kunal kamra: ਸਟੈਂਡ ਅੱਪ ਕਾਮੇਡੀਅਨ ਕੁਨਾਲ ਕਾਮਰਾ ਨੇ ਵਿਸ਼ਵ ਹਿੰਦੂ ਪਰਿਸ਼ਦ ਨੂੰ ਖੁੱਲ੍ਹੀ ਚਿੱਠੀ ਲਈ ਹੈ। ਜਿਸ ਵਿੱਚ ਮਹਾਤਮਾ ਗਾਂਧੀ ਕਾਤਲ ਨੱਥੂਰਾਮ ਗੋਡਸੇ ਦੀ ਨਿੰਦਾ ਕਰਨ ਦੀ ਸਿੱਧੀ ਚੁਣੌਤੀ ਦਿੱਤੀ ਗਈ ਹੈ। ਦਰਅਸਲ ਵਿਸ਼ਵ ਹਿੰਦੂ ਸੰਗਠਨ ਤੇ ਬਜਰੰਗ ਦਲ ਦੀ ਮੰਗ ਤੇ ਕੁਨਾਲ ਕਾਮਰਾ ਦਾ ਗੁਰੂਗ੍ਰਾਮ ਵਿੱਚ ਪ੍ਰੋਗਰਾਮ ਰੱਦ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੇ ਟਵਿੱਟਰ ਤੇ ਖੁੱਲ੍ਹੀ ਚਿੱਠੀ ਲਿਖੀ ਹੈ


ਕਾਮਰਾ ਨੇ ਟਵਿੱਟਰ 'ਤੇ ਚਿੱਠੀ ਸਾਂਝੀ ਕਰਕੇ ਲਿਖਿਆ, "ਮੈਂ ਜ਼ੋਰ ਨਾਲ ਤੇ ਮਾਣ ਨਾਲ ਜੈ ਸ੍ਰੀ ਸੀਤਾ-ਰਾਮ ਤੇ ਜੈ ਰਾਧਾ ਕ੍ਰਿਸ਼ਨ ਕਹਿੰਦਾ ਹਾਂ, ਜੇ ਹੁਣ ਤੁਸੀਂ ਸੱਚ ਵਿੱਚ ਭਾਰਤ ਦੇ ਪੁੱਤ ਹੋ ਤਾਂ ਗੋਡਸੇ ਮੁਰਦਾਬਾਦ ਲਿਖਕੇ ਭੇਜੋ, ਨਹੀਂ ਤਾਂ ਮੈਂ ਸਮਝਾਂਗਾ ਕਿ ਤੁਸੀ ਹਿੰਦੂ ਵਿਰੋਧੀ ਤੇ ਅੱਤਵਾਦ ਦੇ ਸਮਰਥਕ ਹੋ, ਮੈਨੂੰ ਨਾ ਦੱਸੋ ਕਿ ਤੁਸੀਂ ਗੋਡਸੇ ਨੂੰ ਰੱਬ ਮੰਨਦੇ ਹੋ, ਜੇ ਮੰਨਦੇ ਹੋ ਤਾਂ ਅੱਗੇ ਵੀ ਮੇਰੇ ਪ੍ਰੋਗਰਾਮ ਰੱਦ ਕਰਵਾਉਂਦੇ ਰਹਿਣਾ। ਮੈਨੂੰ ਸਿਰਫ਼ ਇਸ ਗੱਲ ਦੀ ਖ਼ੁਸ਼ੀ ਹੋਵੇਗੀ ਕਿ ਮੈਂ ਤੁਹਾਡੇ ਤੋਂ ਜ਼ਿਆਦਾ ਹਿੰਦੂ ਹੋਣ ਦੇ ਮੁਕਾਬਲੇ ਵਿੱਚ ਥੋਡੇ ਤੋਂ ਜਿੱਤ ਗਿਆ। ਮੈਂ ਜੋ ਕੁਝ ਵੀ ਕਰਾਂਗਾ, ਆਪਣੀ ਮਿਹਨਤ ਦੀ ਹੀ ਰੋਟੀ ਖਾਵਾਂਗਾ, ਕਿਉਂਕਿ ਮੈਨੂੰ  ਤੁਹਾਡੇ ਤੋਂ ਵੱਡਾ ਹਿੰਦੂ ਹੋਣ ਦੇ ਨਾਤੇ ਲਗਦਾ ਹੈ ਕਿ ਕੇਸ ਨੂੰ ਡਰਾ-ਧਮਕਾ ਕੇ ਟੁਕੜੇ ਖਾਣਾ ਪਾਪ ਹੈ।"






 


ਇਸ ਚਿੱਠੀ ਵਿੱਚ ਇਸ ਨੇ ਇਸ ਗੱਲ ਦਾ ਸਬੂਤ ਪੇਸ਼ ਕਰਨ ਦੀ ਮੰਗ ਕੀਤੀ ਹੈ ਕਿ ਉਸ ਨੇ ਕਿਸ ਪ੍ਰੋਗਰਾਮ ਵਿੱਚ ਹਿੰਦੂ ਦੇਵੀ-ਦੇਵਤਿਆਂ ਦਾ ਮਜ਼ਾਕ ਉਡਾਇਆ ਹੈ। ਕਾਮਰਾ ਨੇ ਕਿਹਾ ਜੇ ਕੋਈ ਅਜਿਹੀ ਵੀਡੀਓ ਤਾਂ ਸਾਂਝੀ ਕੀਤੀ ਜਾਵੇ, ਮੈਂ ਸਿਰਫ਼ ਸਰਕਾਰ ਦਾ ਮਜ਼ਾਕ ਉਡਾਉਂਦਾ ਹਾਂ।


ਜ਼ਿਕਰ ਕਰ ਦਈਏ ਕਿ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਕੁਨਾਲ ਕਾਮਰਾ ਦਾ ਹੋਣ ਦਾ ਸ਼ੋਅ ਰੱਦ ਕਰ ਦਿੱਤਾ ਗਿਆ ਸੀ। ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਨੇ ਗੁਰੂਗ੍ਰਾਮ ਪ੍ਰਸ਼ਾਸਨ ਤੋਂ ਕਾਮੇਡੀਅਨ ਦਾ ਸ਼ੋਅ ਰੱਦ ਕਰਨ ਲਈ ਮੰਗ ਪੱਤਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕਾਮਰਾ 17 ਸਤੰਬਰ ਨੂੰ ਇੱਕ ਸ਼ੋਅ ਕਰਨ ਜਾ ਰਹੇ ਹਨ ਤੇ ਉਹ ਆਪਣੇ ਸ਼ੋਅ ਵਿੱਚ ਹਿੰਦੂ ਦੇਵੀ-ਦੇਵਤਿਆਂ ਦਾ ਮਜ਼ਾਕ ਉਡਾਉਂਦੇ ਹਨ। ਅਜਿਹੇ ਵਿੱਚ ਹਲਾਤ ਖ਼ਰਾਬ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਇਸਦਾ ਸਖ਼ਤ ਵਿਰੋਧ ਕਰੇਗਾ। ਜਿਸ ਤੋਂ ਬਾਅਦ ਇਸ ਸ਼ੋਅ ਨੂੰ ਰੱਦ ਕੀਤਾ ਗਿਆ।