ਅੰਮ੍ਰਿਤਸਰ: ਫੇਮਸ ਰਾਗੀ ਨਿਰਮਲ ਸਿੰਘ ਖਾਲਸਾ ਜੋ ਕੋਰੋਨਾਵਾਇਰਸ ਕਾਰਨ ਅੱਜ ਸਵੇਰੇ ਤੜਕੇ ਅਕਾਲ ਚਲਾਣਾ ਕਰ ਗਏ ਸੀ ਦਾ ਦੇਰ ਸ਼ਾਮ ਅੰਤਿਮ ਸਸਕਾਰ ਪਿੰਡ ਸ਼ੁੱਕਰਚੱਕ ਦੀ ਜ਼ਮੀਨ ‘ਤੇ ਵੇਰਕਾ ਨਜ਼ਦੀਕ ਹੋਇਆ। ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਵੇਰਕਾ ਦੇ ਸ਼ਮਸ਼ਾਨਘਾਟ ਵਿੱਚ ਰਾਗੀ ਨਿਰਮਲ ਸਿੰਘ ਦਾ ਅੰਤਿਮ ਸੰਸਕਾਰ ਕਰਨ ਦਾ ਫੈਸਲਾ ਕੀਤਾ ਸੀ। ਪਰ ਵੇਰਕਾ ਵਾਸੀਆਂ ਨੇ ਇਸ ਦਾ ਭਾਰੀ ਵਿਰੋਧ ਕੀਤਾ। ਜਿਸ ਕਾਰਨ ਪ੍ਰਸ਼ਾਸਨ ਨੂੰ ਕਾਫੀ ਮੁਸ਼ੱਕਤ ਕਰਨੀ ਪਈ।


ਵੇਰਕਾ ਵਾਸੀਆਂ ਦਾ ਕਹਿਣਾ ਸੀ ਕਿ ਰਾਗੀ ਨਿਰਮਲ ਸਿੰਘ ਦਾ ਜਿਸ ਸਥਾਨ ‘ਤੇ ਨਿਰਮਲ ਜੀ ਦਾ ਘਰ ਹੈ ਇਸੇ ਥਾਂ ‘ਤੇ ਅੰਤਿਮ ਸੰਸਕਾਰ ਉਸੇ ਸ਼ਹਿਰ ਅੰਮ੍ਰਿਤਸਰ ਵਿੱਚ ਹੋਣਾ ਚ ਚਾਹੀਦਾ ਹੈ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਵੇਰਕਾ ਵਾਸੀਆਂ ਨੂੰ ਮਨਾਉਣ ਦੀ ਕਾਫੀ ਕੋਸ਼ਿਸ਼ ਕੀਤੀ।

ਜਿਸ ਤੋਂ ਬਾਅਦ ਵੇਰਕਾ ਵਾਸੀ ਅੜੇ ਰਹੇ। ਉਨ੍ਹਾਂ ਨੇ ਕਿਹਾ ਕਿ ਉਹ ਇਸ ਦੇ ਲਈ ਪਿੰਡ ਦੀ ਸ਼ਾਮਲਾਟ ਜ਼ਮੀਨ ਦੇਣ ਲਈ ਤਿਆਰ ਹਨ ਪਰ ਵੇਰਕਾ ਦੇ ਵਿੱਚ ਅੰਤਿਮ ਸੰਸਕਾਰ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਸ਼ਮਸ਼ਾਨਘਾਟ ਦੇ ਨੇੜੇ ਘਰ ਹਨ। ਇਸ ਤੋਂ ਬਾਅਦ ਦੇਰ ਸ਼ਾਮ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪਿੰਡ ਸ਼ੁੱਕਰਚੱਕ ਦੀ ਸ਼ਾਮਲਾਟ ਜ਼ਮੀਨ ਵਿਖੇ ਅੰਤਿਮ ਸੰਸਕਾਰ ਕਰਵਾਇਆ।