ਕੁਲਦੀਪ ਨੇ ਵਨਡੇ ਇੰਟਰਨੈਸ਼ਨਲ 'ਚ ਪੂਰੇ ਕੀਤੇ 100 ਵਿਕੇਟ
ਏਬੀਪੀ ਸਾਂਝਾ | 18 Jan 2020 11:50 AM (IST)
ਭਾਰਤ ਦੇ ਸਟਾਰ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਆਸਟ੍ਰੇਲਿਆ ਦੇ ਖ਼ਿਲਾਫ਼ ਰਾਜਕੋਟ ਵਨਡੇ ਮੈਚ 'ਚ ਅਹਿਮ ਮੌਕੇ 'ਤੇ ਦੋ ਵਿਕੇਟ ਲੈ ਕੇ ਟੀਮ ਇੰਡੀਆ ਦੀ ਜਿੱਤ ਦੇ ਦਰਵਾਜ਼ੇ ਖੋਲ੍ਹ ਦਿੱਤੇ। ਇਸ ਦੌਰਾਨ ਕੁਲਦੀਪ ਯਾਦਵ ਨੇ ਇੱਕ ਵੱਡੀ ਉੱਪਲਬਧੀ ਆਪਣੇ ਨਾਂ ਕੀਤੀ।
ਰਾਜਕੋਟ: ਭਾਰਤ ਦੇ ਸਟਾਰ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਆਸਟ੍ਰੇਲਿਆ ਦੇ ਖ਼ਿਲਾਫ਼ ਰਾਜਕੋਟ ਵਨਡੇ ਮੈਚ 'ਚ ਅਹਿਮ ਮੌਕੇ 'ਤੇ ਦੋ ਵਿਕੇਟ ਲੈ ਕੇ ਟੀਮ ਇੰਡੀਆ ਦੀ ਜਿੱਤ ਦੇ ਦਰਵਾਜ਼ੇ ਖੋਲ੍ਹ ਦਿੱਤੇ। ਇਸ ਦੌਰਾਨ ਕੁਲਦੀਪ ਯਾਦਵ ਨੇ ਇੱਕ ਵੱਡੀ ਉੱਪਲਬਧੀ ਆਪਣੇ ਨਾਂ ਕੀਤੀ। ਕੁਲਦੀਪ ਯਾਦਵ ਨੇ ਵਨਡੇ ਇੰਟਰਨੈਸ਼ਨਲ 'ਚ ਆਪਣੇ 100 ਵਿਕੇਟ ਪੂਰੇ ਕਰ ਲਏ ਹਨ। ਕੁਲਦੀਪ ਯਾਦਵ ਭਾਰਤ ਦੇ ਲਈ ਸਭ ਤੋਂ ਤੇਜ਼ 100 ਵਨਡੇ ਇੰਟਰਨੈਸ਼ਨਲ ਵਿਕੇਟ ਲੈਣ ਦੇ ਮਾਮਲੇ 'ਚ ਤੀਸਰੇ ਨੰਬਰ 'ਤੇ ਆ ਗਏ ਹਨ। ਕੁਲਦੀਪ ਯਾਦਵ ਨੇ ਆਸਟ੍ਰੇਲਿਆ ਦੀ ਪਾਰੀ ਦੇ 38ਵੇਂ ਓਵਰ 'ਚ ਏਲੇਕਸ ਕੈਰੀ ਨੂੰ ਆਊਟ ਕਰਕੇ ਇਹ ਪ੍ਰਾਪਤੀ ਹਾਸਿਲ ਕੀਤੀ। ਸਟੀਵ ਸਮਿੱਥ ਇੱਕ ਸੈਂਕੜੇ ਤੋਂ ਖੁੰਝ ਗਏ। ਕੁਲਦੀਪ ਨੇ 58 ਮੈਚ ਖੇਡ ਕੇ ਵਨਡੇ ਇੰਟਰਨੈਸ਼ਨਲ 'ਚ ਆਪਣੇ 100 ਵਿਕੇਟ ਪੂਰੇ ਕੀਤੇ। ਕੁਲਦੀਪ ਤੋਂ ਪਹਿਲਾਂ ਮੁਹਮੱਦ ਸ਼ਮੀ ਅਤੇ ਜਸਪ੍ਰੀਤ ਬੁਮਰਾਹ ਦਾ ਨਾਂ ਆਉਂਦਾ ਹੈ। ਮੁਹਮੱਦ ਸ਼ਮੀ ਨੇ 56 ਵਨਡੇ ਇੰਟਰਨੈਸ਼ਨਲ ਮੈਚ ਖੇਡ ਕੇ ਅਤੇ ਜਸਪ੍ਰੀਤ ਬੁਮਰਾਹ ਨੇ 57 ਵਨਡੇ ਇੰਟਰਨੈਸ਼ਨਲ ਮੈਚ ਖੇਡ ਕੇ 100 ਵਿਕੇਟ ਹਾਸਿਲ ਕੀਤੀਆਂ ਸੀ।