ਦੁਸ਼ਯੰਤ ਚੌਟਾਲਾ ਨੇ ਲੌਕਡਾਊਨ ਦੌਰਾਨ ਵੇਚੀ ਗਈ ਨਾਜਾਇਜ਼ ਸ਼ਰਾਬ ਦੇ ਮੁੱਦੇ 'ਤੇ ਸਖਤ ਰੁਖ ਦਿਖਾਇਆ ਹੈ। ਦੁਸ਼ਯੰਤ ਨੇ ਕਿਹਾ, ਮੇਰੇ ‘ਤੇ ਦੋਸ਼ ਹੈ ਕਿ ਮੈਂ ਗਲਤ ਕੰਮਾਂ ਵਿਚ ਲੱਗੇ ਲੋਕਾਂ ਦਾ ਸਾਥ ਦਿੰਦਾ ਹਾਂ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮੈਂ ਸ਼ਰਾਬ ਦੀ ਤਸਕਰੀ ਰੋਕਣ ਲਈ ਸਖਤ ਕਾਨੂੰਨ ਬਣਾਏ ਹਨ। ਮੈਂ ਖੁਦ ਇਸ ਕਾਨੂੰਨ ਨੂੰ ਕਿਵੇਂ ਤੋੜ ਸਕਦਾ ਹਾਂ?
ਚੰਡੀਗੜ੍ਹ ਵਿੱਚ ਮੀਡੀਆ ਨਾਲ ਮੁਲਾਕਾਤ ਕਰਨ ਵਾਲੇ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸਤਵਿੰਦਰ ਕਿਸੇ ਵੀ ਕੇਸ ਵਿੱਚ ਮੁਜਰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਣਾ ਨੇ ਸ਼ਰਾਬ ਚੋਰੀ ਦੀ ਰਿਪੋਰਟ ਲਿਖੀ ਹੈ। ਇਹ ਲੌਕਡਾਊਨ ਤੋਂ ਪਹਿਲਾਂ ਦੀ ਗੱਲ ਹੈ। ਇਸ ਕੇਸ ਵਿੱਚ ਇਸ਼ਵਰ ਸਿੰਘ ਨਾਂ ਦਾ ਵਿਅਕਤੀ ਫੜਿਆ ਗਿਆ ਹੈ ਅਤੇ ਉਸਦੇ ਕਹਿਣ ‘ਤੇ ਪੁਲਿਸ ਸਾਬਕਾ ਵਿਧਾਇਕ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈਂਦੀ ਹੈ।
ਇੱਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਸਤਵਿੰਦਰ ਨੇ ਨਾ ਤਾਂ ਉਸ ਨੂੰ ਇਸ ਮਾਮਲੇ ‘ਚ ਕੋਈ ਮਦਦ ਲਈ ਕਿਹਾ ਹੈ ਅਤੇ ਨਾ ਹੀ ਉਸਨੂੰ ਰਾਣਾ ਦੇ ਕਿਸੇ ਕੇਸ ਬਾਰੇ ਪਤਾ ਹੈ। ਜਦੋਂ ਪੁਲਿਸ ਨੇ ਸਤਵਿੰਦਰ ਨੂੰ ਪੁੱਛਗਿੱਛ ਲਈ ਬੁਲਾਇਆ ਤਾਂ ਮੈਂ ਡੀਜੀਪੀ ਨਾਲ ਗੱਲ ਕੀਤੀ ਅਤੇ ਪੂਰੇ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਹੁਣ ਜਦੋਂ ਤਕ ਕਾਨੂੰਨੀ ਪ੍ਰਕਿਰਿਆ ਪੂਰੀ ਨਹੀਂ ਹੋ ਜਾਂਦੀ ਅਤੇ ਸਤਵਿੰਦਰ ਮੇਰੇ ਨਾਲ ਮੁਲਾਕਾਤ ਕਰ ਸਾਰੀ ਜਾਣਕਾਰੀ ਨਹੀਂ ਦੇ ਦਿੰਦਾ, ਉਦੋਂ ਤੱਕ ਉਸ ਦੇ ਖਿਲਾਫ ਕੋਈ ਕਾਰਵਾਈ ਕੋਈ ਮਤਲਬ ਨਹੀਂ ਬਣਦਾ।
ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸਾਡੇ ਇਰਾਦੇ ਪੂਰੀ ਤਰ੍ਹਾਂ ਸਾਫ ਹਨ। ਸਾਡੀ ਸਰਕਾਰ ਨੇ ਜਿਹੜੀ ਆਬਕਾਰੀ ਨੀਤੀ ਬਣਾਈ ਹੈ, ਉਹ ਕਿਸੇ ਹੋਰ ਸੂਬੇ ‘ਚ ਨਹੀਂ ਹੈ। ਨੀਤੀ ਵਿੱਚ ਸ਼ਰਾਬ ਦੇ ਤਸਕਰਾਂ ਅਤੇ ਟੈਕਸ ਚੋਰੀ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਦੀ ਵਿਵਸਥਾ ਕੀਤੀ ਗਈ ਹੈ।
ਇਸ ਦੇ ਨਾਲ ਹੀ ਡਿਪਟੀ ਸੀਐਮ ਨੇ ਕਿਹਾ ਕਿ ਅਸੀਂ ਵਿਸ਼ੇਸ਼ ਜਾਂਚ ਟੀਮ ਨੂੰ ਗੰਭੀਰਤਾ ਨਾਲ ਜਾਂਚ ਕਰਨ ਅਤੇ ਰਿਪੋਰਟ ਦੇਣ ਲਈ ਕਿਹਾ ਹੈ। ਰਿਪੋਰਟ ਦੀ ਉਡੀਕ ਹੈ। ਇਸ ਰਿਪੋਰਟ ਵਿਚ ਕਿੰਨਾ ਵੀ ਵੱਡਾ ਵਿਅਕਤੀ ਹੋਵੇ ਸਰਕਾਰ ਕਿਸੇ ਖਿਲਾਫ ਵੀ ਕਾਰਵਾਈ ਕਰਨ ਤੋਂ ਸੰਕੋਚ ਨਹੀਂ ਕਰੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904