ਚੰਡੀਗੜ੍ਹ: ਅੱਜ 11 ਮਈ ਤੋਂ 17 ਮਈ ਤੱਕ ਫੱਸੇ ਹੋਏ ਮਜ਼ਦੂਰਾਂ ਲਈ ਚੰਡੀਗੜ੍ਹ ਤੋਂ ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ਲਈ ਸਪੈਸ਼ਲ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਰੇਲ ਗੱਡੀਆਂ ‘ਚ ਰਜਿਸਟਰਡ ਹੀ ਯਾਤਰਾ ਕਰ ਸਕਣਗੇ। ਅੱਜ ਸੋਮਵਾਰ ਦੁਪਹਿਰ ਦੇ ਦੋ ਵਜੇ ਬਿਹਾਰ ਦੇ ਕਿਸ਼ਨਗੰਜ ਲਈ ਵਿਸ਼ੇਸ਼ ਰੇਲ ਗੱਡੀ ਚਲਾਈ ਜਾਵੇਗੀ।

ਇਸ ਰੇਲ ਗੱਡੀ ‘ਚ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ 1188 ਕਾਮੇ ਕਿਸ਼ਨਗੰਜ ਲਈ ਰਵਾਨਾ ਹੋਣਗੇ। ਇਸ ਦੇ ਨਾਲ ਹੀ ਚੰਡੀਗੜ੍ਹ ਤੋਂ ਗੋਰਖਪੁਰ ਜਾਣ ਵਾਲੀ ਵਿਸ਼ੇਸ਼ ਲੇਬਰ ਰੇਲ ਗੱਡੀ ਸੋਮਵਾਰ (ਅੱਜ) ਅੱਠ ਵਜੇ ਰਵਾਨਾ ਹੋਵੇਗੀ।

ਮਜ਼ਦੂਰ ਬਿਨ੍ਹਾਂ ਰਜਿਸਟਰੇਸ਼ਨ ਅਤੇ ਪ੍ਰਸ਼ਾਸਨ ਤੋਂ ਬਿਨ੍ਹਾਂ ਜਾਣਕਾਰੀ ਦੇ ਰੇਲਵੇ ਸਟੇਸ਼ਨ 'ਤੇ ਬਿਲਕੁਲ ਨਾ ਪਹੁੰਚਣ। ਸਿਰਫ ਉਨ੍ਹਾਂ ਵਰਕਰਾਂ ਨੂੰ ਜਾਣ ਦਾ ਮੌਕਾ ਮਿਲੇਗਾ, ਜਿਨ੍ਹਾਂ ਨੂੰ ਪ੍ਰਸ਼ਾਸਨ ਦੁਆਰਾ ਸੂਚਿਤ ਕੀਤਾ ਜਾਵੇਗਾ।

ਪੀਐਮ ਮੋਦੀ ਦੀ ਅੱਜ ਮੁੱਖ ਮੰਤਰੀਆਂ ਨਾਲ ਅਹਿਮ ਬੈਠਕ, ਕੋਰੋਨਾ ਖ਼ਿਲਾਫ਼ ਜੰਗ ਲਈ ਅਗਲੀ ਰਣਨੀਤੀ ‘ਤੇ ਹੋਵੇਗੀ ਚਰਚਾ

ਇਨ੍ਹਾਂ ਥਾਵਾਂ ਲਈ 11 ਤੋਂ 16 ਮਈ ਤੱਕ ਰੇਲ ਗੱਡੀਆਂ ਚਲਾਈਆਂ ਜਾਣਗੀਆਂ:

-11 ਮਈ ਨੂੰ ਚੰਡੀਗੜ੍ਹ ਤੋਂ ਕਿਸ਼ਨਗੰਜ

-12 ਮਈ ਨੂੰ ਚੰਡੀਗੜ੍ਹ ਤੋਂ ਭਾਗਲਪੁਰ

-13 ਮਈ ਚੰਡੀਗੜ੍ਹ ਪੂਰਨੀਆ

-14 ਮਈ ਨੂੰ ਸੀਤਾਮੜੀ

-15 ਮਈ ਚੰਡੀਗੜ੍ਹ ਤੋਂ ਮਧੂਬਨੀ

-16 ਮਈ ਚੰਡੀਗੜ੍ਹ ਤੋਂ ਸਹਾਰਸਾ

-17 ਮਈ ਚੰਡੀਗੜ੍ਹ ਤੋਂ ਬਰੌਣੀ (ਬੇਗੂਸਰਾਏ)

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ