਚਾਰਟਰ ਜਹਾਜ਼ਾਂ ਰਾਹੀਂ ਦਿੱਲੀ ਤੋਂ ਬੰਗਲੁਰੂ ਭੇਜਿਆ ਗਿਆ। ਇਹ ਸਾਰੇ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਧੜੇ ਦੇ ਮੰਨੇ ਜਾਂਦੇ ਹਨ।


ਇਸ ਤੋਂ ਇਲਾਵਾ 17 ਵਿਧਾਇਕਾਂ ਦੇ ਨਾਮ ਜਿਨ੍ਹਾਂ ਨੂੰ 3 ਚਾਰਟਰ ਜਹਾਜ਼ਾਂ ਦੀ ਸਹਾਇਤਾ ਨਾਲ ਦਿੱਲੀ ਤੋਂ ਬੰਗਲੌਰ ਤਬਦੀਲ ਕੀਤਾ ਗਿਆ ਹੈ। ਰਾਜਵਰਧਨ ਸਿੰਘ, ਓ ਪੀ ਐਸ ਭਾਦੋਰੀਆ, ਗਿਰੀਰਾਜ ਡੰਡੋਟੀਆ, ਬਿਜੇਂਦਰ ਯਾਦਵ, ਜਸਪਾਲ ਜੈਜੀ, ਰਣਵੀਰ ਜਾਟਵ, ਕਮਲੇਸ਼ ਜਾਟਵ, ਜਸਵੰਤ ਜਾਟਵ, ਰਕਸ਼ਾ ਸਿਰੋਨੀਆ, ਮੁੰਨਾ ਲਾਲ ਗੋਇਲ, ਸੁਰੇਸ਼ ਧੱਕੜ, ਰਘੂਰਾਜ ਕਸਾਨਾ, ਹਰਦੀਪ ਸਿੰਘ ਡੰਗ ਸ਼ਾਮਲ ਸੀ।

ਇਨ੍ਹਾਂ ਵਿਧਾਇਕਾਂ ਚੋਂ ਹਰਦੀਪ ਸਿੰਘ ਡੰਗ ਨੇ ਆਪਣਾ ਅਸਤੀਫ਼ਾ ਸਪੀਕਰ ਨੂੰ ਭੇਜ ਦਿੱਤਾ ਹੈ। ਬੀਜੇਪੀ ਸੂਤਰਾਂ ਦਾ ਕਹਿਣਾ ਹੈ ਕਿ ਬਿਸ਼ਾਹੁ ਲਾਲ ਸਿੰਘ ਵੀ ਉਨ੍ਹਾਂ ਦੇ ਨਾਲ ਹਨ ਅਤੇ ਉਹ ਇਸ ਭਰੋਸੇ ਤੋਂ ਬਾਅਦ ਭੋਪਾਲ ਲਈ ਰਵਾਨਾ ਹੋ ਗਏ ਹਨ ਕਿ ਜ਼ਰੂਰਤ ਪੈਣ ‘ਤੇ ਉਹ ਭਾਜਪਾ ਨਾਲ ਖੜ੍ਹਨਗੇ।

ਵੱਡੀ ਗੱਲ ਇਹ ਹੈ ਕਿ ਇਹ ਸਾਰੇ ਮੰਤਰੀ ਅਤੇ ਵਿਧਾਇਕ ਸਿੰਧੀਆ ਕੈਂਪ ਨਾਲ ਸਬੰਧਤ ਹਨ, ਅਜਿਹੀ ਸਥਿਤੀ ‘ਚ ਜੋਤੀਰਾਦਿੱਤਿਆ ਸਿੰਧੀਆ ਦੇ ਵੱਡੇ ਕਦਮ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਹੁਣ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਦਾ ਆਪ੍ਰੇਸ਼ਨ ਕਮਲ ਅਗਲੇ ਦਿਨਾਂ ਵਿੱਚ ਪੂਰਾ ਹੋ ਜਾਵੇਗਾ।