ਮੁੰਬਈ: ਸੀਬੀਆਈ ਨੇ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਇਸ ਮਾਮਲੇ 'ਚ ਹੁਣ ਸ਼ਿਵ ਸੈਨਾ ਦੇ ਸੰਜੇ ਰਾਓਤ ਨੇ ਕਈ ਅਹਿਮ ਸਵਾਲ ਚੁੱਕੇ ਹਨ। ਸੰਜੇ ਰਾਓਤ ਦਾ ਦਾਅਵਾ ਹੈ ਕਿ ਸੁਸ਼ਾਂਤ ਸਿਘ ਰਾਜਪੂਤ ਤੇ ਉਨ੍ਹਾਂ ਦੇ ਪਿਤਾ ਕੇਕੇ ਸਿੰਘ ਵਿਚਾਲੇ ਰਿਸ਼ਤੇ ਬਹੁਤ ਚੰਗੇ ਨਹੀਂ ਸਨ। ਸੰਜੇ ਰਾਓਤ ਨੇ ਮੁੱਖ ਪੱਤਰ 'ਸਾਮਨਾ' 'ਚ ਛਪੇ ਲੇਖ 'ਚ ਇਹ ਦਾਅਵਾ ਕੀਤਾ ਗਿਆ ਹੈ।


ਉਨ੍ਹਾਂ ਦਾ ਦਾਅਵਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਆਪਣੇ ਪਿਤਾ ਕੇਕੇ ਸਿੰਘ ਦੇ ਦੂਜੇ ਵਿਆਹ ਤੋਂ ਖੁਸ਼ ਨਹੀਂ ਸਨ। ਉਨ੍ਹਾਂ ਕਿਹਾ ਸੁਸ਼ਾਂਤ ਸਿੰਘ ਕਿੰਨੀ ਵਾਰ ਆਪਣੇ ਪਿਤਾ ਨਾਲ ਮਿਲਣ ਲਈ ਪਟਨਾ ਗਏ ਸਨ? ਉਨ੍ਹਾਂ ਕਿਹਾ ਸੁਸ਼ਾਂਤ ਸਿੰਘ ਦੀ ਮੌਤ ਪਿੱਛੇ ਸੱਚਾਈ ਬਾਹਰ ਨਾ ਆ ਸਕੇ ਇਸ ਲਈ ਇਸ ਕੇਸ ਨੂੰ ਖੋਹ ਲਿਆ ਗਿਆ।


ਹਾਲਾਂਕਿ ਕੇਕੇ ਸਿੰਘ ਦੇ ਪਰਿਵਾਰ ਨੇ ਇਨ੍ਹਾਂ ਇਲਜ਼ਾਮਾਂ ਨੂੰ ਝੂਠ ਦੱਸਿਆ ਹੈ। ਸੰਜੇ ਰਾਓਤ ਏਥੇ ਹੀ ਨਹੀਂ ਰੁਕੇ ਉਨ੍ਹਾਂ ਬਿਹਾਰ ਸਰਕਾਰ 'ਤੇ ਵੀ ਸਿਆਸਤ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਕਿਹਾ ਬਿਹਾਰ-ਦਿੱਲੀ 'ਚ ਸੁਸ਼ਾਂਤ ਦੀ ਮੌਤ ਦੇ ਮਾਮਲੇ 'ਚ ਸਿਆਸਤ ਕੀਤੀ ਜਾ ਰਹੀ ਹੈ। ਮਹਾਰਾਸ਼ਟਰ ਸਰਕਾਰ ਖਿਲਾਫ ਸਾਜ਼ਿਸ਼ ਰਚੀ ਜਾ ਰਹੀ ਹੈ। ਮੁੰਬਈ ਪੁਲਿਸ ਇਸ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ 'ਚ ਸਮਰੱਥ ਹੈ।


ਸੁਸ਼ਾਂਤ ਰਾਜਪੂਤ ਖੁਦਕੁਸ਼ੀ ਕੇਸ : ਰੀਆ ਤੇ ਉਸ ਦੇ ਪਰਿਵਾਰ ਸਮੇਤ ਇਨ੍ਹਾਂ ਲੋਕਾਂ ਤੋਂ ED ਕਰੇਗਾ ਪੁੱਛਗਿਛ

ਮੋਦੀ ਨੂੰ ਮਿਲੇਗਾ ਅਤਿ ਸੁਰੱਖਿਅਤ ਜਹਾਜ਼, ਦੁਸ਼ਮਨ ਦੀ ਪਹੁੰਚ ਤੋਂ ਰਹੇਗਾ ਦੂਰ, ਜਾਣੋ ਕੀਮਤ ਤੇ ਕੀ ਹਨ ਖੂਬੀਆਂ?

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ