ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਕੋਲੋਂ ਮੌਂਟੇਕ ਸਿੰਘ ਆਹਲੂਵਾਲੀਆਂ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਬਾਰੇ ਮੰਗੀ ਗਈ ਸੂਚੀ ਦਾ ਸਖ਼ਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਅਮਰਿੰਦਰ ਸਿੰਘ 'ਤੇ ਦੋਹਰੇ ਮਾਪਦੰਡ ਅਪਣਾਉਣ ਤੇ ਪੰਜਾਬੀਆਂ ਨਾਲ ਇੱਕ ਹੋਰ ਫ਼ਰੇਬ ਕਰਨ ਦਾ ਗੰਭੀਰ ਦੋਸ਼ ਲਾਇਆ ਹੈ।
ਹਰਪਾਲ ਚੀਮਾ ਨੇ ਕਿਹਾ, 'ਕੈਪਟਨ ਅਮਰਿੰਦਰ ਸਿੰਘ ਪੰਜਾਬ ਤੇ ਪੰਜਾਬ ਦੇ ਲੋਕਾਂ ਨਾਲ ਡਬਲ ਗੇਮ ਖੇਡ ਰਹੇ ਹਨ। ਇੱਕ ਪਾਸੇ ਵਿਧਾਨ ਸਭਾ 'ਚ ਕੇਂਦਰ ਦੇ ਖੇਤੀ ਵਿਰੋਧੀ ਆਰਡੀਨੈਂਸਾਂ ਨੂੰ ਰੱਦ ਕਰਦੇ ਹਨ, ਦੂਜੇ ਪਾਸੇ ਆਹਲੂਵਾਲੀਆ ਕਮੇਟੀ ਦੀਆਂ ਪੰਜਾਬ ਵਿਰੋਧੀ, ਲੋਕ ਵਿਰੋਧੀ, ਮੁਲਾਜ਼ਮ ਵਿਰੋਧੀ ਤੇ ਕਿਸਾਨ ਵਿਰੋਧੀ ਸਿਫ਼ਾਰਸ਼ਾਂ ਨੂੰ ਚੁੱਪ-ਚੁਪੀਤੇ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।'
ਹਰਪਾਲ ਸਿੰਘ ਚੀਮਾ ਨੇ ਮੌਟੇਕ ਸਿੰਘ ਆਹਲੂਵਾਲੀਆ ਨੂੰ ਮੋਦੀ ਸਰਕਾਰ ਤੇ ਵਿਸ਼ਵ ਪੱਧਰ ਦੀਆਂ ਕਾਰਪੋਰੇਟ ਕੰਪਨੀਆਂ ਦਾ 'ਏਜੰਟ' ਕਰਾਰ ਦਿੰਦੇ ਹੋਏ ਕਿਹਾ ਕਿ ਮੌਂਟੇਕ ਸਿੰਘ ਆਹਲੂਵਾਲੀਆ ਦਾ ਮਾਡਲ ਸਿਰਫ਼ ਨਿੱਜੀ ਕੰਪਨੀਆਂ ਦੇ ਹਿਤਾਂ ਦੀ ਪੂਰਤੀ ਕਰਦਾ ਹੈ ਤੇ ਆਮ ਲੋਕਾਂ ਖ਼ਾਸ ਕਰਕੇ ਕਿਸਾਨਾਂ ਤੇ ਪਬਲਿਕ ਸੈਕਟਰ (ਸਰਕਾਰੀ ਸੰਸਥਾਵਾਂ ਤੇ ਮੁਲਾਜ਼ਮਾਂ) ਦੇ ਬੁਰੀ ਤਰ੍ਹਾਂ ਖ਼ਿਲਾਫ਼ ਭੁਗਤਦਾ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਸਪਸ਼ਟ ਕਰਨ ਕਿ ਕੀ ਪੰਜਾਬ ਸਰਕਾਰ ਆਹਲੂਵਾਲੀਆ ਕਮੇਟੀ ਦੀਆਂ ਮੁੱਢਲੀਆਂ ਸਿਫ਼ਾਰਸ਼ਾਂ 'ਚੋਂ ਮੁਲਾਜ਼ਮਾਂ ਦੇ ਸਰਵਿਸ ਟੈਕਸ 'ਚ ਵਾਧੇ, ਬਠਿੰਡਾ ਥਰਮਲ ਪਲਾਂਟ ਵਾਂਗ ਲਹਿਰਾ ਮੁਹੱਬਤ ਤੇ ਰੋਪੜ ਦੇ ਸਰਕਾਰੀ ਥਰਮਲ ਪਲਾਂਟਾਂ ਨੂੰ ਬੰਦ ਕਰਨ, ਅੰਨ੍ਹੇਵਾਹ ਨਿੱਜੀਕਰਨ ਕਰਨ, ਖੇਤੀਬਾੜੀ ਸੈਕਟਰ ਸਮੇਤ ਬਿਜਲੀ ਸਬਸਿਡੀਆਂ ਬੰਦ ਕਰਨ ਵਰਗੀਆਂ ਘਾਤਕ ਸਿਫ਼ਾਰਸ਼ਾਂ ਲਾਗੂ ਕਰਕੇ ਕੇਂਦਰ ਦੀ ਮੋਦੀ ਸਰਕਾਰ ਅੱਗੇ ਕਿਸ ਮਜਬੂਰੀ 'ਚ ਗੋਡੇ ਟੇਕ ਰਹੇ ਹਨ?
ਇਸ ਦੇ ਨਾਲ ਚੀਮਾ ਨੇ ਮੰਗ ਕੀਤੀ ਕਿ ਆਹਲੂਵਾਲੀਆ ਕਮੇਟੀ ਸਮੇਤ ਅਜਿਹੇ ਸਾਰੇ ਅਹਿਮ ਮੁੱਦਿਆਂ 'ਤੇ ਵਿਧਾਨ ਸਭਾ ਦਾ ਤੁਰੰਤ ਵਿਸ਼ੇਸ਼ ਸੈਸ਼ਨ ਸੱਦਿਆ ਜਾਵੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਆਹਲੂਵਾਲੀਆ ਕਮੇਟੀ ਦੀਆਂ ਸਿਫ਼ਾਰਸ਼ਾਂ ਬਾਰੇ ਸਰਕਾਰੀ ਹੁਕਮਾਂ ਦਾ 'ਆਪ' ਨੇ ਕੀਤਾ ਵਿਰੋਧ
ਏਬੀਪੀ ਸਾਂਝਾ
Updated at:
03 Sep 2020 03:53 PM (IST)
ਹਰਪਾਲ ਸਿੰਘ ਚੀਮਾ ਨੇ ਮੌਟੇਕ ਸਿੰਘ ਆਹਲੂਵਾਲੀਆ ਨੂੰ ਮੋਦੀ ਸਰਕਾਰ ਤੇ ਵਿਸ਼ਵ ਪੱਧਰ ਦੀਆਂ ਕਾਰਪੋਰੇਟ ਕੰਪਨੀਆਂ ਦਾ 'ਏਜੰਟ' ਕਰਾਰ ਦਿੰਦੇ ਹੋਏ ਕਿਹਾ ਕਿ ਮੌਂਟੇਕ ਸਿੰਘ ਆਹਲੂਵਾਲੀਆ ਦਾ ਮਾਡਲ ਸਿਰਫ਼ ਨਿੱਜੀ ਕੰਪਨੀਆਂ ਦੇ ਹਿਤਾਂ ਦੀ ਪੂਰਤੀ ਕਰਦਾ ਹੈ ਤੇ ਆਮ ਲੋਕਾਂ ਖ਼ਾਸ ਕਰਕੇ ਕਿਸਾਨਾਂ ਤੇ ਪਬਲਿਕ ਸੈਕਟਰ (ਸਰਕਾਰੀ ਸੰਸਥਾਵਾਂ ਤੇ ਮੁਲਾਜ਼ਮਾਂ) ਦੇ ਬੁਰੀ ਤਰ੍ਹਾਂ ਖ਼ਿਲਾਫ਼ ਭੁਗਤਦਾ ਹੈ।
ਪੁਰਾਣੀ ਤਸਵੀਰ
- - - - - - - - - Advertisement - - - - - - - - -