ਨਵੀਂ ਦਿੱਲੀ: ਆਈਪੀਐਲ ਦੇ ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਸੋਮਵਾਰ ਨੂੰ ਖੁਲਾਸਾ ਕੀਤਾ ਕਿ ਬੀਸੀਸੀਆਈ ਨੂੰ ਯੂਏਈ ਵਿੱਚ ਇਸ ਸਾਲ ਦੀ ਇੰਡੀਅਨ ਪ੍ਰੀਮੀਅਰ ਲੀਗ ਕਰਵਾਉਣ ਲਈ ਕੇਂਦਰ ਸਰਕਾਰ ਦੀ ਰਸਮੀ ਪ੍ਰਵਾਨਗੀ ਮਿਲ ਗਈ ਹੈ।

ਯੂਏਈ ਵਿੱਚ ਆਈਪੀਐਲ ਤਿੰਨ ਸ਼ਹਿਰਾਂ ਸ਼ਾਰਜਾਹ, ਬੂ ਧਾਬੀ ਅਤੇ ਦੁਬਈ ਵਿੱਚ 19 ਸਤੰਬਰ ਤੋਂ 10 ਨਵੰਬਰ ਤੱਕ ਹੋਵੇਗਾ। ਦੇਸ਼ ਵਿਚ ਕੋਵਿਡ-19 ਦੇ ਵੱਧ ਰਹੇ ਕੇਸਾਂ ਕਾਰਨ ਸਰਕਾਰ ਨੇ ਪਿਛਲੇ ਹਫ਼ਤੇ ਬੀਸੀਸੀਆਈ ਨੂੰ ਟੂਰਨਾਮੈਂਟ ਨੂੰ ਯੂਏਈ ਲਿਜਾਣ ਦੀ ਰਸਮੀ ਪ੍ਰਵਾਨਗੀ ਦਿੱਤੀ।


ਦੱਸ ਦਈਏ ਕਿ ਯੂਏਈ ਲਈ ਰਵਾਨਾ ਹੋਣ ਤੋਂ 24 ਘੰਟੇ ਪਹਿਲਾਂ ਜ਼ਿਆਦਾਤਰ ਫਰੈਂਚਾਇਜ਼ੀ 20 ਅਗਸਤ ਨੂੰ ਆਰਟੀ-ਪੀਸੀਆਰ ਕੋਰੋਨਾ ਟੈਸਟ ਕਰਵਾਉਣਗੀਆਂ, ਜਿਸ ਤੋਂ ਬਾਅਦ ਉਹ ਸਿੱਧਾ ਯੂਏਈ ਲਈ ਉਡਾਣ ਭਰਨਗੀਆਂ। ਹਾਲਾਂਕਿ, ਇੱਕ ਟੀਮ ਅਜਿਹੀ ਵੀ ਹੈ ਜਿਸ ਨੂੰ ਯੂਏਈ ਜਾਣ ਤੋਂ ਪਹਿਲਾਂ ਭਾਰਤ ਵਿੱਚ ਸਿਖਲਾਈ ਦੀ ਇਜਾਜ਼ਤ ਮਿਲੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904