ਕੋਚੀ: ਕੋਚੀ ਤੋਂ 50 ਕਿਲੋਮੀਟਰ ਦੂਰ ਮੱਧ ਕੇਰਲਾ ਦੇ ਮਲੇਏਟਰ ਦੇ ਥੰਡਮ ਰੇਂਜ ਦੇ ਜੰਗਲੀ ਖੇਤਰ ਵਿੱਚ ਐਤਵਾਰ ਨੂੰ ਕਿੰਗ ਕੋਬਰਾ ਅਤੇ ਇੱਕ ਮੋਨੀਟਰ ਛਿਪਕਲੀ ਦੇ ਵਿੱਚ ਇੱਕ ਦੁਰਲੱਭ ਲੜਾਈ ਵੇਖੀ ਗਈ। ਇਸ ਦੌਰਾਨ ਉੱਥੇ ਗਸ਼ਤ ਕਰ ਰਹੇ ਜੰਗਲਾਤ ਅਧਿਕਾਰੀਆਂ ਨੇ ਇਸ ਲੜਾਈ ਨੂੰ ਕੈਮਰੇ ਵਿੱਚ ਕੈਦ ਕਰ ਲਿਆ। ਇਹ ਝੜਪ ਜੰਗਲਾਂ ਵਿੱਚੋਂ ਲੰਘਦੀ ਸੜਕ 'ਤੇ ਸੱਪਾਂ ਦੇ ਵਿਚਕਾਰ ਹੋਈ ਸੀ। ਥੁੰਡਮ ਦੇ ਜੰਗਲਾਤ ਰੇਂਜਰ ਮੁਹੰਮਦ ਰਫੀ ਨੇ ਕਿਹਾ, 'ਇਹ ਬਹੁਤ ਹੀ ਦੁਰਲੱਭ ਦ੍ਰਿਸ਼ ਸੀ।' ਉਨ੍ਹਾਂ ਕਿਹਾ ਕਿ ਉਸਦੇ ਸਾਥੀਆਂ ਨੇ ਇਲਾਕੇ ਵਿੱਚ ਗਸ਼ਤ ਦੌਰਾਨ ਲੜਾਈ ਵੇਖੀ।

 


 

ਰਫੀ ਨੇ ਕਿਹਾ, “ਉਹ ਲੜਾਈ ਦੇ ਵਿਚਕਾਰ ਮੌਕੇ 'ਤੇ ਪਹੁੰਚ ਗਏ। ਜਦੋਂ ਸੱਪ ਜੰਗਲ ਵੱਲ ਗਿਆ ਤਾਂ  ਮੋਨੀਟਰ ਛਿਪਕਲੀ ਉਲਟ ਦਿਸ਼ਾ ਵਿੱਚ ਚਲੀ ਗਈ ਜਿੱਥੇ ਇੱਕ ਨਹਿਰ ਸੀ। ਕਿੰਗ ਕੋਬਰਾ ਨੇ  ਮੋਨੀਟਰ ਛਿਪਕਲੀ ਨੂੰ ਕਈ ਵਾਰ ਡਸਿਆ, ਪਰ ਇਸਦੇ ਸਰੀਰ ਵਿੱਚ ਜ਼ਹਿਰ ਦੇ ਕੋਈ ਨਿਸ਼ਾਨ ਨਹੀਂ ਦਿਖਾਈ ਦਿੱਤੇ।"

 

ਉਨ੍ਹਾਂ ਕਿਹਾ ਕਿ ਸੱਪ ਵੀ ਬਚ ਗਿਆ। ਹਾਲਾਂਕਿ ਮੋਨੀਟਰ ਛਿਪਕਲੀ ਨੇ ਆਪਣੇ ਮਜ਼ਬੂਤ ​​ਪੰਜੇ, ਦੰਦ, ਪੂਛ ਨਾਲ ਇਸ 'ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਸਭ ਤੋਂ ਪਹਿਲਾਂ ਸੱਪ ਨੇ ਕਿਸ 'ਤੇ ਹਮਲਾ ਕੀਤਾ ਸੀ। ਇਸ ਲੜਾਈ ਦਾ ਵੀਡੀਓ ਵਾਇਰਲ ਹੋ ਗਿਆ ਹੈ। ਅਧਿਕਾਰੀਆਂ ਦੇ ਅਨੁਸਾਰ, ਮੋਨੀਟਰ ਛਿਪਕਲੀ ਅਤੇ ਕਿੰਗ ਕੋਬਰਾ ਦੋਵੇਂ ਥੁੰਡਮ ਜੰਗਲ ਰੇਂਜ ਵਿੱਚ ਚੰਗੀ ਗਿਣਤੀ ਵਿੱਚ ਮੌਜੂਦ ਹਨ। 

 


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904