ਬੇਰੁਤ: ਲੇਬਨਾਨ ਦੀ ਰਾਜਧਾਨੀ ਬੇਰੁਤ 'ਚ ਹੋਏ ਧਮਾਕੇ 'ਚ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਧਮਾਕੇ 'ਚ 160 ਲੋਕਾਂ ਦੀ ਮੌਤ ਮਾਮਲੇ ਤੋਂ ਬਾਅਦ ਲੇਬਨਾਨ ਦੀ ਸਰਕਾਰ ਵਲੋਂ ਅਸਤੀਫ਼ਾ ਦੇ ਦਿਤਾ ਗਿਆ ਹੈ। ਇਸ ਦੀ ਪੁਸ਼ਟੀ ਸਿਹਤ ਮੰਤਰੀ ਹਾਮਦ ਹਸਨ ਨੇ ਕੀਤੀ ਹੈ।

ਇਸ ਘਟਨਾ ਨੂੰ ਲੈ ਕੇ ਪੂਰੇ ਦੇਸ਼ 'ਚ ਇੰਨਾ ਜ਼ਿਆਦਾ ਗੁੱਸਾ ਹੈ ਕਿ ਸਰਕਾਰ ਨੂੰ ਇਹ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ। ਹੁਣ ਤੋਂ ਕੁਝ ਹੀ ਦੇਰ ਬਾਅਦ ਲੇਬਨਾਨ ਦੇ ਪੀਐਮ ਹਸਨ ਦਿਆਬ ਸਾਰੇ ਮੰਤਰੀਆ ਦੇ ਨਾਮ 'ਤੇ ਅਸਤੀਫ਼ਾ ਰਾਸ਼ਟਰਪਤੀ ਭਵਨ 'ਚ ਦੇਣ ਜਾਣਗੇ। ਉਸ ਤੋਂ ਬਾਅਦ ਦਿਆਬ ਲੇਬਨਾਨ ਦੇ ਸਮੇਂ ਅਨੁਸਾਰ 7.30 ਵਜੇ ਦੇਸ਼ ਦੇ ਨਾਮ ਸੰਬੋਧਨ ਕਰਨਗੇ।


ਇਸ ਧਮਾਕੇ ਦੀ ਜਾਂਚ 'ਚ ਸਰਕਾਰੀ ਵਿਭਾਗ ਦੀ ਲਾਪਰਵਾਹੀ ਅਤੇ ਸਰਕਾਰ ਦੀ ਲਾਪਰਵਾਹੀ ਬਾਰੇ ਸਵਾਲ ਉੱਠਣੇ ਸ਼ੁਰੂ ਹੋ ਗਏ, ਜਿਸ ਤੋਂ ਬਾਅਦ ਮੰਤਰੀਆਂ ਨੇ ਇਕ-ਇਕ ਕਰਕੇ ਅਸਤੀਫ਼ਾ ਦੇਣਾ ਸ਼ੁਰੂ ਕਰ ਦਿੱਤਾ। ਹੁਣ ਇਥੇ ਸਾਰੀ ਸਰਕਾਰ ਨੇ ਹੀ ਅਸਤੀਫਾ ਦੇ ਦਿੱਤਾ ਹੈ।