ਪੇਸ਼ਕਸ਼: ਪਵਨਪ੍ਰੀਤ ਕੌਰ
IBPS Clerk Notification 2020: ਇੰਸਟੀਚਿਊਟ ਆਫ ਬੈਂਕਿੰਗ ਐਂਡ ਪਰਸਨਲ ਸਿਲੈਕਸ਼ਨ {IBPS} ਦੇ ਵੱਖ-ਵੱਖ ਬੈਂਕਾਂ ਵਿੱਚ ਕਲਰਕ ਦੀ ਭਰਤੀ ਲਈ {IBPS CRP Clerks X recruitment} ਵੈਕੇਂਸੀ ਕੱਢੀ ਹੈ। ਇਸ ਰਾਹੀਂ 1557 ਕਲਰਕਾਂ ਦੀ ਭਰਤੀ ਕੀਤੀ ਜਾਵੇਗੀ। ਇਸ ਲਈ ਆਨਲਾਈਨ ਅਰਜ਼ੀ ਦੇਣ ਦੀ ਆਖ਼ਰੀ ਤਰੀਕ 23 ਸਤੰਬਰ 2020 ਹੈ। ਸਾਰੇ ਗ੍ਰੈਜੂਏਟ ਇਸ ਲਈ ਅਰਜ਼ੀ ਦੇ ਸਕਦੇ ਹਨ। ਮਹੱਤਵਪੂਰਨ ਤਰੀਕਾਂ: ਆਨਲਾਈਨ ਅਰਜ਼ੀ ਦੀ ਸ਼ੁਰੂਆਤ ਦੀ ਮਿਤੀ - 2 ਸਤੰਬਰ 2020 ਆਨਲਾਈਨ ਅਰਜ਼ੀ ਦੀ ਆਖ਼ਰੀ ਤਰੀਕ- 23 ਸਤੰਬਰ 2020 ਆਨਲਾਈਨ ਭੁਗਤਾਨ ਦੀ ਆਖਰੀ ਤਰੀਕ- 23 ਸਤੰਬਰ 2020 ਆਨਲਾਈਨ ਅਰਜ਼ੀ ਫਾਰਮ ਨੂੰ ਐਡਿਟ ਕਰਨ ਦੀ ਆਖਰੀ ਤਰੀਕ- 23 ਸਤੰਬਰ 2020 ਪ੍ਰੀਖਿਆ ਫੀਸ ਜਮ੍ਹਾ ਕਰਨ ਦੀ ਆਖਰੀ ਤਰੀਕ- 23 ਸਤੰਬਰ 2020 ਪ੍ਰੀ ਪ੍ਰੀਖਿਆ ਸਿਖਲਾਈ ਦਾ ਕਾਲ ਪੱਤਰ - 17 ਨਵੰਬਰ 2020 ਤੋਂ ਡਾਊਨਲੋਡ ਕਰਨ ਦੇ ਯੋਗ ਹੋਵੇਗਾ। ਪ੍ਰੀ ਇਗਜ਼ਾਮ ਟਰੇਨਿੰਗ - 23 ਨਵੰਬਰ ਤੋਂ 28 ਨਵੰਬਰ ਪ੍ਰੀਲਿਮਜ਼ ਪ੍ਰੀਖਿਆ ਦੇ ਕਾਲ ਲੈਟਰ ਨੂੰ ਡਾਊਨਲੋਡ ਕਰਨ ਦੀ ਸ਼ੁਰੂਆਤ ਤਰੀਕ - 18 ਨਵੰਬਰ 2020 ਆਨਲਾਈਨ ਪ੍ਰੀਲਿਮਜ਼ ਪ੍ਰੀਖਿਆ - 5, 12 ਅਤੇ 13 ਦਸੰਬਰ 2020 ਪ੍ਰੀਲਿਜ਼ਮ ਪ੍ਰੀਖਿਆ ਦਾ ਨਤੀਜਾ - 31 ਦਸੰਬਰ 2020 ਆਨਲਾਈਨ ਮੈਨ ਇਗਜ਼ਾਮਦੇ ਕਾਲ ਪੱਤਰ - 12 ਜਨਵਰੀ ਤੋਂ ਡਾਊਨਲੋਡ ਕਰਨ ਦੇ ਯੋਗ ਹੋਣਗੇ ਆਨਲਾਈਨ ਮੈਨ ਇਗਜ਼ਾਮ - 24 ਜਨਵਰੀ 2021 ਪ੍ਰੋਵੀਜ਼ਨਲ ਅਲਾਟਮੈਂਟ - 1 ਅਪ੍ਰੈਲ 2021 Indian Air-force IAF Admissions: ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ ਲਈ ਤਾਰੀਖ ਦਾ ਐਲਾਨ, ਜਾਣੋ ਕਦੋਂ ਹੋਵੇਗੀ ਪ੍ਰੀਖਿਆ ਵਿਦਿਅਕ ਯੋਗਤਾ: ਕਲਰਕ ਅਸਾਮੀਆਂ ਲਈ ਅਰਜ਼ੀ ਦੇਣ ਲਈ, ਉਮੀਦਵਾਰਾਂ ਨੂੰ ਕਿਸੇ ਵੀ ਸਟਰੀਮ ਜਾਂ ਵਿਸ਼ੇ ਵਿੱਚ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ / ਸੰਸਥਾ ਤੋਂ ਗ੍ਰੈਜੂਏਟ ਹੋਣਾ ਚਾਹੀਦਾ ਹੈ। ਇਸ ਦੇ ਨਾਲ ਉਹ ਰਾਜ ਜਿਸ ਲਈ ਉਮੀਦਵਾਰ ਬਿਨੈ ਕਰ ਰਹੇ ਹਨ, ਨੂੰ ਉਸ ਜਗ੍ਹਾ ਦੀ ਸਥਾਨਕ ਭਾਸ਼ਾ ਲਿਖਣੀ ਅਤੇ ਬੋਲਣੀ ਆਉਣੀ ਚਾਹੀਦੀ ਹੈ। ਉਮੀਦਵਾਰਾਂ ਨੂੰ ਕੰਪਿਊਟਰ ਅਤੇ ਸਰਟੀਫਿਕੇਟ / ਡਿਪਲੋਮਾ / ਕੰਪਿਊਟਰ ਦਾ ਕੰਮ / ਭਾਸ਼ਾ ਵਿੱਚ ਡਿਗਰੀ ਹੋਣੀ ਚਾਹੀਦੀ ਹੈ। ਉਮਰ ਸੀਮਾ: ਉਮੀਦਵਾਰਾਂ ਦੀ ਘੱਟੋ ਘੱਟ ਉਮਰ 20 ਸਾਲ ਅਤੇ ਵੱਧ ਤੋਂ ਵੱਧ ਉਮਰ 28 ਸਾਲ ਹੋਣੀ ਚਾਹੀਦੀ ਹੈ। ਓਬੀਸੀ ਉਮੀਦਵਾਰਾਂ ਨੂੰ 3 ਸਾਲ ਅਤੇ ਐਸਸੀ / ਐਸਟੀ ਉਮੀਦਵਾਰਾਂ ਨੂੰ 5 ਸਾਲ ਦੀ ਛੋਟ ਮਿਲੇਗੀ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ ਕੰਮ ਦੀ ਗੱਲ: IBPS Clerk ਭਰਤੀ ਲਈ ਰਜਿਸਟਰੇਸ਼ਨ ਸ਼ੁਰੂ, 1500 ਤੋਂ ਵੱਧ ਅਹੁਦਿਆਂ ਲਈ ਕਰੋ ਆਨਲਾਈਨ ਅਪਲਾਈ
ਪਵਨਪ੍ਰੀਤ ਕੌਰ | 03 Sep 2020 07:54 PM (IST)