ਕੋਲਕਾਤਾ: ਸੋਸ਼ਲ ਮੀਡੀਆ 'ਚ ਰਾਮ ਮੰਦਰ ਨਿਰਮਾਣ ਦੀ ਵਧਾਈ ਦੇਣ 'ਤੇ ਕ੍ਰਿਕਟਰ ਮੋਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਕੱਟੜਪੰਥੀਆਂ ਦੇ ਨਿਸ਼ਾਨੇ 'ਤੇ ਆ ਗਈ ਹੈ। ਉਨ੍ਹਾਂ ਨੂੰ ਜਾਨ ਤੋਂ ਮਾਰਨ ਤੇ ਬਲਾਤਕਾਰ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਪਰੇਸ਼ਾਨ ਹੋਕੇ ਹਸੀਨ ਜਹਾਂ ਨੇ ਕੋਲਕਾਤਾ ਦੇ ਲਾਲ ਬਜ਼ਾਰ ਸਟ੍ਰੀਟ ਦੇ ਸਾਇਬਰ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ।


ਹਸੀਨ ਜਹਾਂ ਮੁਤਾਬਕ ਉਨਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਪੰਜ ਅਗਸਤ ਨੂੰ ਅਯੋਧਿਆ 'ਚ ਰਾਮ ਮੰਦਰ ਮੰਦਰ ਦੇ ਨੀਂਹ ਪੱਥਰ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਸੀ। ਜਿਸ ਤੋਂ ਬਾਅਦ ਉਹ ਕੱਟੜਪੰਥੀਆਂ ਦੇ ਨਿਸ਼ਾਨੇ 'ਤੇ ਆ ਗਈ ਹੈ ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਅਕਾਊਂਟ 'ਤੇ ਉਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।


ਹਸੀਨ ਜਹਾਂ ਨੇ ਇਸ ਬਾਰੇ ਦੱਸਿਆ, 'ਪੰਜ ਅਗਸਤ ਨੂੰ ਮੈਂ ਸੋਸ਼ਲ ਮੀਡੀਆ ਜ਼ਰੀਏ ਰਾਮ ਮੰਦਰ ਦੇ ਭੂਮੀਪੂਜਨ ਦੀ ਵਧਾਈ ਹਿੰਦੂ ਭਾਈ-ਭੈਣਾਂ ਨੂੰ ਦਿੱਤੀ ਸੀ। ਇਸ ਵਜ੍ਹਾ ਨਾਲ ਕੁਝ ਕੱਟੜਪੰਥੀ ਲੋਕਾਂ ਨੇ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰਦਿਆਂ ਮੇਰੇ 'ਤੇ ਕਮੈਂਟ ਕੀਤੇ। ਮੈਨੂੰ ਬਲਾਤਕਾਰ ਅਤੇ ਰੇਪ ਦੀ ਵੀ ਧਮਕੀ ਦਿੱਤੀ ਗਈ। ਇਸ ਦੇ ਖਿਲਾਫ ਮੈਂ ਥਾਣੇ 'ਚ ਸ਼ਿਕਾਇਤ ਕੀਤੀ ਹੈ। ਮੈਨੂੰ ਆਪਣੀ ਸ਼ਿਕਾਇਤ 'ਚ ਕਿਹਾ ਕਿ ਅਜਿਹੇ ਗੈਰ-ਸਮਾਜਿਕ ਲੋਕਾਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ।'


ਸੁਸ਼ਾਂਤ ਰਾਜਪੂਤ ਖੁਦਕੁਸ਼ੀ ਕੇਸ : ਰੀਆ ਤੇ ਉਸ ਦੇ ਪਰਿਵਾਰ ਸਮੇਤ ਇਨ੍ਹਾਂ ਲੋਕਾਂ ਤੋਂ ED ਕਰੇਗਾ ਪੁੱਛਗਿਛ


ਹਸੀਨ ਜਹਾਂ ਆਪਣੇ ਪਤੀ ਮੋਹੰਮਦ ਸ਼ਮੀ ਨਾਲ ਵਿਵਾਦ ਨੂੰ ਲੈਕੇ ਹਸੀਨ ਜਹਾਂ ਪਹਿਲਾਂ ਵੀ ਸੁਰਖੀਆਂ 'ਚ ਰਹਿ ਚੁੱਕੀ ਹੈ। ਹੁਣ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਰਾਮ ਮੰਦਰ 'ਤੇ ਵਧਾਈ ਨੂੰ ਲੈਕੇ ਧਮਕੀਆਂ ਮਿਲ ਰਹੀਆਂ ਹਨ।


ਮੋਦੀ ਨੂੰ ਮਿਲੇਗਾ ਅਤਿ ਸੁਰੱਖਿਅਤ ਜਹਾਜ਼, ਦੁਸ਼ਮਨ ਦੀ ਪਹੁੰਚ ਤੋਂ ਰਹੇਗਾ ਦੂਰ, ਜਾਣੋ ਕੀਮਤ ਤੇ ਕੀ ਹਨ ਖੂਬੀਆਂ?

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ