ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਟਾਈਟਲ ਸਪੌਂਸਰ ਦੀ ਦੌੜ 'ਚ ਇੱਕ ਹੋਰ ਕੰਪਨੀ ਦਾ ਨਾਂ ਸਾਹਮਣੇ ਆਇਆ ਹੈ। ਚੀਨੀ ਮੋਬਾਈਲ ਕੰਪਨੀ ਵੀਵੋ ਦੇ ਇਸ ਸਾਲ ਟਾਈਟਲ ਸਪੌਂਸਰ ਤੋਂ ਬਾਹਰ ਜਾਣ ਮਗਰੋਂ ਯੋਗਗੁਰੂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਵੀ ਇਸ ਦੌੜ ਵਿੱਚ ਸ਼ਾਮਲ ਹੋ ਗਈ ਹੈ। ਕੰਪਨੀ ਵੱਲੋਂ ਵੀ ਇਸ ਦੀ ਪੁਸ਼ਟੀ ਕੀਤੀ ਗਈ ਹੈ।

ਪੰਤਜਾਲੀ ਦੇ ਬੁਲਾਰੇ ਐਸਕੇ ਤਿਜਾਰਾਵਾਲਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਤਿਜਾਰਾਵਾਲਾ ਨੇ ਕਿਹਾ, "ਅਸੀਂ ਇਸ ਸਾਲ ਆਈਪੀਐਲ ਦੀ ਟਾਈਟਲ ਦੇ ਸਪੌਂਸਰਸ਼ਿਪ ਬਾਰੇ ਸੋਚ ਰਹੇ ਹਾਂ ਕਿਉਂਕਿ ਅਸੀਂ ਪਤੰਜਲੀ ਬ੍ਰਾਂਡ ਨੂੰ ਗਲੋਬਲ ਪਲੇਟਫਾਰਮ 'ਤੇ ਲੈ ਜਾਣਾ ਚਾਹੁੰਦੇ ਹਾਂ।" ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਭਾਰਤ ਵਿੱਚ ਕ੍ਰਿਕਟ ਕੰਟਰੋਲ ਬੋਰਡ ਨੂੰ ਪ੍ਰਸਤਾਵ ਭੇਜਣ ਦੀ ਤਿਆਰੀ ਕਰ ਰਹੇ ਹਨ।

ਕੰਪਨੀਆਂ ਦੌੜ ': ਮੀਡੀਆ ਰਿਪੋਰਟਾਂ ਮੁਤਾਬਕ ਆਨਲਾਈਨ ਸ਼ਾਪਿੰਗ ਕੰਪਨੀ ਐਮਜ਼ੋਨ, ਫੈਂਟਸੀ ਸਪੋਰਟਸ ਕੰਪਨੀ ਡ੍ਰੀਮ 11 ਤੇ ਟੀਮ ਇੰਡੀਆ ਦੀ ਜਰਸੀ ਸਪੌਂਸਰ ਤੇ ਆਨਲਾਈਨ ਲਰਨਿੰਗ ਕੰਪਨੀ ਬਾਈਜੁਜ ਵੀ ਇਸ ਸਾਲ ਦੇ ਟਾਈਟਲ ਸਪਾਂਸਰਸ਼ਿਪ ਦੀ ਦੌੜ ਵਿੱਚ ਹਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904