ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜਲਦ ਹੀ ਨਵਾਂ ਜਹਾਜ਼ ਮਿਲਣ ਵਾਲਾ ਹੈ। ਜੋ ਏਨਾ ਜ਼ਿਆਦਾ ਸੁਰੱਖਿਅਤ ਹੈ ਕਿ ਦੁਸ਼ਮਨ ਚਾਹ ਕੇ ਵੀ ਕੁਝ ਨਹੀਂ ਕਰ ਸਕਦਾ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਜਿਸ ਜਹਾਜ਼ 'ਚ ਸਫ਼ਰ ਕਰਦੇ ਹਨ, ਬਿਲਕੁਲ ਉਸੇ ਤਰ੍ਹਾਂ ਦਾ ਜਹਾਜ਼ ਹੁਣ ਪ੍ਰਧਾਨ ਮੰਤਰੀ ਮੋਦੀ ਕੋਲ ਹੋਵੇਗਾ।
ਟਰੰਪ ਦੇ ਏਅਰਫੋਰਸ ਵਨ ਜਹਾਜ਼ ਵਰਗਾ ਜਹਾਜ਼ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਈ ਤਿਆਰ ਹੋ ਚੁੱਕਾ ਹੈ। ਇਹ ਬੋਇੰਗ 777 ਜਹਾਜ਼ ਹੈ, ਜਿਸ ਨੂੰ ਅਮਰੀਕਾ 'ਚ ਇਕ ਅਭੇਦ ਹਵਾਈ ਕਿਲੇ 'ਚ ਤਬਦੀਲ ਕੀਤਾ ਗਿਆ ਹੈ।
ਕੀ ਹੈ ਮੋਦੀ ਦੇ ਹਵਾਈ ਕਿਲੇ ਦੀ ਖ਼ਾਸੀਅਤ:
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਈ ਬਣੇ ਇਸ ਖ਼ਾਸ ਜਹਾਜ਼ ਦੇ ਅਗਲੇ ਹਿੱਸੇ 'ਚ ਜੈਮਰ ਲੱਗਾ ਹੈ। ਇਹ ਦੁਸ਼ਮਨ ਰਡਾਰ ਦੇ ਸਿਗਨਲ ਨੂੰ ਜਾਮ ਕਰ ਦਿੰਦਾ ਹੈ। ਇਲੈਕਟ੍ਰਾਨਿਕ ਸਿਗਨਲ ਨੂੰ ਜਾਮ ਕਰ ਦਿੰਦਾ ਹੈ, ਜਿਸ ਨਾਲ ਜੇਕਰ ਇਸ 'ਤੇ ਮਿਜ਼ਾਇਲ ਫਾਇਰ ਕੀਤੀ ਗਈ ਹੋਵੇ ਤਾਂ ਉਸ ਨੂੰ ਟਾਰਗੇਟ ਨਹੀਂ ਮਿਲ ਪਾਉਂਦਾ।
ਜਹਾਜ਼ ਦੇ ਪਿਛਲੇ ਹਿੱਸੇ 'ਚ ਮਿਜ਼ਾਇਲ ਅਪ੍ਰੋਚ ਸਿਸਟਮ ਲੱਗਾ ਹੈ ਜਿਵੇਂ ਹੀ ਇਸ 'ਤੇ ਕੋਈ ਮਿਜ਼ਾਇਲ ਫਾਇਰ ਹੁੰਦੀ ਹੈ ਤਾਂ ਇਹ ਤੁਰੰਤ ਅਲਰਟ ਕਰ ਦਿੰਦਾ ਹੈ। ਇਸ ਦੇ ਨਾਲ ਹੀ ਇਹ ਮਿਜ਼ਾਇਲ ਕਿੰਨੀ ਦੂਰ ਹੈ, ਕਿੰਨੀ ਸਪੀਡ ਨਾਲ ਆ ਰਹੀ ਹੈ ਅਤੇ ਕਿੰਨੀ ਉੱਚਾਈ 'ਤੇ ਹੈ ਇਸ ਦੀ ਵੀ ਜਾਣਕਾਰੀ ਦਿੰਦਾ ਹੈ।
ਇਸ ਤੋਂ ਇਲਾਵਾ ਹੀਟ ਸਿੰਕ ਮਿਜ਼ਾਇਲਾਂ ਤੋਂ ਬਚਾਅ ਲਈ ਇਸ 'ਚ ਫਲੇਅਰਸ ਲੱਗੇ ਹਨ। ਜਿਵੇਂ ਕਿ ਨਾਂਅ ਤੋਂ ਹੀ ਜ਼ਾਹਿਰ ਹੈ ਕਿ ਇਹ ਅਜਿਹੀਆਂ ਮਿਜ਼ਾਇਲਾਂ ਹੁੰਦੀਆਂ ਹਨ ਜੋ ਅੱਜਕਲ੍ਹ ਦੀਆਂ ਆਧੁਨਿਕ ਮਿਜ਼ਾਇਲਾਂ ਇੰਫ੍ਰਾ ਰੇਡ ਨੈਵੀਗੇਸ਼ਨ ਸਿਸਟਮ ਨਾਲ ਚੱਲਦੀਆਂ ਹਨ। ਉਨ੍ਹਾਂ ਦੇ ਸਿਗਨਲ ਨੂੰ ਇਹ ਜਾਮ ਕਰ ਦਿੰਦਾ ਹੈ ਜਿਸ ਨਾਲ ਮਿਜ਼ਾਇਲ ਨਾਕਾਮ ਹੋ ਜਾਂਦੀ ਹੈ।
ਏਨਾ ਹੀ ਨਹੀਂ ਇਸ 'ਚ ਸਭ ਤੋਂ ਆਧੁਨਿਕ ਅਤੇ ਸਿਕਿਓਰ ਸੈਟੇਲਾਈਟ ਕਮਿਊਨੀਕੇਸ਼ਨ ਸਿਸਟਮ ਵੀ ਲੱਗਾ ਹੈ, ਯਾਨੀ ਇਸ ਦੇ ਜ਼ਰੀਏ ਪ੍ਰਧਾਨ ਮੰਤਰੀ ਮੋਦੀ ਨਾ ਸਿਰਫ਼ ਗ੍ਰਾਊਂਡ ਤੇ ਸੰਪਰਕ 'ਚ ਰਹਿ ਸਕਦੇ ਹਨ ਬਲਕਿ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਗੱਲਬਾਤ ਕਰ ਸਕਦੇ ਹਨ। ਬੇਹੱਦ ਸੁਰੱਖਿਅਤ ਹੋਣ ਨਾਲ ਉਨ੍ਹਾਂ ਦੀ ਗੱਲਬਾਤ ਨੂੰ ਟੇਪ ਨਹੀਂ ਕੀਤਾ ਜਾ ਸਕਦਾ।
ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਲਈ ਅਜਿਹੇ ਦੋ ਜਹਾਜ਼ ਲਏ ਗਏ ਹਨ ਇਨ੍ਹਾਂ 'ਚੋਂ ਇਕ ਜਹਾਜ਼ ਅਗਲੇ ਮਹੀਨੇ ਹੀ ਡਿਲੀਵਰ ਹੋਣ ਵਾਲਾ ਹੈ। ਇਸ ਨੂੰ ਏਅਰਫੋਰਸ ਦੇ ਪਾਇਲਟ ਉਡਾਉਣਗੇ ਤੇ ਇਸ ਦਾ ਕਾਲ ਸਾਈਨ ਇੰਡੀਅਨ ਏਅਰਫੋਰਸ ਵਨ ਰੱਖਿਆ ਜਾ ਸਕਦਾ ਹੈ। ਇਨ੍ਹਾਂ ਦੋਵਾਂ ਜਹਾਜ਼ਾਂ ਦੀ ਕੀਮਤ ਕਰੀਬ 8,458 ਕਰੋੜ ਰੁਪਏ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ