ਨਵੀਂ ਦਿੱਲੀ: ਦੇਸ਼ ਦੀ ਚੱਲ ਰਹੀ ਲੌਕਡਾਊਨ (Lockdown) ਦੇ ਦੌਰਾਨ ਦਿੱਲੀ ਦੀ ਕੇਜਰੀਵਾਲ ਸਰਕਾਰ (Kejriwal government) ਨੇ ਸ਼ਰਾਬ ਦੀਆਂ ਦੁਕਾਨਾਂ (liquor stores) ‘ਤੇ ਭੀੜ ਨੂੰ ਕਾਬੂ ਕਰਨ ਲਈ ਨਵਾਂ ਢੰਗ ਲੱਭਿਆ ਹੈ। ਹੁਣ ਦਿੱਲੀ ‘ਚ ਲੋਕ ਆਨ-ਲਾਈਨ ਟੋਕਨ (Online token) ਲੈ ਕੇ ਦੁਕਾਨ ‘ਤੇ ਸ਼ਰਾਬ ਖਰੀਦਣ ਲਈ ਆਪਣਾ ਸਮਾਂ ਤੈਅ ਕਰ ਸਕਦੇ ਹਨ। ਸਰਕਾਰ ਨੇ ਸ਼ਰਾਬ ਦੀਆਂ ਦੁਕਾਨਾਂ ਦੀ ਭੀੜ ਦੇ ਮੱਦੇਨਜ਼ਰ ਇਸ ਪ੍ਰਣਾਲੀ ਨੂੰ ਅਪਣਾਇਆ ਹੈ, ਤਾਂ ਜੋ ਨਿਯਮਾਂ ਅਨੁਸਾਰ ਦੁਕਾਨਾਂ ‘ਤੇ ਸਮਾਜਿਕ ਦੂਰੀ (Social Distancing) ਦੀ ਪਾਲਣਾ ਕੀਤੀ ਜਾ ਸਕੇ।


ਇਸ ਦੇ ਲਈ, ਸਰਕਾਰ ਨੇ ਇੱਕ ਵੈੱਬ ਲਿੰਕ ਜਾਰੀ ਕੀਤਾ ਹੈ। ਕੋਈ ਵੀ ਵਿਅਕਤੀ ਇਸ ਲਿੰਕ ‘ਤੇ ਜਾ ਕੇ ਸ਼ਰਾਬ ਖਰੀਦਣਾ ਚਾਹੁੰਦਾ ਹੈ, ਆਪਣੀ ਜਾਣਕਾਰੀ ਭਰ ਸਕਦਾ ਹੈ ਅਤੇ ਸ਼ਰਾਬ ਖਰੀਦਣ ਲਈ ਸਮਾਂ ਲੈ ਸਕਦਾ ਹੈ। ਉਸਦੇ ਮੋਬਾਈਲ ‘ਤੇ ਇੱਕ ਈ-ਕੂਪਨ ਭੇਜਿਆ ਜਾਵੇਗਾ।

ਦਿੱਲੀ ਸਰਕਾਰ ਨੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਦੇ ਮੱਦੇਨਜ਼ਰ ਈ-ਕੂਪਨ ਪ੍ਰਣਾਲੀ ਰਾਹੀਂ ਸ਼ਰਾਬ ਦੀ ਵਿਕਰੀ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ ਦਿੱਲੀ ਸਰਕਾਰ ਨੇ ਇੱਕ ਵੈੱਬ ਲਿੰਕ https://www.qtoken.in ਜਾਰੀ ਕੀਤਾ ਹੈ। ਜੇ ਤੁਸੀਂ ਸ਼ਰਾਬ ਖਰੀਦਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਵੈੱਬ ਲਿੰਕ ‘ਤੇ ਜਾ ਕੇ ਸ਼ਰਾਬ ਖਰੀਦਣ ਲਈ ਦੁਕਾਨ ਤੇ ਜਾਣ ਲਈ ਸਮਾਂ ਤੈਅ ਕਰ ਸਕਦੇ ਹੋ।

ਅਹਿਮ ਗੱਲ ਇਹ ਹੈ ਕਿ ਤੀਸਰੇ ਲੌਕਡਾਊਨ ਵਿੱਚ ਕੇਂਦਰ ਸਰਕਾਰ ਨੇ ਕੁਝ ਰਿਆਇਤਾਂ ਦਿੱਤੀਆਂ ਹਨ। ਇਸ ‘ਚ ਸ਼ਰਾਬ ਦੀਆਂ ਦੁਕਾਨਾਂ ਨੂੰ ਵੀ ਕੁਝ ਸ਼ਰਤਾਂ ਨਾਲ ਖੋਲ੍ਹਣ ਦੀ ਇਜਾਜ਼ਕ ਦਿੱਤਾ ਗਿਆ ਹੈ। ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਦਿੱਲੀ ਸਰਕਾਰ ਨੇ ਸੋਮਵਾਰ ਤੋਂ ਹੀ ਦਿੱਲੀ ਵਿੱਚ ਸਥਿਤ ਲਗਪਗ 200 ਦੁਕਾਨਾਂ ਖੋਲ੍ਹਣ ਦੀ ਪ੍ਰਮਿਸ਼ਨ ਦਿੱਤੀ ਸੀ, ਪਰ ਦੁਕਾਨਾਂ ਖੁੱਲ੍ਹਣ ਤੋਂ ਬਾਅਦ ਕੁਝ ਥਾਂਵਾਂ ‘ਤੇ ਸਮਾਜਕ ਦੂਰੀਆਂ ਦੀ ਪਾਲਣਾ ਨਾ ਕਰਨ ਦੀਆਂ ਸ਼ਿਕਾਇਤਾਂ ਆਈਆਂ ਅਤੇ ਭਾਰੀ ਭੀੜ ਕਾਰਨ ਸਿਰਫ 50 ਦੇ ਕਰੀਬ ਦੁਕਾਨਾਂ ਹੀ ਖੋਲ੍ਹ ਸਕੀਆਂ।