ਨਵੀਂ ਦਿੱਲੀ: ਅਯੋਧਿਆ 'ਚ ਰਾਮ ਮੰਦਰ ਨਿਰਮਾਣ ਸ਼ੁਰੂ ਹੋ ਗਿਆ ਹੈ ਪਰ ਭੂਮੀ ਪੂਜਨ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਨਾ ਬੁਲਾਏ ਜਾਣ ਦੇ ਮੁੱਦੇ 'ਤੇ ਸਿਆਸਤ ਜਾਰੀ ਹੈ। ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਰਾਸ਼ਟਰਪਤੀ ਨੂੰ ਬੁਲਾਵਾ ਨਾ ਦੇਣਾ ਦਲਿਤਾਂ ਦਾ ਅਪਮਾਨ ਦੱਸਿਆ ਹੈ।
ਉਨ੍ਹਾਂ ਕੇਂਦਰ ਸਰਕਾਰ ਤੋਂ ਸਵਾਲ ਪੁੱਛਿਆ ਕਿ ਭੂਮੀਪੂਜਨ 'ਚ ਰਾਸ਼ਟਰਪਤੀ ਨੂੰ ਕਿਉਂ ਨਹੀਂ ਬੁਲਾਇਆ ਗਿਆ? ਕਿਉਂਕਿ ਉਹ ਦਲਿਤ ਭਾਈਚਾਰੇ ਤੋਂ ਹਨ? ਸੰਜੇ ਸਿੰਘ ਨੇ ਕਿਹਾ 'ਬੀਜੇਪੀ ਵੋਟ ਬੈਂਕ ਲਈ ਇਕ ਦਲਿਤ ਨੂੰ ਦੇਸ਼ ਦਾ ਰਾਸ਼ਟਰਪਤੀ ਬਣਾ ਸਕਦੀ ਹੈ ਪਰ ਆਪਣੀ ਮਾਨਸਿਕਤਾ ਕਾਰਨ ਦਲਿਤ ਨਾਲ ਭੂਮੀਪੂਜਨ ਨਹੀਂ ਕਰ ਸਕਦੀ।'
ਸੰਜੇ ਸਿੰਘ ਨੇ ਕਿਹਾ 'ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਬੁਲਾਇਆ ਗਿਆ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੁਲਾਇਆ ਗਿਆ, ਯੂਪੀ ਦੇ ਰਾਜਪਾਲ ਨੂੰ ਬੁਲਾਇਆ ਗਿਆ ਪਰ ਰਾਜਪਾਲ ਤੋਂ ਵੱਡਾ ਅਹੁਦਾ ਰਾਸ਼ਟਰਪਤੀ ਦਾ ਹੈ ਤੇ ਉਨ੍ਹਾਂ ਨੂੰ ਕਿਉਂ ਨਹੀਂ ਬੁਲਾਇਆ ਗਿਆ।'
ਬਾਦਸ਼ਾਹ ਨੇ ਫੇਕ ਫੌਲੋਅਰਸ ਲਈ ਦਿੱਤੇ 75 ਲੱਖ ਰੁਪਏ? ਰੈਪਰ ਨੇ ਦਿੱਤੀ ਸਫ਼ਾਈ
ਇਸ ਤੋਂ ਇਲਾਵਾ ਉਨ੍ਹਾਂ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦਿ ਮੌਰਯਾ ਨੂੰ ਵੀ ਨਾ ਸੱਦਣ 'ਤੇ ਸਵਾਲ ਚੁੱਕੇ ਹਨ। ਹਾਲਾਂਕਿ ਕੇਸ਼ਵ ਪ੍ਰਸਾਦ ਮੌਰਯਾ ਭੂਮੀਪੂਜਨ 'ਚ ਮੌਜੂਦ ਸਨ। ਇਸ 'ਤੇ ਸੰਜੇ ਸਿੰਘ ਨੇ ਕਿਹਾ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦਿ ਯੋਗੀ ਅਦਿਤਯਨਾਥ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਕਿਉਂ ਨਹੀਂ ਸਨ?
ਜ਼ਹਿਰੀਲੀ ਸ਼ਰਾਬ ਮਾਮਲਾ: ਮਜੀਠੀਆ ਨੇ ਸੋਨੀਆਂ ਗਾਂਧੀ ਵੱਲ ਦਾਗੇ ਸ਼ਬਦ ਬਾਣ
ਉਧਰ, ਬਹੁਜਨ ਸਮਾਜਵਾਦੀ ਪਾਰਟੀ ਦੀ ਮੁਖੀ ਮਾਇਆਵਤੀ ਨੇ ਵੀ ਭੂਮੀਪੂਜਨ 'ਚ ਰਾਸ਼ਟਰਪਤੀ ਨੂੰ ਨਾ ਬੁਲਾਉਣ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਪੰਜ ਅਗਸਤ ਨੂੰ ਜਦੋਂ ਪ੍ਰਧਾਨ ਮੰਤਰੀ ਨੇ ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ ਤਾਂ ਚੰਗਾ ਹੁੰਦਾ ਜੇ ਉਹ ਉਸ ਵੇਲੇ ਦਲਿਤ ਸਮਾਜ ਨਾਲ ਜੁੜੇ ਆਪਣੇ ਰਾਸ਼ਟਰਪਤੀ ਨੂੰ ਵੀ ਨਾਲ ਲੈਕੇ ਜਾਂਦੇ।
ਮਾਇਆਵਤੀ ਨੇ ਕਿਹਾ ਕੁਝ ਦਲਿਤ ਸੰਤਾਂ ਨੇ ਵੀ ਆਵਾਜ਼ ਚੁੱਕੀ ਕਿ ਉਨ੍ਹਾਂ ਨੂੰ ਨਹੀਂ ਬੁਲਾਇਆ ਗਿਆ। ਜੇਕਰ ਉਨ੍ਹਾਂ ਨੂੰ ਨਹੀਂ ਤਾਂ ਰਾਸ਼ਟਰਪਤੀ ਨੂੰ ਹੀ ਬੁਲਾ ਲੈਂਦੇ ਚੰਗਾ ਸੰਦੇਸ਼ ਜਾਂਦਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ