ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਛੱਤੀਸਗੜ, ਅਸਾਮ ਤੇ ਝਾਰਖੰਡ ਵਰਗੇ ਸੂਬਿਆਂ ਨੇ ਲੌਕਡਾਊਨ ਵਧਾਉਣ ਦਾ ਇਸ਼ਾਰਾ ਕੀਤਾ।
ਏਐਨਆਈ ਦਾ ਵੱਡਾ ਖੁਲਾਸਾ, ਸੂਬਾ ਸਰਕਾਰਾਂ ਦੀ ਬੇਨਤੀ 'ਤੇ ਮੋਦੀ ਸਰਕਾਰ ਵਧਾਏਗੀ ਲੌਕਡਾਊਨ
ਏਬੀਪੀ ਸਾਂਝਾ | 07 Apr 2020 04:01 PM (IST)
ਕੋਵਿਡ-19 ਦੇ ਮੱਦੇਨਜ਼ਰ ਦੇਸ਼ ਵਿੱਚ ਲੌਕਡਾਊਨ ਦਾ ਸਮਾਂ 14 ਅਪ੍ਰੈਲ ਤੱਕ ਹੈ। ਇਸ ਦੌਰਾਨ ਨਿਊਜ਼ ਏਜੰਸੀ ਏਐਨਆਈ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਕੇਂਦਰ ਸਰਕਾਰ ਇਸ ਨੂੰ ਵਧਾਉਣ ਬਾਰੇ ਸੋਚ ਰਹੀ ਹੈ।
ਨਵੀਂ ਦਿੱਲੀ: ਕੋਵਿਡ-19 ਦੇ ਮੱਦੇਨਜ਼ਰ ਦੇਸ਼ ਵਿੱਚ ਲੌਕਡਾਊਨ ਦਾ ਸਮਾਂ 14 ਅਪ੍ਰੈਲ ਤੱਕ ਹੈ। ਇਸ ਦੌਰਾਨ ਨਿਊਜ਼ ਏਜੰਸੀ ਏਐਨਆਈ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਕੇਂਦਰ ਸਰਕਾਰ ਇਸ ਨੂੰ ਵਧਾਉਣ ਬਾਰੇ ਸੋਚ ਰਹੀ ਹੈ। ਦਰਅਸਲ ਵਧੇਰੇ ਸੂਬਾ ਸਰਕਾਰਾਂ ਤੇ ਮਾਹਿਰ ਨੇ ਕੇਂਦਰ ਸਰਕਾਰ ਨੂੰ ਲੌਕਡਾਊਨ ਵਧਾਉਣ ਦੀ ਬੇਨਤੀ ਕੀਤੀ ਹੈ। ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਵਧ ਕੇ 4421 ਹੋ ਗਏ ਹਨ। ਇਸ ਦੇ ਨਾਲ ਹੀ ਦੇਸ਼ ‘ਚ 114 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤਿੰਨ ਸੂਬਿਆਂ ‘ਚ ਸਕਾਰਾਤਮਕ ਮਾਮਲਿਆਂ ਦੀ ਗਿਣਤੀ ਪੰਜ ਸੌ ਤੋਂ ਪਾਰ ਹੈ। ਹੁਣ ਤੱਕ ਦੇਸ਼ ਦੇ 31 ਸੂਬਿਆਂ ‘ਚ ਕੋਰੋਨਾਵਾਇਰਸ ਦੇ ਕੇਸ ਸਾਹਮਣੇ ਆ ਚੁੱਕੇ ਹਨ। ਮੰਗਲਵਾਰ ਦੁਪਹਿਰ ਸਾਢੇ ਤਿੰਨ ਵਜੇ ਤੱਕ ਤ੍ਰਿਪੁਰਾ, ਮਿਜ਼ੋਰਮ ਤੇ ਅਰੁਣਾਚਲ ਪ੍ਰਦੇਸ਼ 'ਚ ਇੱਕ-ਇੱਕ ਕੇਸ ਹਨ। ਜ਼ਾਹਰ ਤੌਰ 'ਤੇ ਲੌਕਡਾਊਨ ਦਾ ਫੈਸਲਾ ਕੋਰੋਨਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਲਿਆ ਗਿਆ ਸੀ ਪਰ ਦੇਸ਼ ਦੇ ਕਈ ਸੂਬਿਆਂ ਵਿੱਚ ਸੈਂਕੜੇ ਮਾਮਲੇ ਸਾਹਮਣੇ ਆਏ ਹਨ।