ਚੰਡੀਗੜ੍ਹ: ਜ਼ਹਿਰੀਲੀ ਸ਼ਰਾਬ ਦੇ ਮੁੱਦੇ 'ਤੇ ਅਕਾਲੀ ਦਲ ਨੇ ਹੁਣ ਆਪਣੇ ਤੀਰ ਪੰਜਾਬ ਸਰਕਾਰ ਵੱਲੋਂ ਸਿੱਧਾ ਕਾਂਗਰਸ ਹਾਈਕਮਾਨ ਵੱਲ ਖਿੱਚ ਲਏ ਹਨ। ਦਰਅਸਲ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਕਾਂਗਰਸ ਹਾਈਕਮਾਂਡ 'ਤੇ ਵੱਡੇ ਇਲਜ਼ਾਮ ਮੜ੍ਹੇ ਹਨ।


ਮਜੀਠੀਆ ਨੇ ਕਿਹਾ ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਦੀ ਕਾਲ਼ੀ ਕਮਾਈ ਦਾ ਪੈਸਾ ਕਾਂਗਰਸ ਹਾਈਕਮਾਂਡ ਤਕ ਜਾ ਰਿਹਾ ਹੈ। ਇਸੇ ਲਈ ਹੀ ਸੋਨੀਆਂ ਗਾਂਧੀ ਚੁੱਪ ਹਨ। ਮਜੀਠੀਆ ਨੇ ਕਿਹਾ ਸੋਨੀਆ ਗਾਂਧੀ ਨੂੰ ਡਰ ਹੈ ਕਿ ਜੇਕਰ ਕੈਪਟਨ ਨੂੰ ਕੁਝ ਪੁੱਛਿਆ ਤਾਂ ਉਹ ਨਾਂ ਹੀ ਨਾ ਜਨਤਕ ਕਰ ਦੇਣ।


ਅੰਮ੍ਰਿਤਸਰ ਵਿੱਚ ਮਜੀਠੀਆ ਨੇ ਕਿਹਾ ਸਰਕਾਰ ਦੀ ਨਾਲਾਇਕੀ ਕਾਰਨ 121 ਲੋਕਾਂ ਦੀ ਜਾਨ ਚਲੇ ਗਈ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤਕ ਹਾਈਕੋਰਟ ਦੀ ਨਿਗਰਾਨੀ ਵਿੱਚ ਜਾਂ CBI ਦੀ ਨਿਰਪੱਖ ਜਾਂਚ ਨਹੀਂ ਹੁੰਦੀ, ਉਦੋਂ ਤਕ ਅਕਾਲੀ ਦਲ ਦਾ ਅੰਦੋਲਨ ਜਾਰੀ ਰਹੇਗਾ।


ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨਾਲ ਹੋਣ ਵਾਲੀਆਂ ਮੌਤਾਂ ਤੋਂ ਬਾਅਦ ਸੂਬੇ 'ਚ ਕੈਪਟਨ ਸਰਕਾਰ ਇੱਕ ਵਾਰ ਮੁੜ ਘਿਰ ਗਈ ਹੈ। ਅਕਾਲੀ ਦਲ ਇਸ ਸਮੇਂ ਦਾ ਖੂਬ ਲਾਹਾ ਲੈ ਰਿਹਾ ਤੇ ਲਗਾਤਾਰ ਕਾਂਗਰਸ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅਜਿਹੇ 'ਚ ਹੁਣ ਬਿਕਰਮ ਮਜੀਠੀਆ ਨੇ ਨਵਾਂ ਸ਼ਗੂਫਾ ਛੱਡ ਦਿੱਤਾ ਕਿ ਇਸ 'ਚ ਕਾਂਗਰਸ ਹਾਈਕਮਾਂਡ ਦੀ ਮਿਲੀਭੁਗਤ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ