ਨਵੀਂ ਦਿੱਲੀ: ਇੰਗਲੈਂਡ ਤੇ ਪਾਕਿਸਤਾਨ ਵਿਚਾਲੇ ਖੇਡੀ ਗਈ ਸੀਰੀਜ਼ 'ਚ ਪ੍ਰਦਰਸ਼ਨ ਨਾਲ ਮੇਜ਼ਬਾਨ ਟੀਮ ਨੂੰ ਜਿੱਤ ਦਵਾਉਣ ਵਾਲੇ ਖਿਡਾਰੀ ਕ੍ਰਿਸ ਵੋਕਸ ਨੂੰ ਆਈਸੀਸੀ ਦੀ ਤਾਜ਼ਾ ਰੈਂਕਿੰਗ 'ਚ ਕਾਫੀ ਫਾਇਦਾ ਹੋਇਆ ਹੈ। ਦੱਸ ਦਈਏ ਕਿ 84 ਦੌੜਾਂ ਦੀ ਪਾਰੀ ਖੇਡਣ ਵਾਲੇ ਵੋਕਸ ਹੁਣ 78ਵੇਂ ਸਥਾਨ 'ਤੇ ਜਦਕਿ ਆਲਰਾਉਂਡਰ ਦੀ ਰੈਂਕਿੰਗ 'ਚ ਉਹ 7ਵੇਂ ਸਥਾਨ 'ਤੇ ਪਹੁੰਚ ਗਏ ਹਨ।
ਪਹਿਲੀ ਪਾਰੀ 'ਚ 156 ਦੌੜਾਂ ਦੀ ਪਾਰੀ ਖੇਡਣ ਵਾਲੇ ਮਸੂਦ ਬੱਲੇਬਾਜ਼ਾਂ ਦੀ ਰੈਂਕਿੰਗ 'ਚ 14 ਸਥਾਨਾਂ ਦੀ ਛਾਲ ਮਾਰ ਕੇ 19ਵੇਂ ਨੰਬਰ 'ਤੇ ਆ ਗਏ ਹਨ। ਉਧਰ, ਬੱਲੇਬਾਜ਼ੀ ਦੀ ਰੈਂਕਿੰਗ 'ਚ ਸਟੀਵ ਸਮਿਥ ਪਹਿਲੇ ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੂਜੇ ਨੰਬਰ 'ਤੇ ਕਾਇਮ ਹਨ।
ਮਸੂਦ ਦੀ ਗੱਲ ਕਰੀਏ ਤਾਂ 19ਵੇਂ ਨੰਬਰ ਉਨ੍ਹਾਂ ਦੇ ਕਰੀਅਰ ਦੀ ਹੁਣ ਤਕ ਦੀ ਸਭ ਤੋਂ ਵਧੀਆ ਰੈਂਕਿੰਗ ਹੈ। ਹੁਣ ਬਾਬਰ ਆਜ਼ਮ ਤੋਂ ਬਾਅਦ ਸਭ ਤੋਂ ਟੌਪ ਰੈਂਕਿੰਗ 'ਤੇ ਪਹੁੰਚਣ ਵਾਲੇ ਦੂਜੇ ਪਾਕਿਸਤਾਨੀ ਬੱਲੇਬਾਜ਼ ਹਨ। ਆਜ਼ਮ 6ਵੇਂ ਨੰਬਰ 'ਤੇ ਹਨ। ਪਹਿਲੇ ਟੈਸਟ ਦੀ ਪਹਿਲੀ ਪਾਰੀ 'ਚ ਬਾਬਰ ਨੇ ਫਿਫਟੀ ਲਾਈ ਸੀ।
ਹੁਣ ਜੇ ਗੱਲ ਕਰੀਏ ਵੋਕਸ ਦੀ ਤਾਂ ਉਸ ਨੇ ਪਹਿਲੇ ਟੈਸਟ ਵਿੱਚ ਮੈਨ ਆਫ ਦ ਮੈਚ ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਉਹ 18 ਸਥਾਨ ਦੀ ਛਲਾਂਗ ਲਾ ਕੇ 78ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਵੋਕਸ ਨੇ ਛੇਵੇਂ ਵਿਕਟ ਲਈ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਨਾਲ 139 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ ਤੇ ਖੁਦ 84 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਇੰਗਲੈਂਡ ਨੂੰ ਜਿੱਤਿਆ ਸੀ। ਇਸ ਦੇ ਨਾਲ ਹੀ ਵੋਕਸ ਆਲਰਾਊਂਡਰ ਦੀ ਲਿਸਟ 'ਚ 7ਵੇਂ ਨੰਬਰ 'ਤੇ ਪਹੁੰਚ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ICC Test Ranking 'ਚ ਵਿਰਾਟ ਕੋਹਲੀ ਆਪਣੇ ਸਥਾਨ 'ਤੇ ਕਾਇਮ, ਵੋਕਸ ਨੇ ਲਾਈ ਦੋਹਰੀ ਛਾਲ
ਏਬੀਪੀ ਸਾਂਝਾ
Updated at:
10 Aug 2020 12:12 PM (IST)
ਆਈਸੀਸੀ ਟੈਸਟ ਰੈਂਕਿੰਗ: ਇੰਗਲੈਂਡ ਤੇ ਪਾਕਿਸਤਾਨ ਵਿਚਾਲੇ ਖੇਡੀ ਗਈ ਸੀਰੀਜ਼ ਦੇ ਪਹਿਲੇ ਟੈਸਟ ਮੈਚ ਤੋਂ ਬਾਅਦ ਆਈਸੀਸੀ ਟੈਸਟ ਰੈਂਕਿੰਗ ਵਿੱਚ ਵੱਡਾ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਕ੍ਰਿਸ ਵੋਕਸ ਤੇ ਸ਼ਾਨ ਮਸੂਦ ਨੇ ਰੈਂਕਿੰਗ 'ਚ ਕਾਫੀ ਵਾਧਾ ਕੀਤਾ ਹੈ।
- - - - - - - - - Advertisement - - - - - - - - -