ਕਾਠਮੰਡੂ: ਲਿਪੁਲੇਖਾ ਮੁੱਦੇ (lipulekh issue) 'ਤੇ ਭਾਰਤੀ ਸੈਨਾ ਦੇ ਮੁਖੀ (Indian army chief) ਜਨਰਲ ਮਨੋਜ ਮੁਕੰਦ ਨਰਵਣੇ ਦੇ ਬਿਆਨ 'ਤੇ ਨੇਪਾਲ ਦੇ ਰੱਖਿਆ ਮੰਤਰੀ (nepal defense minister) ਈਸ਼ਵਰ ਪੋਖਰਾਲੇ ਨੇ ਇਤਰਾਜ਼ ਜਤਾਇਆ ਹੈ। ਜਨਰਲ ਨਰਵਨੇ ਨੇ ਕਿਹਾ ਸੀ ਕਿ ਨੇਪਾਲ ਨੇ ਉੱਤਰਾਖੰਡ ਦੇ ਲਿਪੁਲੇਖ ਦਰੇ ਨੂੰ ਜੋੜਨ ਵਾਲੀ ਸੜਕ ਨਿਰਮਾਣ ਦੇ ਮਾਮਲੇ ਵਿੱਚ ਕਿਸੇ ਹੋਰ ਦੇ ਇਸ਼ਾਰੇ ‘ਤੇ ਇਤਰਾਜ਼ ਕੀਤਾ ਸੀ। ਇਸ ਦੇ ਕਾਫ਼ੀ ਸਬੂਤ ਹਨ।

ਨੇਪਾਲ ਦੇ ਰੱਖਿਆ ਮੰਤਰੀ ਨੇ ਸੈਨਾ ਦੇ ਮੁਖੀ ਜਨਰਲ ਮਨੋਜ ਮੁਕੰਦ ਨਰਵਣੇ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਨੇਪਾਲ ਦੇ ਇਤਿਹਾਸ ਦੀ ਸਮਾਜਿਕ ਵਿਲੱਖਣਤਾ ਤੇ ਸੁਤੰਤਰਤਾ ਨੂੰ ਨਜ਼ਰ ਅੰਦਾਜ਼ ਕਰਦਿਆਂ ਅਪਮਾਨਜਨਕ ਬਿਆਨ ਸੀ। ਇਸ ਨਾਲ ਨੇਪਾਲੀ ਗੋਰਖਾ ਫੌਜ ਦੇ ਜਵਾਨਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਹੋਵੇਗੀ, ਜਿਨ੍ਹਾਂ ਨੇ ਭਾਰਤ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।

15 ਮਈ ਨੂੰ ਉੱਤਰਾਖੰਡ ਦੇ ਲਿਪੁਲੇਖ ਦਰੇ ਨੂੰ ਜੋੜਨ ਵਾਲੀ ਸੜਕ ਨਿਰਮਾਣ ਬਾਰੇ ਨੇਪਾਲ ਦੇ ਇਤਰਾਜ਼ ‘ਤੇ ਥਿੰਕ ਟੈਂਕ ਵੱਲੋਂ ਕਰਵਾਏ ਵੈਬੀਨਾਰ ਵਿੱਚ ਚੀਨ ਦਾ ਨਾਂ ਲਏ ਬਗੈਰ ਜਨਰਲ ਨਰਵਾਨ ਨੇ ਕਿਹਾ ਕਿ ਨੇਪਾਲ ਨੇ ਅਜਿਹਾ ਕਿਸੇ ਦੇ ਕਹਿਣੇ ‘ਤੇ ਕੀਤਾ ਸੀ। ਇਸ ‘ਤੇ ਯਕੀਨ ਕਰਨ ਦੇ ਕਾਫ਼ੀ ਕਾਰਨ ਸੀ। ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਵੱਲੋਂ ਬਣਾਈ ਗਈ ਸੜਕ ਕਾਲੀ ਨਦੀ ਦੇ ਪੱਛਮ ਵੱਲ ਹੈ। ਇਸ ਲਈ ਉਹ ਨਹੀਂ ਜਾਣਦੇ ਕਿ ਉਹ ਕਿਸ ਗੱਲ ‘ਤੇ ਇਤਰਾਜ਼ ਕਰ ਰਹੇ ਹਨ।

ਭਾਰਤ ਨੇ ਸਾਫ ਕੀਤਾ ਕਿ ਉੱਤਰਾਖੰਡ ਦੀ ਨਵੀਂ ਸੜਕ ਨੂੰ ਲੈਪੁਲੇਖ ਦਰੇ ਨੂੰ ਚੀਨ ਦੇ ਕੈਲਾਸ਼ ਮਾਨਸਰੋਵਰ ਮਾਰਗ ਨਾਲ ਜੋੜਨ ਲਈ ਕੋਈ ਵਿਵਾਦ ਨਹੀਂ ਪਰ ਨੇਪਾਲ ਨੇ ਇਸ ਦਾ ਵਿਰੋਧ ਕੀਤਾ ਸੀ ਤੇ ਖੇਤਰ ਦੇ ਨੇੜੇ ਇਕ ਸੁਰੱਖਿਆ ਚੌਕੀ ਵੀ ਤਾਇਨਾਤ ਕੀਤੀ ਸੀ।

ਰੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਨੇਪਾਲ ਦੇ ਕਰੀਬੀ ਤੇ ਦੋਸਤਾਨਾ ਦੇਸ਼ ਵਜੋਂ ਭਾਰਤ ਨੂੰ ਸਕਾਰਾਤਮਕ ਪ੍ਰਤੀਕ੍ਰਿਆ ਕਰਨੀ ਚਾਹੀਦੀ ਹੈ। ਅਸੀਂ ਇੱਕ ਗੱਲਬਾਤ ਵਿੱਚ ਸਭ ਕੁਝ ਸਪੱਸ਼ਟ ਸ਼ਬਦਾਂ ਵਿੱਚ ਕਹਾਂਗੇ। ਇਹ ਗੱਲਬਾਤ ਤੱਥਾਂ ਤੇ ਸਬੂਤਾਂ 'ਤੇ ਅਧਾਰਤ ਹੋਵੇਗੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904