ਚੰਡੀਗੜ੍ਹ: ਅਕਸਰ ਕਿਹਾ ਜਾਂਦਾ ਹੈ ਕਿ ਦੁਨੀਆ ਭਰ 'ਚ ਸਭ ਤੋਂ ਵੱਧ ਜੁਗਾੜ ਭਾਰਤ 'ਚ ਲੱਗਦਾ ਹੈ। ਇਹ ਗੱਲ ਬਹੁਤ ਹੱਦ ਤੱਕ ਸਹੀ ਵੀ ਹੈ ਕਿਉਂਕਿ ਦੇਸ਼ ਭਰ 'ਚ ਹਰ ਰੋਜ਼ ਕਿਤੇ ਨਾ ਕਿਤੇ ਕੋਈ ਨਵਾਂ ਜੁਗਾੜ ਵੇਖਣ ਨੂੰ ਤਾਂ ਮਿਲ ਹੀ ਜਾਂਦਾ ਹੈ। ਤਾਜ਼ਾ ਮਾਮਲਾ ਯੂਟੀ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ 10ਵੀਂ ਕਲਾਸ ਦੇ ਵਿਦਿਆਰਥੀ ਨੇ ਜੁਗਾੜ ਲਾ ਕੇ ਸਕਰੈਪ ਤੋਂ ਇੱਕ ਮੋਟਰਸਾਈਕਲ ਤਿਆਰ ਕੀਤਾ ਹੈ।



ਇਹ ਜੁਗਾੜ ਲਾਉਣ ਵਾਲੇ ਲੜਕੇ ਦਾ ਨਾਮ 'ਗੌਰਵ' ਹੈ। ਗੌਰਵ ਨੇ ਅੱਜ ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਦੌਰਾਨ ਦੱਸਿਆ ਕੇ ਉਸ ਨੇ ਇਹ ਅਲੈਕਟ੍ਰਿਕ ਬਾਇਕ ਸਕਰੈਪ ਮਟੀਰੀਅਲ ਦਾ ਇਸਤਮਾਲ ਕਰਕੇ ਅੱਜ ਤੋਂ ਤਿੰਨ ਸਾਲ ਪਹਿਲਾਂ ਬਣਾਈ ਸੀ।



ਇਹ ਬਹੁਤ ਤੇਜ਼ ਨਹੀਂ ਚੱਲ ਪਾਉਂਦੀ ਸੀ ਪਰ ਹੁਣ ਮੈਂ ਇਸ ਨੂੰ ਇੱਕ ਪੈਟਰੋਲ ਇੰਜਣ 'ਚ ਤਬਦੀਲ ਕਰ ਦਿੱਤਾ ਹੈ ਜੋ ਪ੍ਰਤੀ ਲੀਟਰ ਪੈਟਰੋਲ 'ਚ 80 ਕਿਲੋਮੀਟਰ ਤੱਕ ਚੱਲ ਸਕਦਾ ਹੈ।